ਸੰਗਤ ਮੰਡੀ, 2 ਜਨਵਰੀ (ਸੁਖਤੇਜ ਧਾਲੀਵਾਲ)- ਪਿਛਲੇ ਦੋ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ ਜਿਥੇ ਆਮ ਜਨਜੀਵਨ ਨੂੰ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਉਥੇ ਠੰਢ ਤੋਂ ਬਚਣ ਲਈ ਲੋਕ ਆਪੋ ਆਪਣੇ ਘਰਾਂ ਜਾਂ ਸੱਥਾਂ ਵਿਚ ਬੈਠ ਕੇ ਧੂਣੀਆਂ ਸੇਕ ਕੇ ਬਚਾਅ ਕਰਨ ਲੱਗੇ ਹਨ¢ ਪਰ ਠੰਢ ਨੇ ਜ਼ਿਆਦਾਤਰ ਲੋਕਾਂ ਨੂੰ ਘਰਾਂ ਵਿਚ ਕੈਦ ਕਰ ਕੇ ਬਿਠਾ ਦਿੱਤਾ ਹੈ¢ਪਸ਼ੂ ਪਾਲਕ ਕਿਸਾਨਾਂ ਵਲੋਂ ਆਪਣੇ ਪਸ਼ੂਆਂ ਨੂੰ ਠੰਡ ਤੋਂ ਬਚਾਉਣ ਲਈ ਪਾਥੀਆਂ ਦੀ ਅੱਗ ਬਾਲਕੇ ਸੇਕ ਕੀਤਾ ਜਾ ਰਿਹਾ ਹੈ¢ ਸਵੇਰ-ਸ਼ਾਮ ਛਾਈ ਧੁੰਦ ਤੇ ਠੰਡੀਆਂ ਹਵਾਵਾਂ ਕਾਰਨ ਜਿੱਥੇ ਲੋਕ ਘਰਾਂ 'ਚੋਂ ਬਾਹਰ ਨਿਕਲਣ ਤੋਂ ਘਬਰਾਉਂਦੇ ਨਜ਼ਰ ਆ ਰਹੇ ਹਨ ਉਥੇ ਬਾਜ਼ਾਰਾਂ ਵਿੱਚ ਰÏਣਕ ਘੱਟ ਹੋ ਗਈ ਹੈ ਤੇ ਕੰਮ ਕਾਜ ਵੀ ਮੱਧਮ ਜਿਹਾ ਪੈ ਗਿਆ ਹੈ ਠੰਡ ਦੇ ਕਹਿਰ ਨਾਲ ਬੱਚੇ ਦਿਹਾੜੀਦਾਰ ਮਜ਼ਦੂਰ ਤੇ ਬਜ਼ੁਰਗ ਸਭ ਤੋਂ ਵੱਧ ਪਰੇਸ਼ਾਨ ਹਨ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਠੰਡ ਐਨੀ ਜ਼ਿਆਦਾ ਹੈ ਕਿ ਅੱਗ ਸੇਕ ਕੇ ਅਤੇ ਗਰਮ ਕੱਪੜਿਆਂ ਦਾ ਸਹਾਰਾ ਲੈ ਕੇ ਆਪਣਾ ਬਚਾਅ ਕੀਤਾ ਜਾ ਰਿਹਾ ਹੈ¢ ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਗਰਮ ਕੱਪੜੇ ਪਹਿਨਣ ਤੇ ਬਿਨਾਂ ਲੋੜ ਦੇ ਘਰਾਂ ਚੋਂ ਬਾਹਰ ਨਾ ਨਿਕਲ ਦੀ ਅਪੀਲ ਕੀਤੀ ਹੈ ਮÏਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ਚ ਠੰਡ ਹੋਰ ਵਧ ਸਕਦੀ ਹੈ¢ ਇਸ ਨਾਲ ਜਿਨ੍ਹਾਂ ਗਰੀਬ ਲੋਕਾਂ ਕੋਲ ਅੱਗ ਬਾਲਣ ਲਈ ਲੱਕੜਾਂ ਦਾ ਪ੍ਰਬੰਧ ਨਹੀਂ ਹੈ ਉਨ੍ਹਾਂ ਨੂੰ ਭਾਰੀ ਦਿੱਕਤ ਪੇਸ਼ ਆ ਸਕਦੀ ਹੈ¢
ਕੜਾਕੇ ਦੀ ਠੰਢ ਨਾਲ ਜਨਜੀਵਨ ਪ੍ਰਭਾਵਿਤ ਲੋਕ ਘਰਾਂ 'ਚ ਕੈਦ <br/>
ਅਜੀਤ ਡੈਸਕ
03-01-2026