06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਬਾਠ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 03-02-2026
ਚਾਉਕੇ, 2 ਫਰਵਰੀ (ਮਨਜੀਤ ਸਿੰਘ ਘੜੈਲੀ)- ਹਲਕਾ ਮੌੜ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ ਬਾਠ ਦੇ ਪਿਤਾ ਸਵ. ਗੁਰਚਰਨ ਸਿੰਘ ਬਾਠ ਦੇ ਦਿਹਾਂਤ 'ਤੇ ਬਾਠ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੌੜ ਦੇ ਮੁੱਖ ਸੇਵਾਦਾਰ ਜਨਮੇਜਾ ਸਿੰਘ ਸੇਖੋਂ ਪਿੰਡ ਗਿੱਲ ਕਲਾਂ ਵਿਖੇ ਉਨ੍ਹਾਂ ਦੇ ਘਰ ਪਹੁੰਚੇ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੇਖੋਂ ਨੇ ਕਿਹਾ ਕਿ ਸਵ. ਗੁਰਚਰਨ ਸਿੰਘ ਬਾਠ ਬਹੁਤ ਹੀ ਮਿਹਨਤੀ, ਦਿ੍ੜ ਇਰਾਦੇ ਵਾਲੇ ਇਮਾਨਦਾਰ ਸ਼ਖ਼ਸੀਅਤ ਦੇ ਮਾਲਕ ਸਨ | ਉਨ੍ਹਾਂ ਦੇ ਦਿਹਾਂਤ ਨਾਲ ਬਾਠ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਸਾਬਕਾ ਮੰਤਰੀ ਸੇਖੋਂ ਨੇ ਇਸ ਮੌਕੇ ਸਵ. ਗੁਰਚਰਨ ਸਿੰਘ ਬਾਠ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ | ਉਨ੍ਹਾਂ ਇਸ ਦੁੱਖ ਦੀ ਘੜੀ 'ਚ ਬਾਠ ਪਰਿਵਾਰ ਨਾਲ ਗਹਿਰੀ ਹਮਦਰਦੀ ਪ੍ਰਗਟ ਕਰਦਿਆਂ ਪਰਿਵਾਰ ਨੂੰ ਹੌਸਲਾ ਦਿੱਤਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਹਰਭਜਨ ਸਿੰਘ ਮਾਈਸਰਖਾਨਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕੰਵਰਜੀਤ ਸਿੰਘ ਬੰਟੀ ਰਾਮਨਗਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕਾਕਾ ਸਿੰਘ ਬੁਰਜ, ਅੰਮਿ੍ਤਪਾਲ ਸਿੰਘ ਹਨੀ ਕਮਾਲੂ ਸਰਕਲ ਪ੍ਰਧਾਨ, ਰਾਜਦੀਪ ਸਿੰਘ ਕਾਲਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਮੇਲ ਸਿੰਘ ਮਾਈਸਰਖਾਨਾ, ਗੁਰਜੰਟ ਸਿੰਘ ਪਿੱਥੋ ਸਾਬਕਾ ਸਰਪੰਚ, ਧਰਮ ਸਿੰਘ ਬਾਠ ਜੇਠੂਕੇ ਸਾਬਕਾ ਸਰਪੰਚ, ਸੋਨੀ ਮਾਨ ਪਿੱਥੋ ਯੂਥ ਆਗੂ, ਪਿੰਡ ਗਿੱਲ ਕਲਾਂ ਦੀ ਸਮੁੱਚੀ ਅਕਾਲੀ ਜਥੇਬੰਦੀ ਤੋਂ ਇਲਾਵਾ ਹਲਕਾ ਮੌੜ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਫ਼ਤਹਿ ਗਰੁੱਪ ਵਿਖੇ ਨੈਤਿਕ ਕਦਰਾਂ-ਕੀਮਤਾਂ ਤੇ ਸਿੱਖਿਆ ਵਿਸੇ ਸੰਬੰਧੀ ਵਿਸ਼ੇਸ਼ ਸੈਮੀਨਾਰ ਆਯੋਜਿਤ ਅਗਲੀ ਖ਼ਬਰ ਜਾਅਲੀ ਕੁਰਸੀਨਾਮਾ ਤਿਆਰ ਕਰਵਾ ਪਿਤਾ ਦੇ ਨਾਮ ਵਾਲਾ ਪਲਾਟ ਧੋਖੇ ਨਾਲ ਆਪਣੇ ਨਾਂਅ ਕਰਵਾਇਆ
Ad Position 24