21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਮਨਰੇਗਾ ਕਾਨੰੂਨ ਦੀ ਬਹਾਲੀ ਲਈ ਸੰਘਰਸ਼ ਦਾ ਤਿੱਖਾ ਕਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 06-02-2026
ਬਠਿੰਡਾ, 5 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੰਗ ਕਾਮਗਰ ਤੇ ਕਰਮਚਾਰੀ ਕਾਂਗਰਸ ਅਤੇ ਦਲਿਤ ਮਹਾਂਪੰਚਾਇਤ ਨੇ ਪੁਰਾਣੇ ਮਨਰੇਗਾ ਕਾਨੂੰਨ ਦੀ ਬਹਾਲੀ ਲਈ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ ਹੈ, ਜਿਸ ਸਬੰਧੀ ਸਥਾਨਕ ਡਾ. ਅੰਬੇਦਕਰ ਭਵਨ ਵਿਖੇ ਵਿੰਗ ਦੀ ਮੀਟਿੰਗ ਉਪਰੰਤ ਕਾਮਗਰ-ਕਰਮਚਾਰੀ ਕਾਂਗਰਸ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਦੇ ਨਾਂਅ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪਿਆ ਗਿਆ |
ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਮਨਰੇਗਾ ਕਾਨੂੰਨ 2006 ਨੂੰ ਜਾਰੀ ਰੱਖਣ, 200 ਦਿਨ ਕੰਮ ਤੇ ਮਿਹਨਤਾਨਾ 800 ਕਰਨ, ਮਜ਼ਦੂਰਾਂ ਦਾ 20 ਲੱਖ ਦਾ ਮੁਫ਼ਤ ਬੀਮਾ ਕਰਨ ਤੇ ਮਜ਼ਦੂਰਾਂ ਦੀ ਹਾਜ਼ਰੀ ਮਸ਼ੀਨ ਦੀ ਬਜਾਏ ਮਨਰੇਗਾ ਜੌਬ ਕਾਰਡ ਉਪਰ ਲਗਾਉਣ ਦੀ ਮੰਗ ਨੂੰ ਲੈ ਕੇ ਮਨਰੇਗਾ ਮਜ਼ਦੂਰਾਂ ਨੂੰ ਲਾਮਬੰਦ ਕਰਦਿਆਂ ਸੰਘਰਸ਼ ਤੇਜ ਕੀਤਾ ਜਾਵੇਗਾ | ਇਸ ਮੌਕੇ ਗੁਰਜੰਟ ਸਿੰਘ, ਅੰਮਿ੍ਤ ਕੌਰ ਗਿੱਲ, ਸਰਪੰਚ ਸਤਨਾਮ ਸਿੰਘ ਭੈਣੀ, ਰਾਧੇ ਸ਼ਿਆਮ, ਜਸਵੀਰ ਸਿੰਘ ਗੋਬਿੰਦਪੁਰਾ, ਜਗਦੇਵ ਸਿੰਘ ਭੈਣੀ, ਜੀਤ ਸਿੰਘ ਰਾਈਆ, ਗੁਰਤੇਜ ਸਿੰਘ ਬੱਲੂਆਣਾ, ਰਾਮਜੀ ਸਿੰਘ, ਪ੍ਰਧਾਨ ਸੁਖਦੇਵ ਕੌਰ ਪੰਚ, ਰਾਜਾ ਸਿੰਘ ਸਿਵੀਆਂ, ਹਰਪਾਲ ਸਿੰਘ ਕੋਟਗੁਰੂ, ਅਮਨਦੀਪ ਸਿੰਘ ਸਿਵੀਆਂ, ਜਸਵਿੰਦਰ ਸਿੰਘ ਪ੍ਰਧਾਨ ਐਨ. ਐਫ. ਐਲ., ਗੁਰਮੇਲ ਸਿੰਘ ਗੇਲਾ, ਗੁਰਦੀਪ ਸਿੰਘ ਪੰਚ, ਬਲਵੀਰ ਸਿੰਘ ਪੰਚ, ਸਤਨਾਮ ਸਿੰਘ ਪੰਚ, ਵਕੀਲ ਕੌਰ, ਮਿੱਠੂ ਸਿੰਘ ਸਰਪੰਚ, ਅਵਤਾਰ ਸਿੰਘ, ਮੰਦਰ ਸਿੰਘ ਪਥਰਾਲਾ, ਗੁਰਬਿੰਦਰ ਸਿੰਘ, ਜਸਪ੍ਰੀਤ ਸਿੰਘ, ਗਾਂਧੀ ਸਿੱਧੂ, ਗੁਰਦਾਸ ਸਿੰਘ ਹਰਰਾਏਪੁਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਾਲ ਸੁਰੱਖਿਆ ਯੂਨਿਟ ਨੇ ਬਾਲ ਵਿਆਹ ਰੋਕਣ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਐਡਵੋਕੇਟ ਦਿਲਜੋਤ ਖ਼ੁਦਕੁਸ਼ੀ ਮਾਮਲੇ 'ਚ ਦੋਸ਼ੀ ਦੀ ਗਿ੍ਫ਼ਤਾਰੀ ਲਈ ਸੰਘਰਸ਼ ਵਿੱਢਿਆ ਜਾਵੇਗਾ-ਆਇਸਾ
Ad Position 24