ਰਾਮਾ ਮੰਡੀ, 5 ਫਰਵਰੀ (ਅਰੋੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕਾ ਕਲਾਂ ਵਿਖੇ ਗੁਰੂ ਗੋਬਿੰਦ ਸਿੰਘ ਰਿਫ਼ਾਇੰਨਰੀ ਵਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਅਤੇ ਲੈਪਟਾਪ ਵੰਡੇ ਗਏ | ਇਸ ਮੌਕੇ ਸਕੂਲ ਇੰਚਾਰਜ ਬਲਵਿੰਦਰ ਕੌਰ ਨੇ ਦੱਸਿਆ ਕਿ ਸੈਸ਼ਨ 2024-25 ਵਿਚ ਜਿਹੜੇ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿਚ 85 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ, ਨੂੰ ਅੱਜ ਵਜ਼ੀਫ਼ੇ ਅਤੇ ਲੈਪਟਾਪ ਦਿੱਤੇ ਗਏ | ਬਾਰ੍ਹਵੀਂ ਜਮਾਤ ਵਿਚ ਰਾਜਵੀਰ ਕੌਰ ਪੁੱਤਰੀ ਰਣਜੀਤ ਸਿੰਘ ਨੂੰ 75 ਹਜ਼ਾਰ ਰੁਪਏ ਤੇ ਲੈਪਟਾਪ, ਹਰਪ੍ਰੀਤ ਕੌਰ ਪੁੱਤਰੀ ਪ੍ਰੇਮ ਕੁਮਾਰ ਨੂੰ 65 ਹਜ਼ਾਰ ਰੁਪਏ ਤੇ ਲੈਪਟਾਪ, ਜਸਪ੍ਰੀਤ ਕੌਰ ਪੁੱਤਰੀ ਰਾਜਪਾਲ ਸਿੰਘ ਨੂੰ 55 ਹਜ਼ਾਰ ਰੁਪਏ ਤੇ ਲੈਪਟਾਪ, ਸਿਮਰਨਜੀਤ ਕੌਰ ਪੁੱਤਰੀ ਹਰਮੇਸ਼ ਰਾਮ ਨੂੰ 40 ਹਜ਼ਾਰ ਰੁਪਏ ਤੇ ਪੂਨਮ ਦੇਵੀ ਪੁੱਤਰੀ ਬਲਵੀਰ ਰਾਮ ਨੂੰ 40 ਹਜ਼ਾਰ ਰੁਪਏ ਦਾ ਵਜ਼ੀਫ਼ਾ ਪ੍ਰਾਪਤ ਹੋਇਆ ਹੈ | ਇਸ ਤਰ੍ਹਾਂ ਦਸਵੀਂ ਜਮਾਤ ਵਿਚ ਜੈਸਮੀਨ ਕੌਰ ਪੁੱਤਰੀ ਜਗਸੀਰ ਸਿੰਘ ਨੂੰ 50 ਹਜ਼ਾਰ ਰੁਪਏ ਅਤੇ ਟੈਬ, ਜਸਪ੍ਰੀਤ ਕੌਰ ਪੁੱਤਰੀ ਬਿਕਰਮ ਸਿੰਘ ਨੂੰ 50 ਹਜ਼ਾਰ ਰੁਪਏ ਤੇ ਟੈਬ, ਗੁਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਨੂੰ 40 ਹਜ਼ਾਰ ਰੁਪਏ ਅਤੇ ਟੈਬ, ਕਮਲਜੀਤ ਕੌਰ ਪੁੱਤਰੀ ਗੁਰਦੀਪ ਸਿੰਘ ਨੂੰ 30 ਹਜ਼ਾਰ ਰੁਪਏ ਦਾ ਵਜ਼ੀਫ਼ਾ ਪ੍ਰਾਪਤ ਹੋਇਆ ਹੈ | ਇਸ ਇਨਾਮ ਵੰਡ ਦੇ ਮੁੱਖ ਮਹਿਮਾਨ ਰਿਫ਼ਾਇੰਨਰੀ ਦੇ ਉੱਚ ਅਧਿਕਾਰੀ ਵਿਸ਼ਣੂ ਮੋਹਣ ਪ੍ਰਸ਼ਾਦ ਅਤੇ ਅਦਿੱਤਿਆ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਅਤੇ ਲੈਪਟਾਪ ਵੰਡੇ ਗਏ | ਇਸ ਸਮਾਗਮ ਵਿਚ ਬਲਕਰਨ ਸਿੰਘ ਸਰਪੰਚ ਪੱਕਾ ਕਲਾਂ, ਦਰਸ਼ਨ ਸਿੰਘ ਐਸ.ਐਮ.ਸੀ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣ ਸ਼ਾਮਲ ਸਨ | ਇਸ ਮੌਕੇ ਬਲਜਿੰਦਰ ਕੌਰ ਸਕੂਲ ਇੰਚਾਰਜ ਵਲੋਂ ਇਸ ਨੇਕ ਕਾਰਜ ਲਈ ਗੁਰੂ ਗੋਬਿੰਦ ਸਿੰਘ ਰਿਫ਼ਾਇੰਨਰੀ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਗਈ | ਇਸ ਸਮੇਂ ਸਟੇਜ ਦੇ ਸੈਕਟਰੀ ਦੀ ਭੂਮਿਕਾ ਹਰਪ੍ਰੀਤ ਸਿੰਘ ਡੀਪੀਈ ਵਲੋਂ ਨਿਭਾਈ ਗਈ |