12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਲੁੱਟ-ਖੋਹ ਹੋਣ ਦੀ ਮਨਘੜਤ ਕਹਾਣੀ ਬਣਾ ਵੀਡੀਓ ਸੋਸ਼ਲ ਮੀਡੀਆ 'ਤੇ ਕਰਵਾਈ ਵਾਇਰਲ ਪੁਲਿਸ ਨੇ ਨੌਜਵਾਨ ਖ਼ਿਲਾਫ਼ ਕੀਤਾ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 24-02-2026
ਬਠਿੰਡਾ, 23 ਫਰਵਰੀ (ਪੱਤਰ ਪ੍ਰੇਰਕ)-ਬਠਿੰਡਾ 'ਚ ਇਕ ਪ੍ਰਵਾਸੀ ਨੌਜਵਾਨ ਵਲੋਂ ਲੁੱਟ ਦੀ ਮਨਘੜਤ ਕਹਾਣੀ ਬਣਾ ਕੇ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਪੁਲਿਸ ਨੇ ਉਕਤ ਨੌਜਵਾਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮਾਮਲੇ ਸੰਬੰਧੀ ਡੀਐਸਪੀ ਅੰਮਿ੍ਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਨਿਤਿਸ਼ ਕੁਮਾਰ ਨਾਮ ਦਾ ਨੌਜਵਾਨ ਜਿਸ ਨੇ ਵੀਡੀਓ 'ਚ ਦੱਸਿਆ ਸੀ, ਕਿ ਉਹ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਲਈ ਆਟੋ ਤੇ ਗਿਆ ਸੀ, ਇਸ ਦੌਰਾਨ ਆਟੋ ਚਾਲਕ ਸਵਾਰ ਨੇ ਉਸ ਨਾਲ ਲੁੱਟਖੋਂਹ ਕੀਤੀ ਗਈ ਸੀ | ਜਿਸ ਦੀ ਵੀਡਿਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਤੋਂ ਬਾਦ ਉਨ੍ਹਾਂ ਨੇ ਉਕਤ ਨੌਜਵਾਨ ਨਾਲ ਸੰਪਰਕ ਕੀਤਾ ਤੇ ਜਦੋਂ ਉਨ੍ਹਾਂ ਦੀ ਟੀਮ ਨੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਹੋਏ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ, ਤਾਂ ਇਹ ਵੀਡੀਓ ਫ਼ਰਜ਼ੀ ਅਤੇ ਝੂਠੀ ਨਿਕਲੀ ਹੈ | ਪੁਲਿਸ ਅਨੁਸਾਰ ਉਨ੍ਹਾਂ ਵਲੋਂ ਉਕਤ ਨੌਜਵਾਨ ਵਲੋਂ ਮਨਘੜਤ ਕਹਾਣੀ ਬਣਾ ਕੇ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਕਰਨ ਦੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਅਕਾਲੀ ਸਰਕਾਰ ਆਉਣ ਤੇ ਲੋਕਾਂ ਲਈ ਰਾਹਤ ਸਕੀਮਾਂ ਦਾ ਆਗਾਜ਼ ਹੋਵੇਗਾ-ਮਲੂਕਾ
Ad Position 24