19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਖੇਤਾਂ 'ਚੋਂ ਮੋਟਰਾਂ ਦੀਆਂ ਤਾਰਾਂ ਤੇ ਹੋਰ ਸਮਾਨ ਚੋਰੀ

Ad Position 21
No active advertisement
ਅਜੀਤ ਡੈਸਕ 06-01-2026
ਭੀਖੀ, 5 ਜਨਵਰੀ (ਸਹੋਤਾ)- ਬੀਤੀ ਰਾਤ ਨੇੜਲੇ ਪਿੰਡ ਮੋਹਰ ਸਿੰਘ ਵਾਲਾ 'ਚ ਅਣਪਛਾਤੇ 2 ਟਿਊਬਵੈੱਲਾਂ ਦੀਆਂ ਤਾਰਾਂ ਚੋਰੀ ਕਰਨ ਦੇ ਨਾਲ ਸੰਦ ਵੀ ਚੋਰੀ ਕਰ ਕੇ ਲੈ ਗਏ | ਕਿਸਾਨ ਜੰਟਾ ਸਿੰਘ ਨੇ ਦੱਸਿਆ ਕਿ ਉਹ ਘਰੇਲੂ ਜ਼ਮੀਨ ਦੇ ਨਾਲ ਹੀ ਠੇਕੇ 'ਤੇ ਪੈਲੀ ਲੈ ਕੇ ਵਾਹੀ ਕਰਦਾ ਹੈ | ਉਸ ਨੇ ਦੱਸਿਆ ਕਿ ਮੇਰੇ ਭਰਾ ਭੋਲਾ ਸਿੰਘ ਦੀ ਮੋਟਰ ਦੀ 60 ਮੀਟਰ ਕੇਬਲ ਤਾਰ ਅਤੇ ਨਾਜਰ ਸਿੰਘ ਧਾਲੀਵਾਲ ਦੀ ਮੋਟਰ ਦੀ 50 ਮੀਟਰ ਤਾਰ ਚੋਰੀ ਹੋ ਗਈ ਹੈ | ਇਸ ਦੇ ਨਾਲ ਹੀ ਚੋਰ ਦਾਤੀ ਪੱਖਾ, ਤੰਗਲ਼ੀ, ਕਹੀ ਆਦਿ ਵੀ ਚੁੱਕ ਕੇ ਲੈ ਗਏ | ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਅਜਿਹੀਆਂ ਚੋਰੀਆਂ ਨਸ਼ੇੜੀਆਂ ਵਲੋਂ ਕੀਤੀਆਂ ਜਾ ਰਹੀਆਂ ਹਨ | ਕਿਸਾਨ ਵਲੋਂ ਇਸ ਸਬੰਧੀ ਥਾਣਾ ਭੀਖੀ ਵਿਖੇ ਰਿਪੋਰਟ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਕਰਨ ਦੇ ਮਾਮਲੇ 'ਚ ਨਾਮਾਲੂਮ 'ਤੇ ਮੁਕੱਦਮਾ ਦਰਜ ਅਗਲੀ ਖ਼ਬਰ ਪਾਣੀ ਦੇ ਟੈਂਕਰ ਹੇਠ ਕੁਚਲਿਆ ਗਿਆ ਵਿਅਕਤੀ
Ad Position 24