07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਗੁਲਾਬਗੜ੍ਹ ਦੀ ਪੰਚਾਇਤ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜ <br/>

Ad Position 21
No active advertisement
ਅਜੀਤ ਡੈਸਕ 03-01-2026
ਕੋਟਫੱਤਾ, 2 ਜਨਵਰੀ (ਬੁੱਟਰ): ਪਿੰਡ ਗੁਲਾਬਗੜ੍ਹ ਦੀ ਪੰਚਾਇਤ ਵਲੋਂ ਨੌਜਵਾਨ ਸਰਪੰਚ ਲੱਖਪ੍ਰੀਤ ਸਿੰਘ ਬਰਾੜ ਦੀ ਅਗਵਾਈ ਵਿਚ ਬੜੀ ਤੇਜ਼ੀ ਨਾਲ ਪਿੰਡ ਦੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਵਜੋਂ ਪਿੰਡ ਦੀ 16 ਨੰਬਰ ਗਲੀ ਜੋ ਡੇਰਾ ਬਾਬਾ ਰੋਡੂ ਸ਼ਾਹ ਤੋਂ ਸੰਧੂਆਂ ਦੀ ਢਾਣੀ ਨੂੰ ਜਾਂਦੀ ਹੈ ਦੇ 2000 ਫੁੱਟ ਕੱਚੇ ਰਸਤੇ ਨੂੰ ਪੱਕੇ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ | ਇਹ ਕੱਚਾ ਰਸਤਾ ਤਕਰੀਬਨ 2000 ਫੁੱਟ ਤੋਂ ਵੀ ਜ਼ਿਆਦਾ ਹੈ | ਪਿੰਡ ਦੇ ਨੌਜਵਾਨ ਸਰਪੰਚ ਲੱਖਪ੍ਰੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਬਾਕੀ ਰਹਿੰਦੀਆਂ ਢਾਣੀਆਂ ਦੇ ਲੋੜੀਂਦੇ ਵਿਕਾਸ ਕਾਰਜ ਵੀ ਜਲਦੀ ਸ਼ੁਰੂ ਕਰ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਨਰੇਗਾ ਸਕੀਮ ਅਧੀਨ ਮਿਲਣ ਵਾਲੇ ਫ਼ੰਡਾਂ ਦਾ ਇੱਕ-ਇੱਕ ਪੈਸਾ ਪਿੰਡ ਦੇ ਵਿਕਾਸ ਕਾਰਜਾਂ 'ਤੇ ਖ਼ਰਚ ਰਹੇ ਹਨ | ਇਨ੍ਹਾਂ ਢਾਣੀਆਂ ਦੇ ਵਸਨੀਕਾਂ ਵਲੋਂ ਪਿੰਡ ਦੀ ਪੰਚਾਇਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਮੌਕੇ ਗੁਰਦਿੱਤ ਸਿੰਘ ਕਲੱਬ ਪ੍ਰਧਾਨ, ਹਰਪ੍ਰੀਤ ਸਿੰਘ ਪੰਚ, ਹਰਪਾਲ ਕੌਰ ਪੰਚ, ਜਗਰਾਜ ਸਿੰਘ ਪੰਚ, ਸਿਮਰਜੀਤ ਕੌਰ ਪੰਚ, ਬੇਅੰਤ ਕੌਰ ਪੰਚ, ਰਾਮ ਸਿੰਘ ਪੰਚ, ਨੰਦ ਸਿੰਘ ਪੰਚ, ਨਰਦੇਵ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਸੁਖਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਲ ਸਿੰਘ, ਬਲਜੀਤ ਸਿੰਘ, ਸੁੱਖਾ ਸਿੰਘ, ਹਰਮੀਤ ਸਿੰਘ ਸੰਧੂ, ਮਿਸਤਰੀ ਰਾਮ ਜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਬੈਕਸ ਮੁਕਾਬਲਾ ਜਿੱਤਣ ਵਾਲੀ ਦੀਵਾਂਸ਼ੀ ਗਰਗ ਦਾ ਵਿਧਾਇਕ ਵਲੋਂ ਸਨਮਾਨ <br/> ਅਗਲੀ ਖ਼ਬਰ ਡੀ.ਟੀ.ਐਫ. ਵਲੋਂ ਪੱਤਰਕਾਰਾਂ ਅਤੇ ਆਰ.ਟੀ.ਆਈ. ਕਾਰਕੁੰਨਾਂ 'ਤੇ ਕੇਸ ਦਰਜ ਕਰਨ ਦੀ ਨਿਖੇਧੀ <br/>
Ad Position 24