ਰਾਮਾਂ ਮੰਡੀ, 1 ਫਰਵਰੀ (ਤਰਸੇਮ ਸਿੰਗਲਾ)- ਸਥਾਨਕ ਹਿੰਦੂ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਆਯੋਜਿਤ ਕੀਤਾ ਗਿਆ ਸਾਲਾਨਾ ਸਮਾਗਮ 'ਝਲਕ 2026' ਧੂਮਧਾਮ ਨਾਲ ਸੰਪੰਨ ਹੋਇਆ¢ ਸਮਾਗਮ ਵਿਚ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕÏਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਕੂਲ ਵਲੋਂ ਛੋਟੇ ਬੱਚਿਆਂ ਲਈ ਨਵੀਂ ਬਣਾਈ ਗਈ ਕਰੈੱਚ ਦਾ ਉਦਘਾਟਨ ਕੀਤਾ¢ ਇਸ ਤੋਂ ਇਲਾਵਾ ਚÏਧਰੀ ਵਿਕਾਸ ਮਿੱਤਲ ਐਮ.ਡੀ.ਐਸ. ਜੀ.ਗਰੁੱਪ ਚੰਡੀਗੜ੍ਹ, ਭੈਣ ਗੁਰਪ੍ਰੀਤ ਕÏਰ ਸਿੱਧੂ ਚੇਅਰਪਰਸਨ ਮਾਰਕੀਟ ਕਮੇਟੀ ਰਾਮਾਂ ਅਤੇ ਯਸ਼ਪਾਲ ਗਰਗ ਮੀਤ ਪ੍ਰਧਾਨ ਐਚ.ਐਸ.ਐਸ.ਸਕੂਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਸਮਾਂ ਰੌਸ਼ਨ ਦੀ ਰਸਮ ਅਦਾ ਕੀਤੀ¢ ਚÏਧਰੀ ਵਿਕਾਸ ਮਿੱਤਲ ਨੇ ਸਕੂਲ ਵਿਚ ਨਵੀਂ ਬਣਾਈ ਜਾਣ ਵਾਲੀ ਨੈਸ਼ਨਲ ਪੱਧਰੀ ਕੰਪਿਊਟਰ ਲੈਬ ਲਈ 3.11 ਲੱਖ ਰੁਪਏ ਅਤੇ ਯਸ਼ਪਾਲ ਗਰਗ ਨੇ ਨਵੀਂ ਬਣਾਈ ਗਈ ਕਰੈੱਚ ਲਈ 1.51 ਹਜ਼ਾਰ ਰੁਪਏ ਦਾਨ ਵਜੋਂ ਦੇਣ ਦਾ ਐਲਾਨ ਕੀਤਾ¢ ਸਮਾਗਮ ਦÏਰਾਨ ਬੱਚਿਆਂ ਵਲੋਂ ਬਹੁਤ ਹੀ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਮੁੱਖ ਮਹਿਮਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਬੱਚਿਆਂ ਵਲੋਂ ਪੇਸ਼ ਕੀਤੇ ਗਏ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਨੇ ਸਕੂਲ ਕਮੇਟੀ ਅਤੇ ਸਟਾਫ਼ ਦੀ ਮਿਹਨਤ ਦਾ ਸਬੂਤ ਦਿੱਤਾ ਹੈ¢ ਉਨ੍ਹਾਂ ਕਿਹਾ ਕਿ ਵਿੱਦਿਆ ਜ਼ਿੰਦਗੀ ਭਰ ਦੀ ਸਭ ਤੋਂ ਵੱਡੀ ਕਮਾਈ ਹੈ | ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਸਕੂਲ ਕਮੇਟੀ ਦੇ ਮੈਂਬਰਾਂ ਵਿਚਕਾਰ ਕਾਫ਼ੀ ਸਮੇਂ ਤੋਂ ਆਪਸ ਵਿੱਚ ਚੱਲ ਰਿਹਾ ਭੇਦਭਾਵ ਮੌਜੂਦਾ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਖ਼ਤਮ ਹੋ ਗਿਆ¢ ਸਮਾਗਮ ਵਿਚ ਸਕੂਲ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ, ਜਸਪਾਲ ਗਰਗ ਮੀਤ ਪ੍ਰਧਾਨ, ਧੀਰਜ ਵਰਮਾ ਸਕੱਤਰ, ਗÏਰਵ ਮੈਨੇਜਰ, ਹੇਮੰਤ ਜੈਨ ਕੈਸ਼ੀਅਰ, ਪ੍ਰੈਜੋਕਟ ਚੇਅਰਮੈਨ ਰਾਕੇਸ਼ ਮਹਾਜਨ ਅਤੇ ਸਤੀਸ਼ ਕੁਮਾਰ ਗੋਇਲ, ਸੋਹਨ ਲਾਲ ਕਲਿਆਣੀ ਸਾਬਕਾ ਕੈਸ਼ੀਅਰ, ਪਿੰ੍ਰਸੀਪਲ ਸੁਸ਼ਮਾ ਸਿੰਗਲਾ, ਯਾਦਵਿੰਦਰ ਸਿੰਘ ਢਿੱਲੋਂ, ਬਬੀਤਾ ਮਹੇਸ਼ਵਰੀ ਸਮੇਤ ਸਮੂਹ ਸਟਾਫ਼ ਤੋਂ ਇਲਾਵਾ ਮੇਹਰ ਚੰਦ ਚਲਾਣਾ ਸਾਬਕਾ ਪ੍ਰਧਾਨ, ਰਾਜੇਸ਼ ਪਿੰਟੂ ਅਤੇ ਜਨੇਂਦਰ ਜੈਨ ਸਾਬਕਾ ਸਰਪ੍ਰਸਤ, ਇੰਦਰ ਗੋਇਲ ਸਾਬਕਾ ਮੈਨੇਜਰ, ਨਰਿੰਦਰ ਗੋਇਲ ਪ੍ਰਧਾਨ ਆਇਲ ਮਿਲਜ ਐਸੋਸੀਏਸ਼ਨ ਪੰਜਾਬ ਅਤੇ ਵਪਾਰ ਮੰਡਲ ਰਾਮਾਂ, ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਵਰੀ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਮਦਨ ਲਾਲ ਮੱਲਵਾਲਾ, ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਕੌਂਸਲ, ਗੁਰਪਿੰਦਰ ਸਹਾਰਣ, ਡਾਕਟਰ ਸੋਹਨ ਕਲਿਆਣੀ, ਤੇਲੂ ਰਾਮ ਲੈਹਰੀ ਐਮਜੀ, ਬÏਬੀ ਲਹਿਰੀ ਪ੍ਰਧਾਨ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ, ਸੁਰੇਸ਼ ਕਾਂਸਲ ਐਡਵੋਕੇਟ ਪ੍ਰਧਾਨ ਰਾਮਾਂ ਸਹਾਰਾ ਵੈੱਲਫੇਅਰ ਕਲੱਬ, ਅੰਮਿ੍ਤਪਾਲ ਬਖਤੂ ਐਮਸੀ, ਸਮਾਜਸੇਵੀ ਸ਼ਾਮ ਸੁੰਦਰ ਗੁਪਤਾ, ਅਸ਼ੋਕ ਕੁਮਾਰ ਬੰਗੀ, ਲਲਿਤ ਗੋਇਲ, ਨਰੇਸ਼ ਗੋਇਲ ਠੂਨੀਆ, ਬੰਟੀ ਗਰਗ, ਸੁਭਾਸ਼ ਸ਼ਰਮਾ ਬਜਾਜ ਏਜੰਸੀ, ਰਮੇਸ਼ ਕੰਬੋਜ, ਸੁਖਪਾਲ ਗੋਰੂ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ ਨੰਬਰਦਾਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢