11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੋਟਾਸ਼ ਨਾਲ ਭਰਿਆ ਟਰਾਲਾ ਪਲਟਿਆ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ

Ad Position 21
No active advertisement
ਅਜੀਤ ਡੈਸਕ 22-02-2026
ਮਾਨਸਾ, 21 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਬੀਤੀ ਦੇਰ ਰਾਤ ਮਾਨਸਾ-ਸਿਰਸਾ ਮੁੱਖ ਸੜਕ 'ਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨਜ਼ਦੀਕ ਤਿੰਨਕੋਨੀ ਕੋਲ ਪੋਟਾਸ਼ ਨਾਲ ਭਰਿਆ 18 ਟਾਇਰੀ ਟਰੱਕ ਪਲਟ ਗਿਆ ਪਰ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਤਲਵੰਡੀ ਸਾਬੋ ਰਾਹੀਂ ਬਰਨਾਲਾ ਜਾ ਰਿਹਾ ਇਹ ਟਰੱਕ ਬੇਕਾਬੂ ਹੋ ਕੇ ਡਿਵਾਈਡਰ 'ਤੇ ਚੜ੍ਹ ਗਿਆ ਅਤੇ ਸੜਕ ਦੇ ਵਿਚਕਾਰ ਪਲਟ ਗਿਆ | ਜਿਵੇਂ ਹੀ ਪੋਟਾਸ਼ ਸੜਕ 'ਤੇ ਖਿੱਲਰਿਆ ਤਾਂ ਪਟਾਕੇ ਪੈਣੇ ਸ਼ੁਰੂ ਹੋ ਗਏ, ਜਿਨ੍ਹਾਂ ਸੁਣ ਕੇ ਲੋਕ ਮੌਕੇ 'ਤੇ ਇਕੱਠੇ ਹੋ ਗਏ | ਡਰਾਈਵਰ ਦੇ ਕੈਬਿਨ ਨੂੰ ਵੱਖ ਕਰਨ ਨਾਲ ਵੱਡਾ ਹਾਦਸਾ ਟਲ ਗਿਆ ਕਿਉਂਕਿ ਰਾਤ ਸਮੇਂ ਘਟਨਾ ਵਾਪਰਨ ਕਰ ਕੇ ਸੜਕ 'ਤੇ ਆਵਾਜਾਈ ਘੱਟ ਸੀ | ਇਸ ਕਾਰਨ ਦਿਨ ਵੇਲੇ ਆਵਾਜਾਈ 'ਚ ਵਿਘਨ ਪੈਂਦਾ ਰਿਹਾ |
Ad Position 22
No active advertisement
ਪਿਛਲੀ ਖ਼ਬਰ ਹਾਦਸਿਆਂ 'ਚ ਤਿੰਨ ਮੋਟਰ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਜ਼ਮੀਨ ਗੈਰ ਕਾਨੂੰਨੀ ਢੰਗ ਨਾਲ ਆਪਣੇ ਨਾਂਅ 'ਤੇ ਕਰਵਾਉਣ ਦੇ ਮਾਮਲੇ ਤਹਿਤ 5 ਖ਼ਿਲਾਫ਼ ਪਰਚਾ ਦਰਜ
Ad Position 24