11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਮੁਫ਼ਤ ਮੈਡੀਕਲ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸੰਬੰਧੀ ਕੈਂਪ 25 ਨੂੰ

Ad Position 21
No active advertisement
ਅਜੀਤ ਡੈਸਕ 24-02-2026
ਬਠਿੰਡਾ, 23 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਦੀਆਂ ਹਦਾਇਤਾਂ, ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਨਿਰਦੇਸ਼ਾਂ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਬਜ਼ੁਰਗਾਂ ਲਈ ਮੁਫ਼ਤ ਮੈਡੀਕਲ ਹੈਲਥ ਜਾਂਚ ਕੈਂਪ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ/ਬੈਕਿੰਗ ਸੇਵਾਵਾਂ ਸਬੰਧੀ ਕੈਂਪ 25 ਫਰਵਰੀ 2026 ਦਿਨ ਬੁੱਧਵਾਰ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 3:00 ਤੱਕ ਸਰਕਾਰੀ ਹਸਪਤਾਲ ਪਿੰਡ ਬਾਲਿਆਂਵਾਲੀ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ | ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਰਸ਼ਦੀਪ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਬਜ਼ੁਰਗਾਂ ਦੇ ਮੋਤੀਆਬਿੰਦ ਸਰਜਰੀਆਂ ਲਈ ਪ੍ਰੀ-ਅਸੈਸਮੈਂਟ ਕੈਂਪ, ਅਲਿਮਕੋ ਵਲੋਂ ਅਸੈਸਮੈਂਟ ਕੈਂਪ, ਡਿਮੈਂਸ਼ੀਆਂ ਸਕ੍ਰੀਨਿੰਗ, ਐਨ.ਸੀ.ਡੀ. (ਗੈਰ-ਸੰਚਾਰੀ ਰੋਗ) ਸਕ੍ਰੀਨਿੰਗ, ਕੈਂਸਰ ਸਕ੍ਰੀਨਿੰਗ, ਅਰਥੋਪੀਡਿਕ ਜਾਂਚ, ਅੱਖਾਂ ਦੀ ਜਾਂਚ, ਫਿਜਿਓਥੈਰੇਪੀ ਸੇਵਾਵਾਂ ਅਤੇ ਮਨੋਚਿਕਿਤਸਾ/ ਕਲਿਨਿਕਲ/ਮਨੋਵਿਗਿਆਨਿਕ ਮੁਲਾਂਕਣ ਸਬੰਧੀ ਮਾਹਰ ਡਾਕਟਰ ਹਾਜ਼ਰ ਰਹਿਣਗੇ | ਇਸ ਤੋਂ ਇਲਾਵਾ ਕੈਂਪ ਦੌਰਾਨ ਬਜ਼ੁਰਗਾਂ ਦੇ ਰੋਗਾਂ ਸਬੰਧੀ ਜਾਂਚ ਕਰਨ ਤੋਂ ਇਲਾਵਾ ਅਤੇ ਅੱਖਾਂ ਦੀ ਜਾਂਚ ਕਰਕੇ ਸਰਜਰੀ ਦਾ ਪ੍ਰਬੰਧ, ਮੁਫ਼ਤ ਦਵਾਈਆਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ/ਬੈਂਕਿੰਗ ਸੇਵਾਵਾਂ ਆਦਿ ਦੀ ਸਹੂਲਤ ਵੀ ਦਿੱਤੀ ਜਾਵੇਗੀ | ਉਨ੍ਹਾਂ ਨੇ ਬਜ਼ੁਰਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਕੈਂਪ ਦਾ ਲਾਭ ਪ੍ਰਾਪਤ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਬਚਾਓ ਰੈਲੀ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਪੰਜਾਬ ਭਰ ਦੇ ਵਕੀਲ ਪੰਜ ਦਿਨਾਂ ਦੀ ਹੜਤਾਲ 'ਤੇ, ਅਦਾਲਤੀ ਕੰਮਕਾਜ ਠੱਪ <br/>
Ad Position 24