18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਰਾਮਨਗਰ ਵਿਖੇ ਗਰੀਬ ਪਰਿਵਾਰਾਂ ਦੇ ਘਰ ਢਾਹੁਣ ਆਏ ਪ੍ਰਸ਼ਾਸਨ ਦਾ ਜਨਤਕ ਜਥੇਬੰਦੀਆਂ ਵਲੋਂ ਵਿਰੋਧ <br/>

Ad Position 21
No active advertisement
ਪਿੰਡ ਰਾਮਨਗਰ ਵਿਖੇ ਗਰੀਬ ਪਰਿਵਾਰਾਂ ਦੇ ਘਰ ਢਾਹੁਣ ਦਾ ਵਿਰੋਧ ਕਰਦੇ ਹੋਏ ਭਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਦੇ ਵਰਕਰ | <br/> 31-01-2026
ਮੌੜ ਮੰਡੀ, 30 ਜਨਵਰੀ (ਕਮਾਲੂ)- ਪਿੰਡ ਰਾਮਨਗਰ ਵਿਖੇ ਮਜ਼ਦੂਰਾਂ ਦੇ ਘਰਾਂ ਨੂੰ ਧੱਕੇ ਨਾਲ ਢਾਹੁਣ ਅਤੇ ਉਨ੍ਹਾਂ ਦੀ ਗੁਜ਼ਾਰੇ ਯੋਗ ਕੁਝ ਜ਼ਮੀਨ 'ਤੇ ਵਕਫ਼ ਬੋਰਡ ਦਾ ਕਬਜਾ ਕਰਵਾਉਣ ਲਈ ਅੱਜ ਮੌੜ ਦੇ ਤਹਿਸੀਲਦਾਰ ਅਵਿਸ਼ੇਕ ਵਰਮਾ ਤੇ ਪੁਲਿਸ ਪ੍ਰਸ਼ਾਸਨ ਆਇਆ, ਜਿਸ ਦਾ ਲਗਾਤਾਰ ਤਿੰਨ ਦਿਨ ਤੋਂ ਵਿਰੋਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਜਨਰਲ ਸਕੱਤਰ ਗੁਰਮੇਲ ਸਿੰਘ ਬਬਲੀ ਭੂੰਦੜ ਦੀ ਅਗਵਾਈ ਹੇਠ ਕਰ ਰਹੇ ਸਨ | ਯੂਨੀਅਨ ਅਤੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਪ੍ਰਸ਼ਾਸਨ ਅਤੇ ਵਕਫ਼ ਬੋਰਡ ਦੇ ਮੈਂਬਰਾਂ ਨੇ ਮੀਟਿੰਗ ਕੀਤੀ ਜਿਸ ਵਿਚ ਸਹਿਮਤੀ ਬਣੀ ਕਿ ਇਸ ਮਸਲੇ ਨੂੰ ਆਉਣ ਵਾਲੇ ਦਿਨਾਂ ਵਿਚ ਬੈਠ ਕੇ ਹੱਲ ਕੀਤਾ ਜਾਵੇਗਾ ਪਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਇਹ ਫੈਸਲਾ ਨਾ ਹੱਲ ਕੀਤਾ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ | ਉਨ੍ਹਾਂ ਕਿਹਾ ਕਿ ਮਜ਼ਦੂਰ ਭਰਾਵਾਂ ਦੇ ਘਰਾਂ ਤੇ ਗੁਜ਼ਾਰੇ ਜੋਗੀ ਜ਼ਮੀਨ 'ਤੇ ਕਬਜ਼ਾ ਨਹੀਂ ਹੋਣ ਦੇਵਾਂਗੇ | ਇਸ ਪਿੰਡ ਵਿਚ 1960 ਤੋਂ ਲੈ ਕੇ ਮਜ਼ਦੂਰ ਪਰਿਵਾਰਾਂ ਦਾ ਇਸ ਜ਼ਮੀਨ 'ਤੇ ਕਬਜ਼ਾ ਹੈ ਅਤੇ ਘਰ ਪਾ ਕੇ ਰਹਿ ਰਹੇ ਹਨ ਅਤੇ ਜੋ ਥੋੜੀ ਜਿਹੀ ਜ਼ਮੀਨ ਹੈ ਕਨਾਲਾਂ/ਮਰਲਿਆਂ ਵਿਚ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਹਨ ਪਰ ਹੁਣ ਵਕਫ਼ ਬੋਰਡ ਵਲੋਂ ਅਦਾਲਤੀ ਹੁਕਮਾਂ ਦਾ ਸਹਾਰਾ ਲੈ ਕੇ ਪੰਜਾਬ ਸਰਕਾਰ ਇਨ੍ਹਾਂ ਮਜ਼ਦੂਰਾਂ ਨੂੰ ਘਰੋਂ ਬੇਘਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰਾ ਤੇ ਦਲਿਤ ਸਮਾਜ ਭਾਈਚਾਰਾ ਕੇਂਦਰ ਦੀ ਮੋਦੀ ਸਰਕਾਰ ਦੇ ਨਿਸ਼ਾਨੇ 'ਤੇ ਹਨ ਜਿਸ ਕਰਕੇ ਇਨ੍ਹਾਂ ਦੋਨਾਂ ਭਾਈਚਾਰਿਆਂ ਦੀ ਜੋਟੀ ਬਣਦੀ ਹੈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਸਾਂਝੀ ਲੜਾਈ ਬਣਦੀ ਹੈ, ਪਰ ਇਸ ਬਹਾਨੇ ਪੰਜਾਬ ਤੇ ਸੈਂਟਰ ਸਰਕਾਰ ਦੋਨੋਂ ਭਾਈਚਾਰਿਆਂ ਨੂੰ ਆਪਸ ਵਿਚ ਦੁਸ਼ਮਣ ਬਣਾ ਰਹੀ ਹੈ | ਉਨ੍ਹਾਂ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਆਪਸ ਭਾਈਚਾਰੇ ਵਿਚ ਬੈਠ ਕੇ ਨਜਿੱਠਣ ਅੱਜ ਦੇ ਇਕੱਠ ਉਪਰੋਕਤ ਆਗੂਆਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਅੱਜ ਦੇ ਇਕੱਠ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ ਸੇਮਾ ਅਤੇ ਬਲਾਕ ਆਗੂ ਗੁਰਦੀਪ ਸਿੰਘ ਮਾਈਸਰਖਾਨਾ, ਸਿਕੰਦਰ ਸਿੰਘ ਘੁੰਮਣ, ਭਿੰਦਰ ਸਿੰਘ ਭਾਈ ਬਖਤੌਰ, ਗੁਰਜੀਤ ਸਿੰਘ ਬੰਗੇਹਰ, ਭੋਲਾ ਸਿੰਘ ਮਾੜੀ, ਅੰਮਿ੍ਤ ਸਿੰਘ ਮੌੜ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਲਾਬ ਸਿੰਘ ਮਾਈਸਰਖਾਨਾ, ਜਰਨੈਲ ਸਿੰਘ ਚਨਾਰਥਲ ਅਤੇ ਪਿੰਡ ਪ੍ਰਧਾਨ ਜਗਤਾਰ ਸਿੰਘ ਰਾਮਨਗਰ, ਸੁਖਜੀਵਨ ਸਿੰਘ ਰਾਮਨਗਰ ਤੇ ਔਰਤਾਂ ਭੈਣਾਂ ਕਿਸਾਨ ਮਜ਼ਦੂਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਆਤਮਾ ਸਕੀਮ ਅਧੀਨ ਸਾਲ ਭਰ ਦਾ ਐਕਸ਼ਨ ਪਲਾਨ ਤਿਆਰ ਕਰਨ ਲਈ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਗਾਇਕ ਸਾਧੂ ਸਿੰਘ ਰੋਮਾਣਾ ਦੀ ਜਲੰਧਰ ਦੂਰਦਰਸ਼ਨ 'ਤੇ ਪੇਸ਼ਕਾਰੀ 2 ਨੂੰ
Ad Position 24