19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਔਰਤਾਂ 'ਚ ਵੀ ਸੋਸ਼ਲ ਮੀਡੀਆ 'ਤੇ ਹਥਿਆਰ ਲਹਿਰਾਉਣ ਦਾ ਰੁਝਾਨ ਵਧਣ ਲੱਗਿਆ

Ad Position 21
No active advertisement
ਅਜੀਤ ਡੈਸਕ 02-02-2026
ਬਠਿੰਡਾ, 1 ਫਰਵਰੀ (ਸਿਵੀਆਂ)- ਕਿਸੇ ਵੀ ਤਰ੍ਹਾਂ ਦੇ ਹਥਿਆਰਾਂ ਦਾ ਪ੍ਰਚਾਰ ਕਰਦੀ ਕੋਈ ਵੀ ਵੀਡੀਓਜ਼ ਵਗ਼ੈਰਾ ਬੇਸ਼ੱਕ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਉੱਪਰ ਪਾਉਣ ਦੀ ਸਖ਼ਤ ਮਨਾਹੀ ਹੈ ਪਰ ਇਸ ਦੇ ਬਾਵਜੂਦ ਇਹ ਰੁਝਾਨ ਲਗਾਤਾਰ ਜਾਰੀ ਹੈ ਤੇ ਹੁਣ ਤਾਂ ਮਰਦਾਂ ਤੋਂ ਬਾਅਦ ਔਰਤਾਂ ਵਿਚ ਵੀ ਇਹ ਰੁਝਾਨ ਵਧਣ ਲੱਗਿਆ ਹੈ | ਬੀਤੇ ਦਿਨੀਂ ਬਠਿੰਡਾ 'ਚ ਅਜਿਹੀ ਇਕ ਔਰਤ ਦੀ ਹਥਿਆਰ ਲਹਿਰਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜਨਤਕ ਹੋਈ ਸੀ, ਜਿਸ ਦੀ ਬਠਿੰਡਾ ਪੁਲਿਸ ਨੇ ਸ਼ਨਾਖ਼ਤ ਕਰਨ ਤੋਂ ਬਾਅਦ ਦੇ ਉਸ ਦੇ ਖਿਲਾਫ ਥਾਣਾ ਸਦਰ 'ਚ ਮੁਕੱਦਮਾ ਦਰਜ ਕੀਤਾ ਸੀ ਪਰ ਉਸ ਨੂੰ ਕੁਝ ਸਮੇਂ ਦੇ ਬਾਅਦ ਥਾਣੇ 'ਚੋਂ ਹੀ ਜ਼ਮਾਨਤ ਉੱਪਰ ਰਿਹਾ ਕਰ ਦਿੱਤਾ ਸੀ | ਸ਼ਾਇਦ ਇਹ ਪੁਲਿਸ ਦੀ ਉਸੇ ਨਰਮੀ ਦਾ ਨਤੀਜਾ ਹੈ ਕਿ ਫੇਰ ਵੀ ਔਰਤ ਵਰਗ ਦਾ ਕੁਝ ਹਿੱਸਾ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਤੋਂ ਬਾਜ਼ ਨਹੀਂ ਆ ਰਿਹਾ ਤੇ ਹੁਣ ਇਕ ਹੋਰ ਅਜਿਹੀ ਔਰਤ ਦੀਆਂ ਸੋਸ਼ਲ ਮੀਡੀਆ 'ਤੇ ਦੋ ਵੱਖ-ਵੱਖ ਵੀਡੀਓਜ਼ ਜਨਤਕ ਹੋਈਆਂ ਹਨ |ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਠਿੰਡਾ ਪੁਲਿਸ ਨੇ ਉਕਤ ਔਰਤ ਦੀ ਸ਼ਨਾਖ਼ਤ ਕਰਨ ਦਾ ਕੰਮ ਵਿੱਢ ਦਿੱਤਾ ਹੈ | ਇਸ ਸਬੰਧੀ ਡੀ.ਐਸ.ਪੀ. ਸਰਬਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ 'ਤੇ ਇਕ ਔਰਤ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਹਥਿਆਰਨੁਮਾ ਵਸਤੂਆਂ ਲਹਿਰਾਉਣ ਦਾ ਮਾਮਲਾ ਪੁਲਿਸ ਦੇ ਧਿਆਨ ਵਿਚ ਆਇਆ ਹੈ, ਜਿਸ ਦੀ ਵੀਡੀਓਜ਼ ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਉਸ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਨਾਖ਼ਤ ਉਪਰੰਤ ਸਬੰਧਿਤ ਔਰਤ ਨੂੰ ਗਿ੍ਫ਼ਤਾਰ ਕਰਕੇ ਉਸ ਤੋਂ ਉਕਤ ਲਹਿਰਾਏ ਜਾ ਰਹੇ ਹਥਿਆਰਾਂ ਬਾਰੇ ਪਤਾ ਕੀਤਾ ਜਾਵੇਗਾ ਕਿ ਉਹ ਲਾਇਸੰਸੀ ਹਨ ਜਾਂ ਗੈਰ-ਲਾਇਸੰਸੀ ਅਤੇ ਕਿਸ ਮਕਸਦ ਲਈ ਲਹਿਰਾਏ ਗਏ ਹਨ | ਡੀ.ਐਸ.ਪੀ. ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਹਥਿਆਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਦਰਸ਼ਿਤ ਕਰਨ ਦੀ ਸਖ਼ਤ ਮਨਾਹੀ ਹੈ ਤੇ ਅਜਿਹਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਰਜਵਾਹੇ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਰਾਜਸਥਾਨੀ ਜੋੜੇ ਨੇ ਸੋਨੇ ਦੇ ਜਾਅਲੀ ਸਿੱਕੇ ਗਿਰਵੀ ਰੱਖ ਕੇ ਸੁਨਿਆਰੇ ਨਾਲ ਲੱਖਾਂ ਦੀ ਠੱਗੀ ਮਾਰੀ
Ad Position 24