21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਦਾ ਮੈਗਜ਼ੀਨ ਵਿਗਾਸ ਰਿਲੀਜ਼

Ad Position 21
No active advertisement
ਅਜੀਤ ਡੈਸਕ 06-02-2026
ਕੋਟਫੱਤਾ, 5 ਫਰਵਰੀ (ਰਣਜੀਤ ਸਿੰਘ ਬੁੱਟਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਸਕੂਲ ਦਾ ਤੀਜਾ ਮੈਗਜ਼ੀਨ 'ਵਿਗਾਸ' ਪਿ੍ੰਸੀਪਲ ਡਾਕਟਰ ਮਨੋਰਮਾ ਸਮਾਗ ਦੁਆਰਾ ਰਿਲੀਜ਼ ਕੀਤਾ ਗਿਆ¢ ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਪੰਜਾਬੀ ਅਧਿਆਪਕਾ ਮੈਡਮ ਪਰਮਜੀਤ ਕੌਰ ਢਿੱਲੋਂ, ਸਹਿ ਸੰਪਾਦਕ ਅੰਗਰੇਜ਼ੀ ਅਧਿਆਪਕਾ ਮੈਡਮ ਜਸਪ੍ਰੀਤ ਕੌਰ, ਹਿੰਦੀ ਅਧਿਆਪਕਾ ਮੈਡਮ ਮਨਜਿੰਦਰ ਕÏਰ ਅਤੇ ਧਾਰਮਿਕ ਸਿੱਖਿਆ ਅਧਿਆਪਕ ਡਾਕਟਰ ਸਿਮਰਜੀਤ ਕÏਰ ਹਨ¢ ਇਹ ਮੈਗਜ਼ੀਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਅਤੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤਾ ਗਿਆ¢ ਇਸ ਮੈਗਜ਼ੀਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਮੈਗਜ਼ੀਨ ਦੇ ਵਿਚ ਵਿਦਿਆਰਥੀਆਂ ਦੀਆਂ ਖ਼ੁਦ ਦੀਆਂ ਲਿਖੀਆਂ ਹੱਥ ਲਿਖਤਾਂ ਮੈਗਜ਼ੀਨ ਵਿਚ ਜਿਉਂ ਦੀ ਤਿਉਂ ਸ਼ਾਮਿਲ ਕੀਤੀਆਂ ਗਈਆਂ ਹਨ¢ ਇਹ ਮੈਗਜ਼ੀਨ ਸਕੂਲ ਦੇ ਫੇਸ ਬੁੱਕ ਪੇਜ ਅਤੇ ਯੂਟਿਊਬ ਚੈਨਲ ਤੇ ਈ ਮੈਗਜ਼ੀਨ ਦੇ ਰੂਪ ਵਿੱਚ ਵੀ ਇੰਟਰਨੈੱਟ ਤੇ ਉਪਲਬਧ ਹੋਵੇਗਾ¢ ਇਸ ਮੈਗਜ਼ੀਨ ਦੀ ਰਿਲੀਜ਼ ਸਮਾਗਮ ਮੌਕੇ ਪਿੰਡ ਤੋਂ ਪਤਵੰਤੇ ਸੱਜਣ ਵੀ ਸ਼ਾਮਿਲ ਹੋਏ ਉਨ੍ਹਾਂ ਨੂੰ ਪਿ੍ੰਸੀਪਲ ਮੈਡਮ ਵਲੋਂ ਮੈਗਜ਼ੀਨ ਦੇ ਕੇ ਸਨਮਾਨਿਤ ਕੀਤਾ ਗਿਆ¢ ਸਕੂਲ ਵਿਖੇ ਪਲੇਠਾ ਮੈਗਜ਼ੀਨ 2023-2024 ਵਿਚ ਹੱਥ ਲਿਖਤ ਰੂਪ ਵਿਚ ਪ੍ਰਕਾਸ਼ਿਤ ਹੋਇਆ ਅਤੇ 2024-25 ਦਾ ਮੈਗਜ਼ੀਨ ਪਿ੍ੰਟ ਰੂਪ ਵਿਚ ਪ੍ਰਕਾਸ਼ਿਤ ਹੋਇਆ¢ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਨੂੰ ਇਸ ਮੈਗਜ਼ੀਨ ਵਿਚ ਛਾਪਿਆ ਗਿਆ ਅਤੇ ਭਵਿੱਖ ਵਿਚ ਵੀ ਉਹ ਇਸੇ ਤਰ੍ਹਾਂ ਰਚਨਾਵਾਂ ਲਿਖਦੇ ਰਹਿਣਗੇ¢ ਪਿ੍ੰਸੀਪਲ ਮੈਡਮ ਨੇ ਮੁੱਖ ਸੰਪਾਦਕ, ਸਹਿ -ਸੰਪਾਦਕ, ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਧੀਆ ਰਚਨਾਵਾਂ ਰਚਣ ਅਤੇ ਇੰਟਰਨੈੱਟ ਦੀ ਸੁਚੱਜੀ ਵਰਤੋਂ ਕਰਨ ਲਈ ਲਈ ਪ੍ਰੇਰਿਤ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਮੰਗਾਂ ਨੂੰ ਲੈ ਕੇ ਵਿਧਾਇਕ ਦੀ ਮਾਨਸਾ ਰਿਹਾਇਸ਼ ਨੇੜੇ ਰੋਸ ਧਰਨਾ ਅਗਲੀ ਖ਼ਬਰ 19ਵਾਂ ਵਿਰਾਸਤ ਮੇਲਾ 2026 ਜੈਪਾਲਗੜ੍ਹ ਵਿਖੇ 13 ਤੋਂ 15 ਫਰਵਰੀ ਤੱਕ
Ad Position 24