08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮਜ਼ਦੂਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ, ਹਲਕਾ ਮੌੜ ਦੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 03-01-2026
ਰਾਮਪੁਰਾ ਫੂਲ, 2 ਜਨਵਰੀ (ਹੇਮੰਤ ਕੁਮਾਰ ਸ਼ਰਮਾ)-ਅੱਜ ਇੱਥੇ ਬੀ ਡੀ ਪੀ ਓ ਦਫ਼ਤਰ ਰਾਮਪੁਰਾ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ (ਪੰਜਾਬ) ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ | ਜਿਸ ਵਿਚ ਸੈਂਕੜੇ ਮਨਰੇਗਾ ਮਜ਼ਦੂਰਾਂ ਅਤੇ ਅÏਰਤਾਂ ਨੇ ਭਾਗ ਲਿਆ | ਬੀਡੀਪੀਓ ਦਫ਼ਤਰ ਵਿਖੇ ਪਹੁੰਚੇ ਆਪ ਸਰਕਾਰ ਦੇ ਹਲਕਾ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਮੰਗ ਪੱਤਰ ਸੌਂਪਿਆ ਗਿਆ | ਮਜ਼ਦੂਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਧਰਨੇ ਦੀ ਸ਼ੁਰੂਆਤ ਅਜਮੇਰ ਸਿੰਘ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ | ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਅਧਿਕਾਰ ਅੰਦੋਲਨ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ, ਨਛੱਤਰ ਸਿੰਘ ਰਾਮਨਗਰ ਅਤੇ ਬੀ ਕੇ ਯੂ ਡਕੌਂਦਾ ਦੇ ਆਗੂ ਹਰੀ ਸਿੰਘ ਬੁੱਗਰ ਨੇ ਕਿਹਾ ਕਿ ਮੋਦੀ ਸਰਕਾਰ ਮਜ਼ਦੂਰਾਂ 'ਤੇ ਵੱਡੇ ਹਮਲੇ ਕਰ ਰਹੀ ਹੈ ਮਜ਼ਦੂਰਾਂ ਦਾ ਕੰਮ ਬੰਦ ਕਰਕੇ ਗ਼ਰੀਬ ਲੋਕਾਂ ਦੇ ਚੁੱਲ੍ਹੇ ਠੰਢੇ ਕਰਨ ਚ ਲੱਗੀ ਹੈ | ਆਗੂਆਂ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਕਾਲੇ ਕਾਨੂੰਨ ਕਿਸੇ ਵੀ ਹਾਲਤ ਵਿਚ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ | ਮਜ਼ਦੂਰ ਮੰਗ ਕਰ ਰਹੇ ਸਨ ਕਿ ਮੋਦੀ ਸਰਕਾਰ ਵਲੋਂ ਪਾਸ ਕੀਤਾ ਨਵਾਂ ਕਾਨੂੰਨ 'ਜੀ ਰਾਮ ਜੀ 'ਤੁਰੰਤ ਵਾਪਸ ਲਿਆ ਜਾਵੇ, ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਅਤੇ ਨਵਾਂ ਬਿਜਲੀ ਐਕਟ 2025 ਖ਼ਤਮ ਕਰਕੇ ਪੁਰਾਣੇ ਕਾਨੂੰਨ ਬਹਾਲ ਕੀਤੇ ਜਾਣ | ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਅÏਰਤਾਂ ਦੇ ਖਾਤਿਆਂ ਵਿਚ ਇਕ ਇਕ ਹਜ਼ਾਰ ਰੁਪਏ ਅਤੇ ਹਰ ਗ਼ਰੀਬ ਪ੍ਰੀਵਾਰ ਨੂੰ ਬਕਾਏ ਸਮੇਤ ਦੋ ਰੁਪਏ ਕਿੱਲੋ ਵਾਲੀ ਕਣਕ ਸਪਲਾਈ ਕਰੇ | ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਖੋਖਰ ਕਿਸਾਨ ਆਗੂ, ਪੱਟੀ ਕੌਰ ਖੋਖਰ, ਜਸਵੀਰ ਕੌਰ ਬਦਿਆਲਾ, ਮਨਦੀਪ ਕੌਰ ਸੂਚ, ਕਰਮਜੀਤ ਕੌਰ ਕਰਾੜਵਾਲਾ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਪੱਤਰਕਾਰਾਂ ਸਮੇਤ ਸਮਾਜਿਕ ਕਾਰਕੁਨਾਂ ਦੀ ਆਵਾਜ਼ ਬੰਦ ਕਰਨ 'ਤੇ ਤੁਲੀ-ਗੁਰਦੀਪ ਸਿੰਘ ਢਿੱਲੋਂ ਅਗਲੀ ਖ਼ਬਰ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਤਲਵੰਡੀ ਸਾਬੋ ਦੇ ਪਿੰਡਾਂ ਵਿਚ ਕੱਢਿਆ ਮੋਟਰ-ਸਾਈਕਲ ਮਾਰਚ <br/>
Ad Position 24