ਮਾਨਸਾ, 30 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਹਰਵਿੰਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ-ਕਮ-ਪ੍ਰੋਜੈਕਟ ਡਾਇਰੈਕਟਰ (ਆਤਮਾ) ਮਾਨਸਾ ਦੀ ਪ੍ਰਧਾਨਗੀ ਹੇਠ ਸਬੰਧਿਤ ਵਿਭਾਗਾਂ ਨਾਲ ਜ਼ਿਲ੍ਹਾ ਐਕਸ਼ਨ ਪਲਾਨ ਤਿਆਰ ਕਰਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਆਤਮਾ ਸਕੀਮ ਅਧੀਨ ਖੇਤੀਬਾੜੀ ਵਿਭਾਗ ਦੁਆਰਾ ਸਾਲ 2026-27 ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰ ਕੇ ਕਿਸਾਨ ਹਿਤ 'ਚ ਗਤੀਵਿਧੀਆਂ ਜਿਵੇਂ ਕਿ ਐਕਸਪੋਜਰ ਵਿਜ਼ਿਟ, ਸਿਖਲਾਈ, ਖੇਤੀ ਪ੍ਰਦਰਸ਼ਨੀਆਂ, ਫ਼ੀਲਡ ਡੇਅ, ਕਿਸਾਨ ਮੇਲੇ, ਕਿਸਾਨ ਗੋਸ਼ਟੀਆਂ ਅਤੇ ਲਿਟਰੇਚਰ ਦੀ ਵੰਡ ਆਦਿ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਡਿਪਟੀ ਪ੍ਰੋਜੈਕਟ ਡਾਇਰੈਕਟਰ ਚਮਨਦੀਪ ਸਿੰਘ ਨੇ ਦੱਸਿਆ ਕਿ ਇਹ ਸਕੀਮ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ 60 ਅਤੇ 40 ਦੇ ਅਨੁਪਾਤ 'ਚ ਹੈ | ਇਹ ਇੱਕ ਅਜਿਹੀ ਸਕੀਮ ਹੈ ਜਿਸ 'ਚ ਕਿਸਾਨਾਂ ਤੋਂ ਸੁਝਾਅ ਲੈ ਕੇ ਬਲਾਕ ਪੱਧਰ ਦਾ ਐਕਸ਼ਨ ਪਲਾਨ ਤਿਆਰ ਕੀਤਾ ਜਾਂਦਾ ਹੈ ਅਤੇ ਤਿਆਰ ਕੀਤਾ ਪਲਾਨ ਜ਼ਿਲੇ੍ਹ 'ਚ ਕੰਪਾਇਲ ਕਰ ਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਹੈ | ਇਸ ਮੌਕੇ ਮਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਮਾਨਸਾ, ਡਾ. ਦੁਸਯੰਤ ਸੀਨੀਅਰ ਵੈਟਰਨਰੀ ਅਫ਼ਸਰ ਪਸ਼ੂ ਪਾਲਣ ਵਿਭਾਗ ਮਾਨਸਾ, ਹਰਪਿੰਦਰ ਸਿੰਘ ਐਸ.ਸੀ.ਓ. ਭੂਮੀ ਅਤੇ ਜਲ ਸੰਭਾਲ ਵਿਭਾਗ ਮਾਨਸਾ, ਪ੍ਰਭਦਿਆਲ ਸਿੰਘ ਐੱਫ.ਓ. ਮੱਛੀ ਪਾਲਣ ਵਿਭਾਗ ਮਾਨਸਾ, ਕਮਲਜੀਤ ਸਿੰਘ ਡੀ.ਓ.ਆਈ. ਡੇਅਰੀ ਵਿਭਾਗ ਮਾਨਸਾ, ਬਲਜੀਤ ਸਿੰਘ ਬਲਾਕ ਰੇਂਜ ਅਫ਼ਸਰ ਮਾਨਸਾ, ਰਣਵੀਰ ਸਿੰਘ ਸਹਾਇਕ ਪ੍ਰੋਫੈਸਰ ਖੇਤੀ ਵਿਗਿਆਨ ਕੇਂਦਰ ਮਾਨਸਾ, ਸੁਖਦੇਵ ਸਿੰਘ ਵਣ ਰੇਂਜ ਅਫ਼ਸਰ ਮਾਨਸਾ, ਇੰਜ. ਅਲੋਕ ਗੁਪਤਾ ਖੇਤੀ ਵਿਗਿਆਨ ਕੇਂਦਰ ਮਾਨਸਾ, ਸਿਮਰਜੀਤ ਸਿੰਘ ਸੀਨੀਅਰ ਸਹਾਇਕ ਆਦਿ ਹਾਜ਼ਰ ਸਨ |