12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਅਤੇ ਕਾਨੰੂਨੀ ਸੇਵਾਵਾਂ ਸੰਬੰਧੀ ਲਗਾਇਆ ਜਾਗਿ੍ਤੀ ਸੈਮੀਨਾਰ

Ad Position 21
No active advertisement
ਅਜੀਤ ਡੈਸਕ 22-02-2026
ਬਠਿੰਡਾ, 21 ਫਰਵਰੀ (ਅਵਤਾਰ ਸਿੰਘ ਕੈਂਥ): ਜ਼ਿਲ੍ਹਾ ਸੈਸ਼ਨ ਜੱਜ, ਸੀ.ਜੀ.ਐਮ ਮੈਡਮ ਬਲਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ.ਐਲ.ਵੀ ਸਸ਼ੀ ਸਿੱਕਾ ਵਲੋਂ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਵਿਚ ਜਾਗਿ੍ਤੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਨਸ਼ਾ ਵਿਰੋਧੀ ਪ੍ਰਚਾਰ ਬਲਾਤਕਾਰੀਆਂ ਦੇ ਵਿਰੁੱਧ ਕਾਨੰੂਨੀ ਜਾਣਕਾਰੀ, ਸਵਾਦ ਪਾਸਕੋ, ਨਾਲਸਾ, ਸਮਾਜਿਕ ਬੁਰਾਈਆਂ, ਡਾਨ ਯੂਨਿਟ, ਲੋਕ ਅਦਾਲਤਾਂ, ਪਰਮਾਨੇਂਟ ਅਦਾਲਤਾਂ ਬਾਰੇ ਵਿਸਤਾਰ ਵਿਚ ਦੱਸਿਆ ਗਿਆ | ਉਨ੍ਹਾਂ ਵਲੋਂ ਹਾਜ਼ਰ ਸਟਾਫ਼ ਤੇ ਸਿੱਖਿਆਰਥੀਆਂ ਨੂੰ ਆਪਣੇ ਵੋਟਾਂ ਦੇ ਅਧਿਕਾਰ ਦੀ ਸਮਝਦਾਰੀ ਨਾਲ ਵਰਤੋਂ ਕਰਨ ਬਾਰੇ ਦੱਸਿਆ ਗਿਆ, ਕਾਨੂੰਨੀ ਸੇਵਾਵਾਂ ਸਰਕਾਰ ਵਲੋਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ | ਇਸ ਤੋਂ ਇਲਾਵਾ 15100 ਨੰਬਰ ਅਤੇ ਗਰਲ ਚਾਈਲਡ, ਨੌਕਰੀ ਦੌਰਾਨ ਸੈਕਸ ਹਰਾਸਮੈਂਟ, ਬਾਲ ਮਜ਼ਦੂਰੀ, ਬਾਲ ਵਿਆਹ, ਦੋਸਤ ਸਰਕਲ ਵਿਚ ਗਲਤ ਭਾਵਨਾ ਬਾਰੇ ਦੱਸਿਆ ਤੇ ਅਜਿਹਾ ਹੋਣ 'ਤੇ ਬੇਝਿਜਕ ਜਾਰੀ ਹੈਲਪ ਨੰਬਰ 'ਤੇ ਕਾਲ 1098 ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਪ੍ਰਣ ਲਿਆ ਗਿਆ ਕਿ ਅਸੀਂ ਸਾਰੇ ਸਮਾਜਿਕ ਬੁਰਾਈਆਂ, ਨਸ਼ਿਆਂ ਨੂੰ ਜੜੋਂ ਪੁੱਟ ਕੇ ਰੰਗਲਾ ਪੰਜਾਬ ਬਣਾਵਾਂਗੇ | ਮੈਡਮ ਸ਼ਸ਼ੀ ਸਿੱਕਾ ਨੇ ਆਪਣੇ ਪ੍ਰਭਾਵਸ਼ਾਲੀ ਸੰਦੇਸ਼ ਨਾਲ ਸਾਰੇ ਮੌਜੂਦ ਵਿਦਿਆਰਥੀ ਅਤੇ ਸਟਾਫ਼ ਦੇ ਦਿਲਾਂ 'ਤੇ ਗਹਿਰੀ ਛਾਪ ਛੱਡੀ ਅਤੇ ਸੰਵਿਧਾਨ ਵਿਚ ਦਿੱਤੇ ਗਏ ਨਾਗਰਿਕਾਂ ਦੇ ਕਰਤਬਾਂ ਅਤੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸਕੂਲ ਮੁਖੀ ਤੇ ਸਟਾਫ਼ ਨੇ ਸ਼ਸ਼ੀ ਸਿੱਕਾ ਪੀ.ਐਲ.ਵੀ ਤੇ ਸਮਾਜ ਸੇਵਿਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੰਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਸਮਾਜਿਕ ਕੁਰੀਤੀਆਂ, ਉਨ੍ਹਾਂ ਦੇ ਫ਼ਰਜ਼ਾਂ ਅਤੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਸੰਬੰਧੀ ਵਡਮੁੱਲੀ ਜਾਣਕਾਰੀ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਇਕੱਤਰਤਾ ਹੋਈ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਲਹਿਰਾ ਬੇਗਾ 'ਚ ਦੋ ਰੋਜ਼ਾ ਸਪੋਰਟਸ ਮੀਟ ਸਮਾਪਤ
Ad Position 24