06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਾਨ ਸਰਵਿਸ ਸਟੇਸ਼ਨ ਕੋਟਸ਼ਮੀਰ ਨੇ ਕੱਢੇ ਲੱਕੀ ਡਰਾਅ ਦੇ ਇਨਾਮ ਵੰਡੇ

Ad Position 21
No active advertisement
ਅਜੀਤ ਡੈਸਕ 03-02-2026
ਕੋਟਫੱਤਾ, 2 ਫਰਵਰੀ (ਬੁੱਟਰ): ਮਾਨ ਸਰਵਿਸ ਸਟੇਸ਼ਨ ਕੋਟਸ਼ਮੀਰ ਜਿਸ ਦੇ ਮਾਲਕ ਸਾਬਕਾ ਵਿਧਾਇਕ ਅਜਾਇਬ ਸਿੰਘ ਭੱਟੀ ਹਨ ਵਲੋਂ ਪੰਪ ਦੇ 25 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਲੱਕੀ ਡਰਾਅ ਪਵਾਇਆ ਗਿਆ | ਪੰਪ ਦੇ ਸੰਚਾਲਕ ਅਮਨਪ੍ਰੀਤ ਸਿੰਘ ਭੱਟੀ ਨੇ ਦੱਸਿਆ ਕਿ 300 ਦੇ ਪੈਟਰੋਲ ਤੇ 500 ਦੇ ਡੀਜ਼ਲ ਤੇ ਇੱਕ-ਇੱਕ ਕੂਪਨ ਗ੍ਰਾਹਕਾਂ ਨੂੰ ਦਿੱਤਾ ਗਿਆ ਤੇ ਪਿਛਲੇ ਦਿਨੀਂ ਸੁਖਮਨੀ ਸਾਹਿਬ ਦੇ ਭੋਗ ਤੋਂ ਬਾਅਦ ਲਾਈਵ ਡਰਾਅ ਕੱਢੇ ਗਏ, ਜਿਸ ਦਾ ਪਹਿਲਾਂ ਇਨਾਮ ਮੋਟਰਸਾਈਕਲ, ਦੂਜਾ ਤੀਜਾ ਇਨਾਮ ਵਾਸ਼ਿੰਗ ਮਸ਼ੀਨ, ਗੀਜ਼ਰ, ਛੱਤ ਵਾਲੇ ਪੱਖੇ, ਪ੍ਰੈਸਾਂ ਸਮੇਤ 15 ਇਨਾਮ ਕੱਢੇ ਗਏ | ਪਹਿਲਾ ਇਨਾਮ ਮੋਟਰਸਾਈਕਲ ਅਵਤਾਰ ਸਿੰਘ ਭਾਗੀ ਵਾਂਦਰ ਨੂੰ ਨਿਕਲਿਆ | ਇਨ੍ਹਾਂ ਨਿਕਲੇ ਹੋਏ ਇਨਾਮਾਂ ਨੂੰ ਅੱਜ ਮਾਨ ਸਰਵਿਸ ਸਟੇਸ਼ਨ ਦੇ ਮਾਲਕ ਅਜੈਬ ਸਿੰਘ ਭੱਟੀ ਨੇ ਮਾਲਕਾਂ ਨੂੰ ਸੌਂਪਿਆ | ਇਸ ਮੌਕੇ ਕੋਟਸ਼ਮੀਰ ਦੇ ਮੋਹਤਬਰ ਤੇ ਆਈ.ਓ.ਸੀ.ਐਲ ਦੇ ਅਧਿਕਾਰੀ ਸੁਧਾਂਸ਼ੂ ਅਰੋੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ੀਲਡ ਕਾਮਿਆਂ ਵਲੋਂ ਸੀਵਰੇਜ ਬੋਰਡ ਦਫ਼ਤਰ ਚੰਡੀਗੜ੍ਹ ਮੂਹਰੇ ਰੋਸ ਰੈਲੀ 4 ਨੂੰ ਅਗਲੀ ਖ਼ਬਰ ਫ਼ਤਹਿ ਗਰੁੱਪ ਵਿਖੇ ਨੈਤਿਕ ਕਦਰਾਂ-ਕੀਮਤਾਂ ਤੇ ਸਿੱਖਿਆ ਵਿਸੇ ਸੰਬੰਧੀ ਵਿਸ਼ੇਸ਼ ਸੈਮੀਨਾਰ ਆਯੋਜਿਤ
Ad Position 24