ਭਗਤਾ ਭਾਈਕਾ, 1 ਫਰਵਰੀ (ਸੁਖਪਾਲ ਸਿੰਘ ਸੋਨੀ)- ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਹਿਰੀ ਪਾਣੀ ਦੀ ਸੂਬੇ 'ਚ ਸਥਿਤੀ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਟੇਲਾਂ ਅਤੇ ਪਿੰਡ ਮਲੂਕਾ ਨਜ਼ਦੀਕੀ ਪਿੰਡਾਂ 'ਚ ਸੂਏ ਅਤੇ ਕੱਸੀਆਂ ਅੰਦਰ ਪਾਣੀ ਦੀ ਸਥਿਤੀ ਸਬੰਧੀ ਗੱਲਬਾਤ ਕਰਦੇ ਸਮੇਂ ਕੀਤਾ¢ ਉਨ੍ਹਾਂ ਕਿਹਾ ਕੇ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਲਗਾਤਾਰ ਨਹਿਰੀ ਪਾਣੀ ਵਾਰੇ ਲੋਕਾਂ ਗੁੰਮਰਾਹ ਕਰ ਰਹੀ ਹੈ¢ ਟੇਲਾਂ 'ਤੇ ਪਾਣੀ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਇਸ ਬਾਰੇ ਕਰੋੜਾਂ ਰੁਪਏ ਖ਼ਰਚ ਪ੍ਰਚਾਰ ਕੀਤਾ ਗਿਆ ਪਰ ਸਰਕਾਰ ਦੇ ਇਹ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਤੇ ਖੋਖਲੇ ਹਨ¢ ਮਲੂਕਾ ਨੇ ਪਿੰਡ ਮਲੂਕਾ ਦੇ ਸੂਏ ਅਤੇ ਕੱਸੀਆਂ 'ਚ ਪਿਛਲੇ 6 ਮਹੀਨਿਆਂ ਤੋਂ ਸੁੱਕੇ ਹੋਣ ਦਾ ਵੀ ਦਾਅਵਾ ਕਰਦੇ ਕਿਹਾ ਕੇ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਸੂਏ ਕੱਸੀਆਂ ਨੂੰ ਪਾਣੀ ਨਹੀਂ ਆ ਰਿਹਾ¢ ਸੂਬੇ ਦੀਆਂ ਜ਼ਿਆਦਾ ਨਹਿਰਾਂ ਤਾਂ ਸੁੱਕੀਆਂ ਹਨ ਜਾਂ ਪਾਣੀ ਦਾ ਲੈਵਲ ਬਹੁਤ ਘੱਟ ਹੈ¢ ਉਨ੍ਹਾਂ ਕਿਹਾ ਕਿ ਭਗਤਾ ਭਾਈਕਾ ਖੇਤਰ ਅਤੇ ਬਠਿੰਡਾ ਦੇ ਕਈ ਪਿੰਡਾਂ ਵਾਰੇ ਨਹਿਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵਲੋਂ ਵਾਰ-ਵਾਰ ਪਿੱਛੇ ਤੋਂ ਪਾਣੀ ਨਾ ਆਉਣ ਦੀ ਗੱਲ ਕਹੀ ਜਾ ਰਹੀ ਹੈ¢ ਮਲੂਕਾ ਨੇ ਕਿਹਾ ਕੇ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਨਹਿਰੀ ਪਾਣੀ ਆਮ ਸੀ ਪੰਜਾਬ ਦੇ ਹਰ ਹਿੱਸੇ ਸੂਏ ਕੱਸੀਆਂ ਵਿਚ ਪਹੁੰਚਦਾ ਸੀ ਜਦਕਿ ਮÏਜੂਦਾ ਸਰਕਾਰ ਦੇ ਦਾਅਵੇ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹਨ¢ ਨਹਿਰੀ ਪਾਣੀ ਤੋਂ ਇਲਾਵਾ ਸਰਕਾਰ ਦੇ ਜ਼ਿਆਦਾਤਰ ਪ੍ਰੋਜੈਕਟ ਸੁਰਖ਼ੀਆਂ ਤੇ ਸੜਕਾਂ ਤੇ ਲੱਗੇ ਫਲੈਕਸੀ ਬੋਰਡਾਂ ਤੱਕ ਹੀ ਸੀਮਤ ਹਨ¢