11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਕਰ ਕੇ ਵਰਦੀ ਪਾੜਨ ਦੇ ਦੋਸ਼ਾਂ ਹੇਠ ਦੋ ਨਾਮਜ਼ਦ <br/>

Ad Position 21
No active advertisement
ਅਜੀਤ ਡੈਸਕ 22-02-2026
ਰਾਮਾਂ ਮੰਡੀ, 21 ਫਰਵਰੀ (ਤਰਸੇਮ ਸਿੰਗਲਾ)- ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਫੁੱਲੋਖਾਰੀ ਗੇਟ ਨੇੜੇ ਦੋ ਵਿਅਕਤੀਆਂ ਵਲੋਂ ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਕਰਕੇ ਵਰਦੀ ਪਾੜਨ ਦੇ ਦੋਸ਼ਾਂ ਹੇਠ ਰਾਮਾਂ ਥਾਣੇ ਵਿਚ ਦੋਵਾਂ ਵਿਅਕਤੀਆਂ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਪੀੜਤ ਪੁਲਿਸ ਮੁਲਾਜ਼ਮ ਕਮਲਜੀਤ ਕੁਮਾਰ ਨੇ ਰਾਮਾਂ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ ਜਦੋਂ ਮੈਂ ਸਮੇਤ ਚੇਤ ਸਿੰਘ ਸਬ ਇੰਸਪੈਕਟਰ ਅਤੇ ਪੁਲਿਸ ਟੀਮ ਦੌਰਾਨੇ ਗਸ਼ਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਫੁਲੋਖਾਰੀ ਗੇਟ ਨੇੜੇ ਚੌਕ ਵਿਚ ਖੜ੍ਹੇ ਸੀ ਤਾਂ ਸਾਹਮਣੇ ਇੱਕ ਕਾਰ ਸਵਿਫ਼ਟ ਡਿਜਾਇਰ ਨੰਬਰੀ ਪੀ.ਬੀ.-10.ਜੇ.ਯੂ.-5819 ਜਿਸ ਦੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ, ਖੜੀ ਸੀ¢ ਜਦੋਂ ਮੈਂ ਕਾਰ ਕੋਲ ਖੜ੍ਹੇ ਦੋ ਨÏਜਵਾਨਾ ਨੂੰ ਕਾਰ ਬਾਰੇ ਪੁੱਛਿਆ ਤਾਂ ਦੋਨਾਂ ਨੇ ਮੇਰੇ 'ਤੇ ਇਕਦਮ ਹਮਲਾ ਕਰਕੇ ਮੇਰੀ ਵਰਦੀ ਪਾੜ ਦਿੱਤੀ ਅਤੇ ਪੁਲਿਸ ਮਹਿਕਮੇ ਖਿਲਾਫ ਵੀ ਭੱਦੀ ਸ਼ਬਦਾਵਲੀ ਵਰਤੀ¢ ਜਿਨ੍ਹਾਂ ਨੂੰ ਮੌਕਾ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਪਹਿਲੇ ਨੌਜਵਾਨ ਨੇ ਆਪਣਾ ਨਾਮ ਜਸਵੀਰ ਸਿੰਘ ਵਾਸੀ ਰਾਮਾਂ, ਅਤੇ ਦੂਸਰੇ ਨੌਜਵਾਨ ਨੇ ਆਪਣਾ ਨਾਮ ਸੁਖਚੈਨ ਸਿੰਘ ਵਾਸੀ ਰਾਏਕੋਟ ਦੱਸਿਆ¢ ਪੁਲਿਸ ਨੇ ਉਕਤ ਦੋਵਾਂ ਵਿਅਕਤੀਆਂ ਵਿਰੁੱਧ ਰਾਮਾਂ ਥਾਣੇ ਵਿਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ ਹੈ¢ ਇਲਾਕਾ ਵਾਸੀਆਂ ਨੇ ਪੁਲਿਸ ਮੁਲਾਜ਼ਮ 'ਤੇ ਹਮਲੇ ਦੀ ਘਟਨਾ ਨੂੰ ਮੰਦਭਾਗੀ ਅਤੇ ਕਮਜ਼ੋਰ ਕਾਨੂੰਨਾਂ ਦਾ ਨਤੀਜਾ ਦੱਸਿਆ ਹੈ¢

Ad Position 22
No active advertisement
ਪਿਛਲੀ ਖ਼ਬਰ ਪਰਮਪਾਲ ਕੌਰ ਸਿੱਧੂ ਦੀ ਮੌਜੂਦਗੀ 'ਚ ਪਿੰਡ ਭਾਗੀਵਾਂਦਰ ਦੇ 50 ਪਰਿਵਾਰ ਹੋਏ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਮਾਈ ਭਾਗੋ ਕਾਲਜ ਰੱਲਾ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਸੈਮੀਨਾਰ
Ad Position 24