ਰਾਮਪੁਰਾ ਫੂਲ, 30 ਜਨਵਰੀ (ਸ਼ਰਮਾ)- ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੇ ਕੌਮੀ ਸੇਵਾ ਯੋਜਨਾ ( ਐਨ ਐਸ ਐਸ) ਵਿਭਾਗ ਵਲੋਂ ਇੱਕ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਹਿਜ ਪਾਠ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿਚ ਚੰਗੀ ਸ਼ਖ਼ਸੀਅਤ ਬਣਨ ਅਤੇ ਲੋਕ ਸੇਵਕ ਬਣਨ ਲਈ ਸਿੱਖਿਆ ਪ੍ਰਾਪਤ ਕਰਨਾ ਬੇਹੱਦ ਲਾਜ਼ਮੀ ਹੈ¢ ਉਨ੍ਹਾਂ ਕਿਹਾ ਕਿ ਅਜੋਕੀ ਨÏਜਵਾਨੀ ਦਾ ਪੂਰਨ ਸਿੱਖਿਅਤ ਹੋਣਾ ਸਮੇਂ ਦੀ ਵੱਡੀ ਲੋੜ ਹੈ ਕਿਉਂਕਿ ਸਿੱਖਿਆ ਜੀਵਨ ਜਾਂਚ ਦਾ ਉਹ ਸਾਧਨ ਹੈ ਜੋ ਮਨੁੱਖੀ ਸ਼ਖ਼ਸੀਅਤ ਵਿੱਚ ਨਿਖਾਰ ਲਿਆਉਂਦੀ ਹੈ¢ ਉਨ੍ਹਾਂ ਅੱਗੇ ਕਿਹਾ ਕਿ ਸਾਂਝੇ ਪਰਿਵਾਰਾਂ ਦੇ ਟੁੱਟਣ ਨਾਲ ਨÏਜਵਾਨੀ ਇਕੱਲੇਪਣ ਦਾ ਸ਼ਿਕਾਰ ਹੋ ਰਹੀ ਹੈ ਅਤੇ ਕਿਰਤ ਕਰਨ ਦਾ ਫ਼ਲਸਫ਼ਾ ਵੀ ਵਿਸਰਦਾ ਜਾ ਰਿਹਾ ਹੈ¢ ਇਸ ਲਈ ਹਰੇਕ ਵਿਅਕਤੀ ਲਈ ਗੁਰਬਾਣੀ ਪੜ੍ਹਨਾ, ਸੁਣਨਾ ਅਤੇ ਜੀਵਨ ਵਿੱਚ ਅਮਲ ਕਰਨਾ ਅਤਿ ਜ਼ਰੂਰੀ ਬਣ ਗਿਆ ਹੈ¢ ਇਸ ਮੌਕੇ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਡਾ. ਸਾਹਿਬ ਸਿੰਘ, ਡਾ. ਦਲਜੀਤ ਸਿੰਘ ਅਤੇ ਭਗਤ ਪੂਰਨ ਸਿੰਘ ਦੇ ਜੀਵਨ ਤੋਂ ਪੇ੍ਰਰਨਾ ਲੈਣ ਦੀ ਅਪੀਲ ਕੀਤੀ ਅਤੇ ਵਿਦਿਆਰਥੀਆਂ ਨੂੰ ਗੁਰਮਤਿ ਸਾਹਿਤ ਵੀ ਵੰਡਿਆ¢ਸਮਾਗਮ ਦÏਰਾਨ ਪਿ੍ੰਸੀਪਲ ਬਘੇਲ ਸਿੰਘ ਵਲੋਂ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਗਿਆ ਅਤੇ ਸੰਸਥਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ¢ ਸੰਸਥਾ ਚੇਅਰਮੈਨ ਐਸ.ਐਸ. ਚੱਠਾ ਨੇ ਕਿਹਾ ਕਿ ਸੰਸਥਾ ਵੱਲੋਂ ਅਜਿਹੇ ਸੈਮੀਨਾਰ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ, ਕਿਰਤ ਅਤੇ ਸਮਾਜ ਸੇਵਾ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਦੇਸ਼ ਅਤੇ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣ ਸਕਣ¢ਇਸ ਮÏਕੇ ਪ੍ਰੋਫੈਸਰ ਸੰਦੀਪ ਕÏਰ, ਆਰਟਸ ਅਤੇ ਸੋਸ਼ਲ ਐਕਟੀਵਿਟੀ ਮੁਖੀ ਕੁਮਾਰੀ ਸ਼ੈਲਜਾ, ਪ੍ਰੋਫੈਸਰ ਜਸਪ੍ਰੀਤ ਕÏਰ, ਰÏਬਿਨ ਮੰਗਲਾ ਅਤੇ ਵਰਿੰਦਰ ਕÏਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ¢