22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਨਰੇਗਾ ਕਾਮਿਆਂ ਦੇ ਹੱਕ ਬਚਾਉਣ ਲਈ ਕਾਂਗਰਸ ਲੜ ਰਹੀ ਹੈ ਜ਼ਮੀਨੀ ਪੱਧਰ 'ਤੇ ਲੜਾਈ-ਖੁਸ਼ਬਾਜ਼ ਜਟਾਣਾ <br/>

Ad Position 21
No active advertisement
ਮਨਰੇਗਾ ਕਾਮਿਆਂ ਨਾਲ ਗੱਲਬਾਤ ਦੌਰਾਨ ਖੁਸ਼ਬਾਜ਼ ਸਿੰਘ ਜਟਾਣਾ | <br/> 31-01-2026
ਤਲਵੰਡੀ ਸਾਬੋ, 30 ਜਨਵਰੀ (ਰਣਜੀਤ ਸਿੰਘ ਰਾਜੂ): ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਦੀ ਥਾਂ ਨਵਾਂ ਕਾਨੂੰਨ 'ਵਿਕਸਤ ਭਾਰਤ ਗਾਰੰਟੀ ਫ਼ਾਰ ਰੋਜ਼ਗਾਰ ਐਂਡ ਆਜ਼ੀਵਕਾ ਮਿਸ਼ਨ ਗ੍ਰਾਮੀਣ' (ਵੀ.ਬੀ.ਜੀ-ਰਾਮ ਜੀ) ਬਣਾ ਕੇ ਮਨਰੇਗਾ ਕਾਮਿਆਂ ਦੇ ਹੱਕਾਂ 'ਤੇ ਡਾਕਾ ਮਾਰਿਆ ਗਿਆ ਪਰ ਕਾਂਗਰਸ ਪਾਰਟੀ ਜੋ ਹਮੇਸ਼ਾ ਅਨਿਆਂ ਦੇ ਖ਼ਿਲਾਫ਼ ਖੜਦੀ ਰਹੀ ਹੈ, ਨੇ ਮਨਰੇਗਾ ਵਰਕਰਾਂ ਦੇ ਹੱਕ ਬਚਾਉਣ ਲਈ ਜ਼ਮੀਨੀ ਪੱਧਰ 'ਤੇ ਨਾ ਕੇਵਲ ਲੜਾਈ ਆਰੰਭੀ ਸਗੋਂ ਉਸ ਨੂੰ ਵੱਡੇ ਪੱਧਰ 'ਤੇ ਅੰਜਾਮ ਤੱਕ ਲੈ ਜਾਇਆ ਜਾ ਰਿਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਹਲਕੇ ਦੇ ਦੌਰੇ ਦੌਰਾਨ ਮਨਰੇਗਾ ਕਾਮਿਆਂ ਨਾਲ ਮੁਲਾਕਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਕੁਲ ਹਿੰਦ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾ ਅਰਜੁਨ ਖੜਗੇ ਨੇਤਾ ਵਿਰੋਧੀ ਧਿਰ ਰਾਜ ਸਭਾ ਨੇ ਸੰਸਦ ਦੇ ਦੋਵਾਂ ਸਦਨਾਂ 'ਚ ਕਾਂਗਰਸੀ ਸੰਸਦ ਮੈਂਬਰਾਂ ਸਮੇਤ ਵਿਰੋਧ ਕੀਤਾ ਤੇ ਜਦੋਂ ਸਰਕਾਰ ਨੇ ਮਨਰੇਗਾ ਕਾਮਿਆਂ ਦੇ ਪੇਟ 'ਤੇ ਲੱਤ ਮਾਰਨ ਦੀ ਨੀਯਤ ਨਾਲ ਇਹ ਕਾਨੂੰਨ ਪਾਸ ਕਰਵਾ ਲਿਆ ਤਾਂ ਕਾਂਗਰਸ ਨੇ ਸਮੁੱਚੇ ਦੇਸ਼ 'ਚ ਇਸ ਦੇ ਖ਼ਿਲਾਫ਼ ਜ਼ੋਰਦਾਰ ਮੁਹਿੰਮ ਵਿੱਢੀ ਤੇ ਪੰਜਾਬ ਕਾਂਗਰਸ ਵਲੋਂ ਮਨਰੇਗਾ ਬਚਾਊ ਸੰਗਰਾਮ ਰੈਲੀਆਂ ਆਰੰਭ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮਨਰੇਗਾ ਕਾਮਿਆਂ ਦੀ ਪੀੜ ਸਮਝਦਿਆਂ ਉਨ੍ਹਾਂ ਦੇ ਹੱਕ 'ਚ ਇਹ ਲਾਮਬੰਦੀ ਕੀਤੀ ਹੈ, ਜਦੋਂਕਿ ਆਪਣੇ ਆਪ ਨੂੰ ਲੋਕ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਇਸ ਕਾਨੂੰਨ ਦੇ ਵਿਰੋਧ 'ਚ ਕੋਈ ਠੋਸ ਕਦਮ ਨਹੀ ਚੁੱਕਿਆ | ਜਟਾਣਾ ਨੇ ਕਿਹਾ ਕਿ ਮਨਰੇਗਾ ਦੀ ਬਹਾਲੀ ਤੱਕ ਸੰਘਰਸ਼ ਕਰਦੇ ਰਹਿਣ ਲਈ ਸਮੁੱਚੀ ਕਾਂਗਰਸ ਪਾਰਟੀ ਵਚਨਬੱਧ ਹੈ | ਉਨ੍ਹਾਂ ਨਾਲ ਹਰਬੰਸ ਸਿੰਘ ਸਾਬਕਾ ਕਾ. ਪ੍ਰਧਾਨ ਨਗਰ ਕੌਂਸਲ, ਭਰਪੂਰ ਸਿੰਘ ਕੌਂਸਲਰ, ਖ਼ੁਸ਼ਦੀਪ ਸਿੰਘ ਬੱਬੀ ਚੱਠਾ, ਦਵਿੰਦਰ ਸਿੰਘ ਸੂਬਾ ਕੌਂਸਲਰ, ਦਿਲਪ੍ਰੀਤ ਸਿੰਘ ਜਗਾ ਸਾਬਕਾ ਬਲਾਕ ਪ੍ਰਧਾਨ, ਜਸਕਰਨ ਸਿੰਘ ਗੁਰੂਸਰ ਤੇ ਅਵਤਾਰ ਮੈਨੂੰਆਣਾ ਦੋਵੇਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਅੰਮਿ੍ਤਪਾਲ ਸਿੰਘ ਗਹਿਲੇਵਾਲਾ, ਬਲਵਿੰਦਰ ਸਰਾਂ ਸੀਂਗੋ ਪ੍ਰਧਾਨ ਕਿਸਾਨ ਸੈੱਲ, ਰਣਬੀਰ ਸਿੰਘ ਸ਼ੇਖਪੁਰਾ, ਬਲਕਰਨ ਸਿੰਘ ਬੱਬੂ ਤੇ ਜਗਤਾਰ ਨੰਗਲਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਨਾਲ ਆਰ-ਪਾਰ ਦੀ ਲੜਾਈ ਵਿੱਢਣ ਦਾ ਐਲਾਨ <br/> ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਕਾਦੀਆਂ ਦਾ ਇਨਾਮ ਵੰਡ ਸਮਾਗਮ
Ad Position 24