ਜਲੰਧਰ, 21 ਫਰਵਰੀ (ਅ. ਬ. )-ਕਈ ਸਾਲਾਂ ਤੋਂ ਗੰਭੀਰ ਦਰਦ ਤੋਂ ਪੀੜਤ ਔਰਤ ਦੀ ਬੱਚੇਦਾਨੀ ਵਿੱਚੋਂ 100 ਤੋਂ ਵੱਧ ਰਸੌਲੀਆਂ ਕੱਢ ਕੇ ਆਦੇਸ਼ ਹਸਪਤਾਲ, ਬਠਿੰਡਾ ਨੇ ਇੱਕ ਇਤਿਹਾਸਕ ਪ੍ਰਾਪਤੀ ਦਰਜ ਕੀਤੀ ਹੈ ਅਤੇ ਇਹ ਸਰਜਰੀ ਪੰਜਾਬ ਵਿੱਚ ਹੁਣ ਤੱਕ ਦੀ ਪਹਿਲੀ ਸਰਜਰੀ ਹੈ ਜਿਸ ਵਿੱਚ 107 ਰਸੌਲੀਆਂ ਕੱਢ ਕੇ ਬੱਚੇਦਾਨੀ ਨੂੰ ਬਚਾ ਲਿਆ ਗਿਆ ਹੈ ਅਤੇ ਹੁਣ ਮਰੀਜ਼ ਭਵਿੱਖ ਵਿੱਚ ਗਰਭ ਧਾਰਨ ਕਰ ਸਕਦੀ ਹੈ | ਇਹ ਸਰਜਰੀ ਆਦੇਸ਼ ਹਸਪਤਾਲ ਦੇ ਗਾਇਨੀਕੋਲੋਜੀ ਵਿਭਾਗ ਦੇ ਡਾ. ਸੁਜਾਤਾ ਰਾਵਤ (ਗਾਇਨੀਕੋਲੋਜਿਸਟ ਅਤੇ ਐਡਵਾਂਸਡ ਲੈਪਰੋਸਕੋਪਿਕ ਸਰਜਨ) ਅਤੇ ਉਨ੍ਹਾਂ ਦੀ ਟੀਮ ਦੁਆਰਾ ਸਫਲਤਾਪੂਰਵਕ ਕੀਤੀ ਗਈ | ਸਰਜਰੀ ਵਿੱਚ ਲਗਭਗ ਚਾਰ ਘੰਟੇ ਲੱਗੇ | ਔਰਤ ਲੰਬੇ ਸਮੇਂ ਤੋਂ ਪੇਟ ਦੇ ਅਸਧਾਰਨ ਵਾਧੇ ਅਤੇ ਗੰਭੀਰ ਦਬਾਅ ਦੀਆਂ ਸਮੱਸਿਆਵਾਂ ਤੋਂ ਪੀੜਤ ਸੀ | ਅਲਟਰਾਸਾਊਾਡ ਵਿੱਚ ਪਤਾ ਲੱਗਿਆ ਕਿ ਔਰਤ ਦੀ ਬੱਚੇਦਾਨੀ ਵਿੱਚ ਰਸੌਲੀਆਂ ਹਨ | ਬੱਚੇਦਾਨੀ ਦੇ ਵੱਡੇ ਆਕਾਰ ਅਤੇ ਜਟਿਲਤਾਵਾਂ ਨੂੰ ਦੇਖਦੇ ਹੋਏ, ਸਰਜਰੀ ਕਰਨੀ ਜ਼ਰੂਰੀ ਹੋ ਗਈ | ਇਹ ਸਰਜਰੀ ਡਾ. ਸੁਜਾਤਾ ਰਾਵਤ (ਗਾਇਨੀਕੋਲੋਜਿਸਟ) ਅਤੇ ਉਨ੍ਹਾਂ ਦੀ ਟੀਮ ਦੀ ਸਹਾਇਤਾ ਨਾਲ ਕੀਤੀ ਗਈ | ਆਦੇਸ਼ ਹਸਪਤਾਲ, ਬਠਿੰਡਾ ਦੀ ਮੈਡੀਕਲ ਟੀਮ ਨੇ ਇਸ ਸਰਜਰੀ ਨੂੰ ਹਸਪਤਾਲ ਲਈ ਇੱਕ ਵੱਡੀ ਪ੍ਰਾਪਤੀ ਦੱਸਿਆ | ਡਾਕਟਰਾਂ ਨੇ ਕਿਹਾ ਕਿ ਇਹ ਸਫਲਤਾ ਟੀਮ ਵਰਕ ਅਤੇ ਸਮੇਂ ਸਿਰ ਫੈਸਲਿਆਂ ਦਾ ਨਤੀਜਾ ਹੈ | ਔਰਤ ਅਤੇ ਉਸਦੇ ਪਰਿਵਾਰ ਨੇ ਡਾਕਟਰਾਂ ਅਤੇ ਆਦੇਸ਼ ਹਸਪਤਾਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ | ਡਾ. ਗੁਰਪ੍ਰੀਤ ਸਿੰਘ ਗਿੱਲ (ਐਮ.ਐਸ. ਐਡਮਿਨ) ਨੇ ਦੱਸਿਆ ਕਿ ਆਦੇਸ਼ ਹਸਪਤਾਲ, ਬਠਿੰਡਾ ਦੇ ਗਾਇਨੀਕੋਲੋਜੀ ਵਿਭਾਗ ਵਿੱਚ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਡਾਕਟਰਾਂ ਦੀ ਟੀਮ ਦੇ ਨਾਲ ਅਤਿ-ਆਧੁਨਿਕ ਤਕਨੀਕ ਦੁਆਰਾ ਇਲਾਜ਼ ਦਾ ਪ੍ਰਬੰਧ ਹੈ ਜਿਸ ਵਿੱਚ ਲੈਪਰੋਸਕੋਪਿਕ ਸਰਜਰੀ, ਲੇਬਰ ਰੂਮ, ਡਿਲੀਵਰੀ ਅਤੇ ਰਿਕਵਰੀ ਰੂਮ, ਨਵਜਾਤ ਕੇਂਦਰ, ਬਲੱਡ ਬੈਂਕ ਦੀ ਸੁਵਿਧਾ ਅਤੇ ਅਤਿ-ਆਧੁਨਿਕ ਅਪ੍ਰੇਸ਼ਨ ਥੀਏਟਰ ਸ਼ਾਮਿਲ ਹੈ |