19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੁਲਿਸ ਵਲੋਂ ਅਣਪਛਾਤੇ ਵਿਅਕਤੀ ਦਾ ਅੰਤਿਮ ਸੰਸਕਾਰ

Ad Position 21
No active advertisement
ਅਜੀਤ ਡੈਸਕ 02-02-2026
ਢਿਲਵਾਂ, 1 ਫਰਵਰੀ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਪਿਛਲੇ ਦਿਨੀ ਹਾਈਵੇ ਦੇ ਕਿਨਾਰੇ ਢਿਲਵਾਂ ਪੁਲਿਸ ਨੂੰ ਇੱਕ ਗੰਭੀਰ ਜ਼ਖਮੀ ਵਿਅਕਤੀ ਮਿਲਿਆ ਸੀ | ਐਸ.ਐਸ.ਐਫ. ਟੀਮ ਮੌਕੇ 'ਤੇ ਪਹੁੰਚੀ ਤੇ 108 ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ ਗਿਆ ਜਿੱਥੇ ਡਿਊਟੀ 'ਤੇ ਮੌਜੂਦ ਡਾਕਟਰ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕ ਦੀ ਅੱਜ ਤੱਕ ਪਛਾਣ ਨਹੀਂ ਹੋ ਸਕੀ ਹੈ | ਥਾਣਾ ਮੁਖੀ ਦਲਵਿੰਦਰ ਬੀਰ ਸਿੰਘ ਤੇ ਏ.ਐਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਉਮਰ 55 ਤੋਂ 60 ਸਾਲ ਦੇ ਵਿਚਕਾਰ ਸੀ | ਉਨ੍ਹਾਂ ਨੇ ਦੱਸਿਆ ਕਿ ਢਿਲਵਾਂ ਥਾਣੇ ਦੀ ਪੁਲਿਸ ਵਲੋਂ ਅੱਜ ਉਸ ਦਾ ਅੰਤਿਮ ਸੰਸਕਾਰ ਮਿਆਣੀ ਬਾਕਰਪੁਰ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਦੁਕਾਨ 'ਚੋਂ 40 ਹਜ਼ਾਰ ਰੁਪਏ ਦੀ ਨਕਦੀ ਚੋਰੀ <br/> ਅਗਲੀ ਖ਼ਬਰ ਐਸ.ਐਮ.ਓ. ਡਾ. ਰਵੀਕਾਂਤ ਗੁਪਤਾ ਦੇ ਯਤਨਾਂ ਸਕਦਾ ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਦੇ ਅਧੂਰੇ...
Ad Position 24