19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਬੋਹਾ-ਬੁਢਲਾਡਾ ਸੜਕ 'ਤੇ ਹੋਏ ਹਾਦਸਿਆਂ 'ਚ ਮੌਤਾਂ ਨੂੰ ਲੈ ਕੇ ਲੋਕ ਹੋਏ ਲਾਮਬੰਦ

Ad Position 21
No active advertisement
ਅਜੀਤ ਡੈਸਕ 06-01-2026
ਬੋਹਾ, 5 ਜਨਵਰੀ (ਰਮੇਸ਼ ਤਾਂਗੜੀ)- ਪਿਛਲੇ ਲੰਬੇ ਸਮੇਂ ਤੋਂ ਚਰਚਾ 'ਚ ਆਏ ਖੇਤਰ ਬੋਹਾ ਦੀ ਸੜਕ ਬੁਢਲਾਡਾ-ਬੋਹਾ 'ਤੇ ਹੋ ਰਹੇ ਸੜਕ ਹਾਦਸੇ ਅਤੇ ਇਨ੍ਹਾਂ ਹਾਦਸਿਆਂ 'ਚ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਨੂੰ ਇਲਾਕੇ ਦੇ 50 ਪਿੰਡਾਂ ਨੂੰ ਕੰਬਾ ਕੇ ਰੱਖ ਦਿੱਤਾ ਹੈ | ਇਨ੍ਹਾਂ ਹਾਦਸਿਆਂ ਦਾ ਟਾਰਗੇਟ ਬਣੀ ਇਸ ਸੜਕ ਦਾ ਕਲੀਪੁਰ, ਰਾਮਪੁਰ, ਮੰਡੇਰ ਅਤੇ ਬੋਹਾ ਖੇਤਰ ਵਧੇਰੇ ਚਰਚਾ 'ਚ ਹੈ | ਪਿਛਲੇ ਦੋ ਕੁ ਮਹੀਨਿਆਂ ਦੌਰਾਨ ਇੱਥੇ ਕੋਈ ਧੁੰਦ ਜਾਂ ਵਿਸ਼ੇਸ਼ ਕਾਰਨ ਨਾ ਹੋਣ ਦੇ ਬਾਵਜੂਦ ਕਈ ਨੌਜਵਾਨ ਸੜਕ ਹਾਦਸਿਆਂ 'ਚ ਮੌਤ ਦੇ ਮੂੰਹ ਜਾ ਪਏ | ਜੇਕਰ ਇਸ ਸੜਕ 'ਤੇ ਪਿਛਲੇ ਸਮੇਂ ਦੇ ਹਾਦਸਿਆਂ 'ਤੇ ਝਾਤ ਮਾਰੀਏ ਤਾਂ ਇੱਥੋਂ ਦੇ ਨੇੜਲੇ ਪਿੰਡਾਂ ਦੇ ਲੋਕ ਦਰਦਨਾਕ ਹਾਦਸਿਆਂ ਦੇ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ | ਕਈ ਦੋਹਰੇ ਹਾਦਸੇ ਵੀ ਵਾਪਰੇ ਹਨ | ਕਈ ਮਾਵਾਂ ਦੇ ਇਕਲੌਤੇ ਪੁੱਤਰ ਜਾ ਚੁੱਕੇ ਹਨ | ਲੋਕ ਸਮਾਜਿਕ ਤੌਰ 'ਤੇ ਚੇਤੰਨ ਹੋਏ ਹਨ ਅਤੇ 10 ਤੋਂ ਵੱਧ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਹਨ ਤਾਂ ਸਰਬੱਤ ਦੇ ਭਲੇ ਵਾਲੀ ਜਥੇਬੰਦੀ ਵਲੋਂ ਇੱਕ ਕਮੇਟੀ ਬਣਾ ਕੇ 9 ਜਨਵਰੀ ਨੂੰ ਪਾਮਬਿਲ੍ਹਾ ਪੈਲੇਸ ਦੇ ਨਜ਼ਦੀਕ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾ ਕੇ ਇਹ ਹਾਦਸੇ ਰੋਕਣ ਲਈ ਅਰਦਾਸ, ਬੇਨਤੀਆਂ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ | 11 ਜਨਵਰੀ ਨੂੰ ਅਖੰਡ ਪਾਠ ਦੇ ਭੋਗ ਮੌਕੇ ਦੂਰ ਦੁਰਾਡੇ ਤੋਂ ਲੋਕ ਹਾਜ਼ਰੀ ਲਗਵਾਉਣਗੇ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ 120 ਸ਼ਰਧਾਲੂਆਂ ਦਾ ਜਥਾ ਰਵਾਨਾ ਅਗਲੀ ਖ਼ਬਰ ਵੈਨਜ਼ੂਏਲਾ 'ਤੇ ਹਵਾਈ ਹਮਲਾ ਕਰਨ ਖ਼ਿਲਾਫ਼ ਰੋਸ ਵਿਖਾਵਾ
Ad Position 24