ਬਠਿੰਡਾ, 23 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਪਾਵਰਕਾਮ ਦੀ ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਦੇ ਸਰਕਲ ਬਠਿੰਡਾ ਦੀ ਕਨਵੈੱਨਸ਼ਨ ਸਥਾਨਕ ਰੋਜ਼ ਗਾਰਡਨ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ |ਇਸ ਮੌਕੇ ਆਰਗੇਨਾਈਜੇਸ਼ਨ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ, ਜਨਰਲ ਸਕੱਤਰ ਹਿਤੇਸ਼ ਕੁਮਾਰ, ਗੁਰਰਾਜ ਸਿੰਘ ਫ਼ਾਜ਼ਿਲਕਾ, ਹਰਜਿੰਦਰ ਸਿੰਘ ਰੂੜੇਕੇ, ਕੁਲਦੀਪ ਮਾਣਕ, ਨਰਿੰਦਰ ਸੰਧੂ, ਹਰਦੀਪ ਸਿੰਘ ਮਾਨਸਾ, ਜਸਪਾਲ ਸਿੰਘ ਧੀਮਾਨ ਤੇ ਜਗਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਾਲ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਛੇਵਾਂ ਪੇਅ ਕਮਿਸ਼ਨ ਲਾਗੂ ਕਰਵਾਉਣ, 25 ਸਾਥੀਆਂ ਨੂੰ ਬਿਨਾਂ ਸ਼ਰਤ ਬਹਾਲ ਕਰਾਉਣ, ਪ੍ਰਮੋਟ ਹੋ ਰਹੇ ਮੁਲਾਜ਼ਮਾਂ ਨੂੰ ਘਰਾਂ ਦੇ ਨੇੜੇ ਸਬ-ਡਵੀਜ਼ਨ ਵਿਚ ਲਗਵਾਉਣ, ਸਹਾਇਕ ਲਾਈਨਮੈਨਾਂ ਨੂੰ ਘਰਾਂ ਦੇ ਨੇੜੇ ਲਗਵਾਉਣ, ਪੈਨਸ਼ਨ ਸਕੀਮ ਲਾਗੂ ਕਰਵਾਉਣ, ਲੇਟ ਭਰਤੀ ਹੋਏ ਮੁਲਾਜ਼ਮਾਂ ਨੂੰ ਉਮਰ ਹੱਦ 65 ਸਾਲ ਕਰਵਾਉਣ, ਪਟਰੋਲ ਭੱਤਾ 120 ਲੀਟਰ ਪ੍ਰਤੀ ਮਹੀਨਾ ਕਰਾਉਣ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਉਹ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਨ, ਪਰ ਸਰਕਾਰ ਅਤੇ ਪਾਵਰਕਾਮ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ, ਜਿਸ ਦੇ ਖ਼ਿਲਾਫ਼ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਾਵਰਕਾਮ ਨੂੰ ਨਿੱਜੀ ਹੱਥਾਂ ਵਿਚ ਸੌਂਪਣ ਅਤੇ ਬਿਜਲੀ ਮਹਿਕਮੇ ਦੀਆਂ ਜਾਇਦਾਦਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਖ਼ਿਲਾਫ਼ ਤਕੜੇ ਸੰਘਰਸ਼ ਵਿੱਢੇ ਜਾਣਗੇ | ਇਸ ਮੌਕੇ ਮੌੜ ਡਿਵੀਜ਼ਨ ਪ੍ਰਧਾਨ ਨਛੱਤਰ ਸਿੰਘ, ਸਬ-ਡਿਵੀਜਨ ਪ੍ਰਧਾਨ ਜਸਕਰਨ ਸਿੰਘ ਗੰਗਾ, ਸੂਬਾ ਵਰਕਿੰਗ ਕਮੇਟੀ ਮੈਂਬਰ ਗੁਰਸੇਵਕ ਸਿੰਘ ਖਿਆਲਾ, ਹਰਮੇਲ ਸਿੰਘ ਰਾਮਪੁਰਾ, ਬਲਵੀਰ ਸਿੰਘ ਮਾਨਸਾ, ਜਗਸੀਰ ਸਿੰਘ ਖਾਰਾ, ਮਾਨਸਾ ਡਿਵੀਜ਼ਨ ਪ੍ਰਧਾਨ ਬਲਕਰਨ ਸਿੰਘ, ਚਰਨਜੀਤ ਗਾਂਧੀ, ਸੰਤੋਖ ਸ਼ਰਮਾ, ਬਠਿੰਡਾ ਡਿਵੀਜ਼ਨ ਖ਼ਜ਼ਾਨਚੀ ਗੁਰਲਾਬ ਸਿੰਘ, ਬਠਿੰਡਾ ਡਿਵੀਜ਼ਨ ਪ੍ਰਧਾਨ ਲਖਵੀਰ ਸਿੰਘ, ਸੂਬਾ ਵਰਕਿੰਗ ਕਮੇਟੀ ਮੈਂਬਰ ਹਰਪ੍ਰੀਤ ਸਿੰਘ, ਹਨੀ ਸਿੰਘ ਰਾਮਪੁਰਾ, ਅਮਿਤੋਜ ਖਾਨ, ਸੁਖਵਿੰਦਰ ਸਿੰਘ, ਰਵਿੰਦਰ ਲੱਕੀ, ਸ਼ਰਨਜੀਤ ਸਿੰਘ, ਦਲੀਪ ਸਿੰਘ, ਸੰਦੀਪ ਪਾਲ ਸਿੰਘ ਗੋਨਿਆਣਾ ਸਮੇਤ ਵੱਡੀ ਗਿਣਤੀ 'ਚ ਵਰਕਰ ਮੌਜੂਦ ਸਨ |
ਪਾਵਰਕਾਮ ਦੀ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵਲੋਂ ਕਨਵੈੱਨਸ਼ਨ
ਅਜੀਤ ਡੈਸਕ
24-02-2026