05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਲੂਕਾ 'ਚ ਦੋ ਰੋਜ਼ਾ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਸਮਾਪਤ

Ad Position 21
No active advertisement
ਅਜੀਤ ਡੈਸਕ 03-02-2026

ਭਗਤਾ ਭਾਈਕਾ, 2 ਫਰਵਰੀ (ਸੁਖਪਾਲ ਸਿੰਘ ਸੋਨੀ)- ਸਮਾਜ ਸੇਵੀ ਨੌਜਵਾਨ ਸੁਖਜਿੰਦਰ ਸਿੰਘ ਬੱਬਲਾ ਯੂਐਸਏ ਦੇ ਵਿਸ਼ੇਸ਼ ਉਦਮ ਸਦਕਾ ਯੁਵਕ ਭਲਾਈ ਕਲੱਬ, ਐਨਆਰਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਸਵ. ਗੁਰਭਜਨ ਸਿੰਘ ਸਿੱਧੂ ਯਾਦਗਾਰੀ ਅਤੇ ਹੋਰ ਵਿੱਛੜੀਆਂ ਰੂਹਾਂ ਨੂੰ ਸਮਰਪਿਤ ਪਿੰਡ ਮਲੂਕਾ ਵਿਖੇ ਦੋ ਰੋਜ਼ਾ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ¢ ਇਸ ਦੋ ਰੋਜਾ ਕਬੱਡੀ ਕੱਪ ਦੇ ਪਹਿਲੇ ਦਿਨ ਕਬੱਡੀ ਕੱਪ ਦਾ ਉਦਘਾਟਨ ਬਾਬਾ ਗੁਰਸ਼ਰਨ ਦਾਸ ਮੁੱਖ ਸੇਵਾਦਾਰ ਡੇਰਾ ਬਾਬਾ ਕਰਨ ਦਾਸ ਮਲੂਕਾ ਅਤੇ ਬਾਬਾ ਬੱਗੀ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਤਾਰੂਆਣਾ ਸਾਹਿਬ ਮਲੂਕਾ ਵਲੋਂ ਕੀਤਾ ਗਿਆ¢ ਪਹਿਲੇ ਦਿਨ 55 ਕਿੱਲੋ ਕਬੱਡੀ ਮੁਕਾਬਲੇ ਵਿਚ ਪਹਿਲਾ ਸਥਾਨ ਡਾਟਾ ਹਿਸਾਰ ਅਤੇ ਦੂਜਾ ਸਥਾਨ ਘੋਲੀਆ ਕਲਾਂ ਦੇ ਨੌਜਵਾਨਾਂ ਨੇ ਹਾਸਿਲ ਕੀਤਾ¢ ਪਹਿਲੇ ਦਿਨ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਵਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ¢ ਦੂਜੇ ਦਿਨ ਕਬੱਡੀ ਕੱਪ ਦਾ ਉਦਘਾਟਨ ਕੁਲਵੰਤ ਸਿੰਘ ਮਲੂਕਾ ਚੇਅਰਮੈਨ ਮਾਤਾ ਬਲਜਿੰਦਰ ਕÏਰ ਮੈਮੋ: ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਨੇ ਕੀਤਾ ¢ ਦੂਜੇ ਦਿਨ 75 ਕਿੱਲੋ ਦੇ ਮੁਕਾਬਲੇ ਵਿਚ ਬਾਜਾਖਾਨਾ ਦੀ ਟੀਮ ਨੇ ਪਹਿਲਾ ਅਤੇ ਭਾਈਰੂਪਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ ਇਨ੍ਹਾਂ ਜੇਤੂ ਟੀਮ ਨੂੰ ਐਡਵੋਕੇਟ ਨਵਦੀਪ ਜੀਦਾ ਚੇਅਰਮੈਨ ਨੇ ਇਨਾਮ ਤਕਸੀਮ ਕੀਤੇ¢ ਕਬੱਡੀ ਓਪਨ ਦੇ ਫਸਵੇਂ ਮੁਕਾਬਲੇ ਵਿਚ ਪਿੰਡ ਮਲੂਕਾ ਦੀ ਟੀਮ ਨੇ ਭੁੱਲਣ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ¢ ਇਸ ਕਬੱਡੀ ਕੱਪ ਦੌਰਾਨ ਲੜਕੀਆਂ ਦੀ ਕਬੱਡੀ ਦੇ ਸ਼ੋਅ ਮੈਚ ਦੌਰਾਨ ਕਲਿਆਣ ਸੁੱਖਾ ਦੀ ਟੀਮ ਨੇ ਪਹਿਲਾ ਅਤੇ ਜੋਧਪੁਰ ਚੀਮਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ਇਸ ਮੌਕੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਅਤੇ ਕੁਲਵੰਤ ਸਿੰਘ ਮਲੂਕਾ ਚੇਅਰਮੈਨ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਨੇ ਯੁਵਕ ਭਲਾਈ ਕਲੱਬ ਮਲੂਕਾ ਅਤੇ ਪਿੰਡ ਦੇ ਵਿਦੇਸ਼ਾਂ ਦੀ ਧਰਤੀ 'ਤੇ ਵੱਸਦੇ ਐਨ.ਆਰ.ਆਈ. ਵੀਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ¢ ਨੌਜਵਾਨ ਆਗੂ ਸੁਖਜਿੰਦਰ ਸਿੰਘ ਬਬਲਾ ਮਲੂਕਾ ਯੂਐੱਸਏ ਅਤੇ ਲੋਕ ਗਾਇਕ ਹਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਕਬੱਡੀ ਕੱਪ ਦÏਰਾਨ ਬੈਸਟ ਰੇਡਰ ਗੋਰਾ ਸਹਰਾਲੀ ਮੰਡ ਅਤੇ ਬੈਸਟ ਜਾਫੀ ਵਿਕਾਸ ਅਲੇਵਾ ਨੂੰ 11000-11000 ਰੁਪਏ ਦਾ ਇਨਾਮ ਦਿੱਤਾ ਗਿਆ¢ ਕਬੱਡੀ 75 ਕਿੱਲੋ, 55 ਕਿੱਲੋ ਅਤੇ 35 ਕਿੱਲੋ ਦੇ ਬੈਸਟ ਰੇਡਰ ਅਤੇ ਜਾਫੀਆਂ ਨੂੰ ਦੇਸੀ ਘਿਉ ਦਿੱਤਾ ਗਿਆ¢ਇਸ ਸਮੇਂ ਹਰਵਿੰਦਰ ਸਿੰਘ ਰਾਜਾ, ਵਰਿੰਦਰ ਜੋਸ਼ੀ, ਜਸਵਿੰਦਰ ਸਿੰਘ, ਮਨਦੀਪ ਸਿੰਘ ਜੱਗੀ, ਬੂਟਾ ਢਿੱਲੋਂ, ਬਿੰਦਰ ਸਿੰਘ ਕੈਨੇਡਾ, ਗੁਰਪਿੰਦਰ ਸਿੰਘ ਭਿੰਦਾ, ਜਗਤਾਰ ਸਿੰਘ ਤਾਰਾ, ਮੱਖਣ ਸਿੰਘ, ਬਲਦੇਵ ਸਿੰਘ, ਬਲਕਰਨ ਸਿੰਘ ਜਵੰਧਾ, ਨਿਰਮਲ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਗੋਲਡੀ, ਗੁਰਪ੍ਰੀਤ ਮਲੂਕਾ, ਲਖਵੀਰ ਸਿੰਘ ਖੀਰੂ, ਬੂਟਾ ਸਿੰਘ ਢਿੱਲੋਂ, ਚਮਕÏਰ ਸਿੰਘ ਐਮ.ਸੀ., ਇਕਬਾਲ ਸਿੰਘ ਢਿੱਲੋਂ, ਪਰਮਿੰਦਰ

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਹਰਮੰਦਿਰ ਸਿੰਘ ਜੱਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਕੇਂਦਰੀ ਬਜਟ ਦੇਸ਼ ਨੂੰ ਆਰਥਿਕ ਮਜ਼ਬੂਤੀ ਦੇਣ ਵਾਲਾ- ਗੁਰਪ੍ਰੀਤ ਮਲੂਕਾ <br/>
Ad Position 24