20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

'ਆਪ' ਦੀ ਠੱਠੀ ਭਾਈ ਟੀਮ ਵਲੋਂ 10 ਲੱਖ ਰੁਪਏ ਇਲਾਜ ਬੀਮਾ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 02-02-2026
ਠੱਠੀ ਭਾਈ, 1 ਫਰਵਰੀ (ਜਗਰੂਪ ਸਿੰਘ ਮਠਾੜੂ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਬੀਮਾ ਕਾਰਡ ਸਕੀਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੀ ਠੱਠੀ ਭਾਈ ਟੀਮ ਵਲੋਂ ਕੀਤੀ ਗਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸਥਾਨਕ ਸੀ. ਆਗੂ ਭਾਈ ਸ਼ਮਸ਼ੇਰ ਸਿੰਘ ਖੋਖਰ, ਸੀ. ਆਗੂ ਭਾਈ ਬਘੇਲ ਸਿੰਘ ਖੋਖਰ, ਅਮਨਦੀਪ ਕੌਰ ਅਰੋੜਾ ਮਾਰਕੀਟ ਕਮੇਟੀ ਮੈਂਬਰ ਅਤੇ ਬਲਾਕ ਪ੍ਰਧਾਨ ਮਹਿਲਾ ਵਿੰਗ, ਸੀ. ਆਗੂ ਮੱਖਣ ਸਿੰਘ ਅਰੋੜਾ, ਜਥੇ. ਬਲਜੀਤ ਸਿੰਘ ਭੋਲਾ, ਡਾ. ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਸਕੀਮ ਪੰਜਾਬ ਦੇ ਹਰ ਪਰਿਵਾਰ ਲਈ ਵਰਦਾਨ ਸਾਬਤ ਹੋਵੇਗੀ, ਕਿਉਂਕਿ ਹੁਣ ਗਰੀਬ ਤੋਂ ਗਰੀਬ ਪਰਿਵਾਰ ਵੀ ਬਿਨਾਂ ਕਿਸੇ ਆਰਥਿਕ ਬੋਝ ਦੇ ਵੱਡੇ ਤੋਂ ਵੱਡਾ ਇਲਾਜ ਕਰਵਾ ਸਕੇਗਾ | ਉਨ੍ਹਾਂ ਕਿਹਾ ਕਿ ਇਸ ਬੀਮਾ ਕਾਰਡ ਰਾਹੀਂ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ | ਆਗੂਆਂ ਨੇ ਹੋਰ ਦੱਸਿਆ ਕਿ ਸਕੀਮ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਪਰਿਵਾਰ ਨੂੰ ਬਿਮਾਰੀ ਕਾਰਨ ਆਪਣੀ ਜਾਇਦਾਦ ਵੇਚਣ ਜਾਂ ਕਰਜ਼ੇ ਵਿਚ ਡੁੱਬਣ ਦੀ ਨੌਬਤ ਨਾ ਆਵੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਆਪਣੇ ਬੀਮਾ ਕਾਰਡ ਬਣਵਾਏ ਜਾਣ | ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਜਸਕਰਨ ਸਿੰਘ ਜੱਸਾ ਡੇਅਰੀ ਵਾਲਾ, ਡਾ. ਗੁਰਦੀਪ ਸਿੰਘ ਮੰਘੇੜਾ, ਲਵਪ੍ਰੀਤ ਲਵਲਾ ਮੰਘੇੜਾ, ਦਰਸ਼ਨ ਸਿੰਘ ਫ਼ੌਜੀ, ਨਰਿੰਦਰ ਸਿੰਘ ਸੈਕਟਰੀ, ਇਕਬਾਲ ਅਕਾਲੀ, ਨਾਹਰ ਸਿੰਘ ਕਿੰਗਰਾ, ਸੁਖਦੇਵ ਸਿੰਘ ਸੁੱਖਾ ਮੈਂਬਰ, ਹਰਪ੍ਰੀਤ ਸਿੰਘ ਗੋਲਾ ਕਿੰਗਰਾ ਸਮੇਤ ਕਈ ਸਥਾਨਕ ਆਗੂ, ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਭਾਈਰੂਪਾ ਵਿਖੇ ਸਮਾਗਮਾਂ 'ਚ ਕੀਤੀ ਸ਼ਿਰਕਤ ਅਗਲੀ ਖ਼ਬਰ ਸ਼ੂਗਰ ਚੇਤਨਾ ਸੁਸਾਇਟੀ ਵਲੋਂ ਮੁਫ਼ਤ ਸ਼ੂਗਰ ਚੈੱਕਅਪ ਕੈਂਪ ਲਗਾਇਆ
Ad Position 24