11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜ਼ਮੀਨ ਗੈਰ ਕਾਨੂੰਨੀ ਢੰਗ ਨਾਲ ਆਪਣੇ ਨਾਂਅ 'ਤੇ ਕਰਵਾਉਣ ਦੇ ਮਾਮਲੇ ਤਹਿਤ 5 ਖ਼ਿਲਾਫ਼ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 22-02-2026
ਗੋਨਿਆਣਾ, 21 ਫਰਵਰੀ (ਲਛਮਣ ਦਾਸ ਗਰਗ)-ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਮਹਿਮਾ ਸਵਾਈ ਦੇ ਤਹਿਤ ਪੈਂਦੇ ਕੋਠੇ ਸਪੂਰਾ ਸਿੰਘ ਵਾਲੇ ਵਿਖੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ, ਵੱਲੋਂ ਆਪਸ ਵਿੱਚ ਸਾਜ਼ਬਾਜ਼ ਹੋ ਕੇ ਮੇਰੇ ਨਾਮ ਦਾ ਜਾਅਲੀ ਅਧਾਰ ਕਾਰਡ ਬਣਵਾ ਕੇ ਕਿਸੇ ਕਿਸਾਨ ਦੀ ਜ਼ਮੀਨ ਗੈਰ ਕਾਨੂੰਨੀ ਢੰਗ ਨਾਲ ਆਪਣੇ ਨਾਮ 'ਤੇ ਕਰਵਾਉਣ ਦੇ ਮਾਮਲੇ ਤਹਿਤ ਪੁਲਿਸ ਨੇ ਔਰਤ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਰਘਬੀਰ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਕੋਠੇ ਸਪੂਰਾ ਸਿੰਘ ਵਾਲੇ (ਮਹਿਮਾ ਸਵਾਈ) ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਦਿੱਤੀ ਦਰਖਾਸਤ ਵਿੱਚ ਕਿਹਾ ਹੈ ਕਿ ਮੇਰੀ ਜ਼ਮੀਨ ਕੋਠੇ ਸਪੁਰਾ ਸਿੰਘ ਵਾਲੇ (ਮਹਿਮਾ ਸਵਾਈ) ਵਿਖੇ ਅਲੱਗ ਅਲੱਗ ਖੇਵਟ ਵਿੱਚ ਦਰਜ ਹੈ, ਕਾਬਜ਼ ਹੈ, ਕਿ 18 ਮਈ 2025 ਨੂੰ ਆਪਣੇ ਅਧੀਏ ਵਾਲੇ ਖੇਤ ਵਿੱਚ ਸਾਉਣੀ ਦੀ ਫ਼ਸਲ ਖ਼ਾਤਰ ਆਪਣੀ ਜ਼ਮੀਨ ਨੂੰ ਤਿਆਰ ਕਰ ਰਿਹਾ ਸੀ ਕਿ ਮੇਰੇ ਕੋਲ ਸੁਰਜੀਤ ਸਿੰਘ ਪੁੱਤਰ ਪੂਰਨ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਆ ਕੇ ਕਹਿਣ ਲੱਗੇ ਕਿ ਇਸ ਜ਼ਮੀਨ ਦੀ ਰਜਿਸਟਰੀ ਅਤੇ ਇੰਤਕਾਲ ਮੇਰੀ ਪਤਨੀ ਕੁਲਵਿੰਦਰ ਕੌਰ ਦੇ ਨਾਮ 'ਤੇ ਹੈ ਅਤੇ ਅਸੀ ਇਸ ਦਾ ਕਾਬਜ਼ ਲੈਣ ਲਈ ਆਏ ਹਾਂ, ਇਹ ਜ਼ਮੀਨ ਰਘਬੀਰ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਕੋਠੇ ਸਪੁਰਾ ਸਿੰਘ ਵਾਲੇ ਤੋਂ ਖਰੀਦੀ ਹੈ | ਸ਼ਿਕਾਇਤ ਕਰਤਾ ਨੇ ਕਿਹਾ ਕਿ ਰਘਬੀਰ ਸਿੰਘ ਪੁੱਤਰ ਅਜਾਇਬ ਸਿੰਘ ਮੇਰਾ ਹੀ ਨਾਮ ਹੈ, ਮੈ ਆਪਣੀ ਜ਼ਮੀਨ ਕਿਸੇ ਨੂੰ ਨਹੀ ਵੇਚੀ ਅਤੇ ਨਾਂ ਹੀ ਇਸ ਜ਼ਮੀਨ ਦਾ ਕੋਈ ਇਕਰਾਰਨਾਮਾ ਲਿਖਵਾਇਆ ਹੈ, ਉਕਤ ਅਨੁਸਾਰ ਉਨ੍ਹਾਂ ਵਿਅਕਤੀਆਂ ਨੇ ਮੇਰੇ ਨਾਲ ਬਹਿਸਬਾਜੀ ਕਰਨ ਲੱਗੇ ਅਤੇ ਧਮਕੀਆਂ ਦੇਣ ਲੱਗੇ | ਸ਼ਿਕਾਇਤ ਕਰਤਾ ਅਨੁਸਾਰ ਮੌਕੇ 'ਤੇ ਮੇਰੇ ਜਾਣ ਪਹਿਚਾਣ ਵਾਲੇ ਵਿਅਕਤੀਆਂ ਦੇ ਆਉਣ ਕਾਰਨ ਉਕਤ ਵਿਅਕਤੀ ਮੌਕੇ ਤੋਂ ਚਲੇ ਗਏ | ਸ਼ਿਕਾਇਤ ਕਰਤਾ ਅਨੁਸਾਰ ਅੱਧੀ ਦਰਜਨ ਤੋਂ ਵੱਧ ਵਿਅਕਤੀ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ ਨੇ ਆਪਸ ਵਿੱਚ ਸ਼ਾਜਬਾਜ ਹੋ ਕੇ ਮੇਰੇ ਨਾਮ ਦਾ ਜਾਅਲੀ ਅਧਾਰ ਕਾਰਡ ਬਣਵਾ ਕੇ ਮੇਰੀ ਜ਼ਮੀਨ ਗੈਰ ਕਾਨੂੰਨੀ ਢੰਗ ਨਾਲ ਆਪਣੇ ਨਾਮ 'ਤੇ ਕਰਵਾ ਲਈ ਹੈ | ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਸ਼ਿਕਾਇਤ ਕਰਤਾ ਰਘਬੀਰ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਕੋਠੇ ਸਪੁਰਾ ਸਿੰਘ ਵਾਲਾ ਦੀ ਸ਼ਿਕਾਇਤ 'ਤੇ ਸੁਰਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗੋਨਿਆਣਾ ਖ਼ੁਰਦ, ਕੁਲਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਗੋਨਿਆਣਾ ਖ਼ੁਰਦ, ਰਘਬੀਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਕੋਠੇ ਨੱਥਾ ਸਿੰਘ ਵਾਲੇ, ਸੁਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨੇਹੀਆਂ ਵਾਲਾ ਅਤੇ ਜਗਸੀਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਨੇਹੀਆਂ ਵਾਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਿਲਬਾਗ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਮਾਮਲੇ ਵਿੱਚ ਸਮੂਹ ਵਿਅਕਤੀਆਂ ਦੀ ਗਿ੍ਫ਼ਤਾਰੀ ਬਾਕੀ ਹੈ, ਪੁਲਿਸ ਵੱਲੋਂ ਛਾਪਾਮਾਰੀ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਪੋਟਾਸ਼ ਨਾਲ ਭਰਿਆ ਟਰਾਲਾ ਪਲਟਿਆ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਅਗਲੀ ਖ਼ਬਰ ਹੈਰੋਇਨ ਸਣੇ ਨੌਜਵਾਨ ਗਿ੍ਫ਼ਤਾਰ
Ad Position 24