07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਭੱਠਾ ਮਜ਼ਦੂਰ ਯੂਨੀਅਨ ਬਲਾਕ ਰਾਮਪੁਰਾ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 03-01-2026
ਰਾਮਪੁਰਾ ਫੂਲ, 2 ਜਨਵਰੀ (ਹੇਮੰਤ ਕੁਮਾਰ ਸ਼ਰਮਾ): ਭੱਠਾ ਮਜ਼ਦੂਰ ਯੂਨੀਅਨ ਬਲਾਕ ਰਾਮਪੁਰਾ ਵਲੋਂ ਪ੍ਰਧਾਨ ਜੋਰਾ ਸਿੰਘ ਫੂਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਇਲਾਕਾ ਰਾਮਪੁਰਾ ਅਧੀਨ ਪੈਂਦੇ ਵੱਖ-ਵੱਖ ਭੱਠਿਆਂ ਦੇ ਮਜ਼ਦੂਰ ਸ਼ਾਮਲ ਹੋਏ ਤੇ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਪ੍ਰਧਾਨ ਜ਼ੋਰਾ ਫੂਲ ਨੇ ਕਿਹਾ ਕਿ ਭੱਠਿਆਂ 'ਤੇ ਮਸ਼ੀਨ ਨਾਲ ਘਾਣੀ/ਗਾਰਾ ਬਣਾਉਣ ਬਦਲੇ ਭੱਠਾ ਮਾਲਕਾਂ ਵਲੋਂ ਉਨ੍ਹਾਂ ਤੋਂ ਪ੍ਰਤੀ ਹਜ਼ਾਰ ਇੱਟ ਦੀ 225/- ਰੁਪਏ ਕਟੌਤੀ ਕਰਕੇ ਅੰਨੀ ਲੁੱਟ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਨਾਜਾਇਜ਼ ਕੀਤੀ ਜਾ ਰਹੀ ਇਹ ਕਟੌਤੀ ਤੁਰੰਤ ਬੰਦ ਕੀਤੀ ਜਾਵੇ ਤੇ ਭੱਠਿਆਂ 'ਤੇ ਮਜ਼ਦੂਰਾਂ ਲਈ ਸਾਫ਼ ਪਾਣੀ, ਪਖ਼ਾਨਿਆਂ ਤੇ ਪਥੇਰ ਲਈ ਕੋਠਿਆਂ ਦਾ ਪ੍ਰਬੰਧ ਨਹੀਂ ਹੈ | ਵਰਦੀਆਂ ਤੇ ਔਜ਼ਾਰ ਵੀ ਨਹੀਂ ਦਿੱਤੇ ਜਾ ਰਹੇ, ਜਿਸ ਦਾ ਪ੍ਰਬੰਧ ਕੀਤਾ ਜਾਵੇ | ਭੱਠਾ ਮਾਲਕਾਂ ਨੂੰ ਇੱਟਾਂ ਤੋਂ ਹੁੰਦੇ ਮੁਨਾਫ਼ੇ 'ਤੇ ਮਜ਼ਦੂਰਾਂ ਨੂੰ 50 ਪ੍ਰਤੀਸ਼ਤ ਬੋਨਸ ਦਿੱਤਾ ਜਾਵੇ, ਜੋ ਕਿ ਇਸ ਸਮੇਂ 14 ਪ੍ਰਤੀਸ਼ਤ ਦਿੱਤਾ ਜਾ ਰਿਹਾ ਹੈ | ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਿਹੜੇ ਕਿਰਤ ਕਾਨੰੂਨ ਮਜ਼ਦੂਰਾਂ ਦੇ ਹੱਕ 'ਚ ਸਨ ਤੇ ਇਨ੍ਹਾਂ ਕਾਨੰੂਨਾਂ ਦਾ ਸਹਾਰਾ ਲੈ ਕੇ ਮਜ਼ਦੂਰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਕਾਰਖ਼ਾਨੇ ਮਾਲਕਾਂ ਤੋਂ ਮਨਵਾਉਂਦੇ ਸਨ | ਇਨ੍ਹਾਂ ਕਾਨੰੂਨਾਂ ਨੂੰ ਬਥੇਰੇ ਅਸਰਦਾਰ ਬਣਾਉਣ ਦੀ ਬਜਾਏ ਕੇਂਦਰ ਸਰਕਾਰ ਨੇ ਮਜ਼ਦੂਰਾਂ ਦੇ ਹੱਕ 'ਚ ਬਣੇ ਕਿਰਤ ਕਾਨੰੂਨਾਂ ਨੂੰ ਛਾਂਗ ਕੇ ਚਾਰ ਕਿਰਤ ਕੋਡ ਲਾਗੂ ਕਰ ਦਿੱਤੇ ਹਨ, ਜੋ ਕਿ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿਚ ਹਨ ਤੇ ਮਜ਼ਦੂਰਾਂ ਤੋਂ ਜਥੇਬੰਦੀ ਬਣਾਉਣ ਦਾ ਹੱਕ ਵੀ ਖੋਹ ਲਿਆ ਹੈ, ਜਦੋਂ ਤੱਕ ਕੇਂਦਰ ਸਰਕਾਰ ਇਹ ਕਿਰਤ ਕੋਡ ਰੱਦ ਨਹੀਂ ਕਰ ਦਿੰਦੀ ਤੇ ਜਥੇਬੰਦੀ ਇਨ੍ਹਾਂ ਚਾਰ ਕਿਰਤ ਕੋਡਾਂ ਦਾ ਡੱਟਕੇ ਵਿਰੋਧ ਕਰਦੀ ਰਹੇਗੀ | ਇਸ ਮੌਕੇ ਮੀਤ ਪ੍ਰਧਾਨ ਜਗਸੀਰ ਸਿੰਘ, ਸਲਾਹਕਾਰ ਕੁੱਕੂ ਸਿੰਘ, ਸੈਕਟਰੀ ਜਰਨੈਲ ਸਿੰਘ, ਰਮਨ ਸਿੰਘ ਰਾਮਪੁਰਾ, ਸਤਨਾਮ ਸਿੰਘ ਬੱਲੋ੍ਹ, ਅਮਰੀਕ ਸਿੰਘ, ਮੈਂਗਲ ਸਿੰਘ ਬਾਦਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਪ੍ਰੈੱਸ ਦੀ ਆਜ਼ਾਦੀ 'ਤੇ ਵਾਰ-ਵਾਰ ਹਮਲੇ ਕਰ ਰਹੀ ਹੈ ਇਨਕਲਾਬ ਦੇ ਨਾਅਰੇ ਮਾਰਨ ਵਾਲੀ ਸਰਕਾਰ -ਗੁਰਬਾਜ਼ ਸਿੰਘ ਸਿੱਧੂ <...
Ad Position 24