19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਐਸ.ਐਮ.ਓ. ਡਾ. ਰਵੀਕਾਂਤ ਗੁਪਤਾ ਦੇ ਯਤਨਾਂ ਸਕਦਾ ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਦੇ ਅਧੂਰੇ ਕਾਰਜਾਂ ਲਈ 1 ਕਰੋੜ 70 ਲੱਖ ਦੀ ਗ੍ਰਾਂਟ ਜਾਰੀ

Ad Position 21
No active advertisement
ਅਜੀਤ ਡੈਸਕ 02-02-2026
ਤਲਵੰਡੀ ਸਾਬੋ, 1 ਫਰਵਰੀ (ਰਵਜੋਤ ਸਿੰਘ ਰਾਹੀ)- ਉਪ ਮੰਡਲ ਤਲਵੰਡੀ ਸਾਬੋ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਰਕਾਰੀ ਹਸਪਤਾਲ ਦੇ ਐਸਐਮਓ ਡਾ.ਰਵੀਕਾਂਤ ਦੇ ਯਤਨਾਂ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦ ਬੀਤੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਹਸਪਤਾਲ ਦੇ ਜੱਚਾ ਬੱਚਾ ਵਿਭਾਗ ਦੇ ਅਧੂਰੇ ਪਏ ਕਾਰਜਾਂ ਨੂੰ ਪੂਰੇ ਕਰਨ ਲਈ ਇਕ ਕਰੋੜ 70 ਲੱਖ ਦੀ ਗ੍ਰਾਂਟ ਨੂੰ ਮਨਜ਼ੂਰੀ ਦੇ ਦਿੱਤੀ ਗਈ¢ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਦੀ ਨਵੀਂ ਬਿਲਡਿੰਗ ਅੰਦਰ ਬਣੇ ਜੱਚਾ ਬੱਚਾ ਵਿਭਾਗ ਦਾ ਕੰਮ ਅਧੂਰਾ ਪਿਆ ਸੀ ਜਿਸ ਨੂੰ ਪੂਰਾ ਕਰਵਾਉਣ ਲਈ ਐਸ.ਐਮ.ਓ. ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ¢ ਜਿੱਥੇ ਉਨ੍ਹਾਂ ਵਲੋਂ ਲੰਘੇ ਮਹੀਨਿਆਂ ਦÏਰਾਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਤੇ ਐਮ.ਡੀ. ਨਾਲ ਚੰਡੀਗੜ੍ਹ ਵਿਖੇ ਮੁਲਾਕਾਤਾਂ ਕੀਤੀਆਂ ਗਈਆਂ ਸਨ ਉੱਥੇ ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਕੋਲ ਉਕਤ ਮਸਲੇ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਪੈਰਵਾਈ ਕੀਤੀ ਸੀ¢ ਸੂਬਾ ਸਰਕਾਰ ਵਲੋਂ ਬੀਤੇ ਦਿਨੀਂ ਜੱਚਾ-ਬੱਚਾ ਵਿਭਾਗ ਤੇ ਸੰਬੰਧਿਤ ਅਧੂਰੇ ਕਾਰਜਾਂ ਨੂੰ ਪੂਰੇ ਕਰਨ ਲਈ ਗ੍ਰਾਂਟ ਜਾਰੀ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ¢ ਇਸ ਸਬੰਧੀ ਗੱਲਬਾਤ ਦÏਰਾਨ ਐਸਐਮਓ ਡਾਕਟਰ ਰਵੀਕਾਂਤ ਗੁਪਤਾ ਨੇ ਦੱਸਿਆ ਕਿ ਉਕਤ ਬਜਟ ਨਾਲ ਸਰਕਾਰੀ ਹਸਪਤਾਲ ਦੀ ਨਵੀਂ ਬਿਲਡਿੰਗ ਵਿਚ ਜੱਚਾ-ਬੱਚਾ ਵਿਭਾਗ ਲਈ ਲਿਫ਼ਟ, ਰੈਂਪ, ਗ੍ਰੀਨ ਜ਼ੋਨ ਏਰੀਆ ਬਣਾਉਣ, ਹਸਪਤਾਲ ਦੇ ਮੁੱਖ ਗੇਟ ਨੂੰ ਵੱਡਾ ਕਰਨ ਤੇ ਪਾਰਕਿੰਗ ਨੂੰ ਪੂਰਾ ਕਰਦੇ ਹੋਏ ਕਾਰਜਸ਼ੀਲ ਕੀਤਾ ਜਾਵੇਗਾ¢ ਐਸ.ਐਮ.ਓ. ਡਾ. ਰਵੀਕਾਂਤ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਲਈ ਟੈਂਡਰ ਦੀ ਪ੍ਰਕਿਰਿਆ ਨੂੰ ਜਲਦ ਪੂਰੀ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ¢ ਡਾ. ਰਵੀਕਾਂਤ ਗੁਪਤਾ ਨੇ ਉਕਤ ਗ੍ਰਾਂਟ ਲਈ ਪੰਜਾਬ ਸਰਕਾਰ, ਸਿਹਤ ਮੰਤਰੀ ਡਾ. ਬਲਵੀਰ ਸਿੰਘ, ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕÏਰ ਸਮੇਤ ਪਿ੍ੰਸੀਪਲ ਸੈਕਟਰੀ ਹੈਲਥ ਕੁਮਾਰ ਰਾਹੁਲ, ਐਮ.ਡੀ.ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਮਿਤ ਤਲਵਾੜ ਆਈ.ਏ.ਐਸ, ਡਾਇਰੈਕਟਰ ਹੈਲਥ ਹਤਿੰਦਰ ਕੌਰ ਤੇ ਸਿਵਲ ਸਰਜਨ ਤਪਿੰਦਰਜੋਤ ਕÏਰ ਦਾ ਧੰਨਵਾਦ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਦਾ ਅੰਤਿਮ ਸੰਸਕਾਰ ਅਗਲੀ ਖ਼ਬਰ ਸਿਕੰਦਰ ਸਿੰਘ ਮਲੂਕਾ ਨੇ ਨਹਿਰੀ ਪਾਣੀ ਦੇ ਮਾਮਲੇ 'ਚ ਘੇਰੀ ਸਰਕਾਰ
Ad Position 24