06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗੁਰੂ ਰਵਿਦਾਸ ਜੀ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ

Ad Position 21
No active advertisement
ਭਗਤਾ ਭਾਈਕਾ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਸਮਾਗਮ ਦੌਰਾਨ ਸਨਮਾਨ ਕਰਦੇ ਹੋਏ ਕਮੇਟੀ ਮੈਂਬਰ | ਤਸਵੀਰ: ਸੁਖਪਾਲ ਸਿੰਘ ਸੋਨੀ <br/> 03-02-2026
ਭਗਤਾ ਭਾਈਕਾ, 2 ਫਰਵਰੀ (ਸੁਖਪਾਲ ਸਿੰਘ ਸੋਨੀ)-ਸਥਾਨਿਕ ਸ਼ਹਿਰ ਵਿਖੇ ਗੁਰੂ ਰਵਿਦਾਸ ਜੀ ਦਾ ਜਨ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਧਾਰਮਿਕ ਰਾਜਸੀ ਅਤੇ ਸਮਾਜ ਸੇਵੀ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ | ਸ੍ਰੀ ਅਖੰਠ ਪਾਠ ਦੇ ਭੋਗ ਪੈਣ ਸਮੇਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ, ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ, ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਗੋਇਲ, ਭਾਜਪਾ ਆਗੂ ਬਵਲੇਸ ਕੁਮਾਰ ਬੌਬੀ ਸਿੰਗਲਾ ਸਮੇਤ ਵੱਡੀ ਤਦਾਦ ਵਿਚ ਸੰਗਤ ਨਤਮਸਤਕ ਹੋਈ | ਸਮਾਗਮ ਦੌਰਾਨ ਗਿਆਨੀ ਜਗਦੇਵ ਸਿੰਘ ਸਰਾਂ ਵਲੋਂ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਲੜ੍ਹ ਲੱਗ ਕੇ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ | ਇਸੇ ਉਪਰੰਤ ਹੀ ਕਮੇਟੀ ਵਲੋਂ ਸਤਿਕਾਰ ਕਮੇਟੀ ਕੋਠੇ ਭਾਈਆਣਾ ਸਾਹਿਬ, ਸਤਿਕਾਰ ਕਮੇਟੀ ਭਗਤਾ ਪਿੰਡ, ਗਿਆਨੀ ਜਗਦੇਵ ਸਿੰਘ ਸਰਾਂ, ਢਾਡੀ ਬਲਵਿੰਦਰ ਸਿੰਘ ਭਗਤਾ, ਸੁਖਮਨੀ ਸਾਹਿਬ ਸੇਵਾਦਾਰ ਬੀਬੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਲਈ ਰਾਜਿੰਦਰ ਸਿੰਘ ਰਾਜਾ ਇੰਗਲੈਂਡ ਵਲੋਂ ਵੀਹ ਹਜ਼ਾਰ, ਜੋਰਾ ਸਿੰਘ ਯੂਐਸਏ ਵਲੋਂ ਗਿਆਰਾਂ ਹਜ਼ਾਰ ਅਤੇ ਬਲਵਿੰਦਰ ਸਿੰਘ ਯੂਐਸਏ ਵਲੋਂ ਦਸ ਹਜ਼ਾਰ ਰੁਪਏ ਭੇਜੇ ਗਏ | ਸਮਾਗਮ ਉਪਰੰਤ ਸੇਵਾ ਸੁਸਾਇਟੀ ਦੀ ਸਲਾਨਾ ਚੋਣ ਕੀਤੀ ਗਈ, ਜਿਸ ਦੌਰਾਨ ਮਾ: ਜਸਪਾਲ ਸਿੰਘ ਜੱਸੀ ਨੂੰ ਪ੍ਰਧਾਨ, ਰਿਟਾ: ਏਐਸਆਈ ਰਾਮ ਸਿੰਘ ਨੂੰ ਮੀਤ ਪ੍ਰਧਾਨ, ਸੂਬੇਦਾਰ ਸੁਖਮਿੰਦਰ ਸਿੰਘ ਨੂੰ ਚੇਅਰਮੈਨ, ਗੁਰਮੀਤ ਸਿੰਘ ਮੰਗਲੀ ਨੰੂ ਖ਼ਜ਼ਾਨਚੀ, ਸੁਖਵਿੰਦਰ ਸਿੰਘ ਨੂੰ ਜਨਰਲ ਸਕੱਤਰ ਅਤੇ ਸੋਨਾ ਪਹਿਲਵਾਨ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਵੀਰਪਾਲ ਭਗਤਾ, ਮਾ. ਜਗਸੀਰ ਸਿੰਘ ਪੰਮਾ, ਢਾਡੀ ਬਲਵਿੰਦਰ ਸਿੰਘ ਭਗਤਾ, ਮਿ. ਨਿਰਮਲ ਸਿੰਘ ਹੀਰੋ ਵਾਲੇ, ਰਾਜੂ ਕੋਠੇ ਭਾਈਆਣਾ ਸਾਬਕਾ ਸਰਪੰਚ, ਸੰਜੀਵ ਕੁਮਾਰ ਬੰਟੀ, ਕਾਲਾ ਸੇਤੀਆ, ਪੁੰਨੂ ਸਿੰਘ ਨੰਬਰਦਾਰ, ਲਖਵੀਰ ਸਿੰਘ ਲੱਖਾ, ਗੁਰਮੀਤ ਸਿੰਘ ਕੌਂਸਲਰ, ਸੁਖਦੀਪ ਸਿੰਘ ਕੌਂਸਲਰ, ਗੁਰਚਰਨ ਪੁਰੀ ਕੌਂਸਲਰ, ਗੁਰਪ੍ਰੀਤ ਸਿੰਘ ਘਾਰੂ ਕੌਂਸਲਰ, ਭੂਸਨ ਕੁਮਾਰ ਸੁਰਿੰਦਰਾ ਵਾਲੇ, ਸੁਖਜੀਤ ਸਿੰਘ ਅਕਾਲੀ, ਸੁਖਚੈਨ ਸਿੰਘ ਧੁੰਨਾ, ਰਣਧੀਰ ਸਿੰਘ ਧੀਰਾ, ਗੁਰਪ੍ਰੀਤ ਸਿੰਘ ਖਾਨਾਪੱਤੀ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰ ਅਤੇ ਨੌਜਵਾਨਾਂ ਵਲੋਂ ਸੇਵਾ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ
Ad Position 24