31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੀ.ਐਚ.ਸੀ ਸੈਂਟਰ ਵਿਚ ਸਥਿਤ ਕ੍ਰਸਨਾ ਲੈਬੋਰੇਟਰੀ ਨੂੰ ਲੱਗੀ ਅੱਗ

Ad Position 21
No active advertisement
ਅਜੀਤ ਡੈਸਕ 29-05-2026
ਗੁਰੂਹਰਸਹਾਏ, 28 ਮਈ (ਕਪਿਲ ਕੰਧਾਰੀ)-ਸ਼ਹਿਰ ਦੇ ਫਰੀਦਕੋਟ ਰੋਡ ਸਥਿਤ ਸੀ.ਐਚ.ਸੀ ਹਸਪਤਾਲ ਵਿਚ ਚੱਲ ਰਹੀ ਪ੍ਰਾਈਵੇਟ ਕਰਸਨਾ ਲੈਬੋਰੇਟਰੀ ਵਿਚ ਅੱਜ ਅਚਾਨਕ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਇਹ ਲੈਬੋਰੇਟਰੀ ਸਰਕਾਰ ਨਾਲ ਟਾਈਅੱਪ ਅਧੀਨ ਕੰਮ ਕਰਦੀ ਹੈ | ਜਿੱਥੇ ਮਰੀਜ਼ਾਂ ਦੇ ਵੱਖ-ਵੱਖ ਟੈੱਸਟਾਂ ਦੇ ਸੈਂਪਲ ਲਏ ਜਾਂਦੇ ਹਨ ਅਤੇ ਘੱਟ ਰੇਟਾਂ 'ਤੇ ਟੈੱਸਟ ਕਰਕੇ ਦਿੱਤੇ ਜਾਂਦੇ ਹਨ | ਦੱਸਿਆ ਜਾ ਰਿਹਾ ਹੈ ਕਿ ਲੈਬੋਰੇਟਰੀ ਵਿਚ ਕਿਸੇ ਕਾਰਨ ਕਰਕੇ ਅਚਾਨਕ ਸ਼ਾਮ 5 ਵਜੇ ਦੇ ਕਰੀਬ ਅੱਗ ਲੱਗ ਗਈ | ਜਿਵੇਂ ਹੀ ਸਟਾਫ ਨੂੰ ਅੱਗ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ | ਅੱਗ ਕਾਰਨ ਲੈਬੋਰੇਟਰੀ ਅੰਦਰ ਪਿਆ ਕਾਫ਼ੀ ਸਮਾਨ ਸੜ ਕੇ ਸੁਆਹ ਹੋ ਗਿਆ | ਕਰਮਚਾਰੀਆਂ ਦਾ ਕਹਿਣਾ ਹੈ ਕਿ ਕੀ ਕੁਝ ਅੰਦਰ ਸੜਿਆ ਹੈ ਅਤੇ ਕਿੰਨੇ ਦਾ ਨੁਕਸਾਨ ਹੋਇਆ ਹੈ ਇਸ ਸਬੰਧੀ ਉਹਨਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਇਸ ਘਟਨਾ ਨਾਲ ਇਕ ਵਾਰ ਫਿਰ ਗੁਰੂਹਰਸਹਾਏ ਵਿਚ ਫਾਇਰ ਬਿ੍ਗੇਡ ਦੀ ਕਮੀ ਮਹਿਸੂਸ ਕੀਤੀ ਗਈ | ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ਹਿਰ ਵਿਚ ਪਿਛਲੇ ਲੰਬੇ ਸਮੇਂ ਤੋਂ ਪੱਕੇ ਤੌਰ 'ਤੇ ਫਾਇਰ ਬਿ੍ਗੇਡ ਦੀ ਗੱਡੀ ਉਪਲਬਧ ਨਹੀਂ ਹੈ | ਬੀਤੇ ਦਿਨਾਂ ਵੀ ਸ਼ਹਿਰ ਵਿੱਚ ਲੱਗੀ ਇਕ ਅੱਗ ਦੀ ਘਟਨਾ ਦੌਰਾਨ ਜਲਾਲਾਬਾਦ ਤੋਂ ਫਾਇਰ ਬਿ੍ਗੇਡ ਦੀ ਗੱਡੀ ਮੰਗਵਾਈ ਗਈ ਸੀ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਲਾਕੇ ਵਿਚ ਅੱਗ ਲੱਗਣ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਫਿਰੋਜ਼ਪੁਰ, ਫ਼ਾਜ਼ਿਲਕਾ, ਜਲਾਲਾਬਾਦ ਅਤੇ ਮੁਕਤਸਰ ਤੋਂ ਬੁਲਾਉਣੀਆਂ ਪੈਂਦੀਆਂ ਹਨ, ਜਿਸ ਕਾਰਨ ਮੌਕੇ 'ਤੇ ਪਹੁੰਚਣ ਵਿਚ ਫਾਇਰ ਬਿ੍ਗੇਡ ਦੀ ਗੱਡੀ ਨੂੰ ਕਾਫ਼ੀ ਸਮਾਂ ਲੱਗ ਜਾਂਦਾ ਹੈ ਅਤੇ ਇਸ ਦੌਰਾਨ ਵੱਡਾ ਨੁਕਸਾਨ ਹੋ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੀ.ਐਚ.ਸੀ ਸੈਂਟਰ ਵਿਚ ਸਥਿਤ ਕ੍ਰਸਨਾ ਲੈਬੋਰੇਟਰੀ ਨੂੰ ਲੱਗੀ ਅੱਗ ਅਗਲੀ ਖ਼ਬਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਕਣਕ ਲੈ ਕੇ ਟਰੱਕ ਹੋਇਆ ਰਵਾਨਾ
Ad Position 24