ਭਗਤਾ ਭਾਈਕਾ, 23 ਫਰਵਰੀ (ਸੁਖਪਾਲ ਸਿੰਘ ਸੋਨੀ)- ਸ਼ੋ੍ਰਮਣੀ ਅਕਾਲੀ ਦਲ ਵਲੋਂ 28 ਫਰਵਰੀ ਨੂੰ ਕਸਬਾ ਭਾਈ ਰੂਪਾ ਵਿਖੇ ਕੀਤੀ ਜਾ ਰਹੀ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ 'ਪੰਜਾਬ ਬਚਾਉ' ਰੈਲੀ ਦੀਆਂ ਤਿਆਰੀਆਂ ਸਬੰਧੀ ਅੱਜ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਸਥਾਨਿਕ ਸ਼ਹਿਰ ਵਿਖੇ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਦੇ ਗ੍ਰਹਿ ਵਿਖੇ ਸਮਰਥਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ¢ ਇਸ ਸਮੇਂ ਵੱਡੀ ਗਿਣਤੀ 'ਚ ਸਮਰਥਕਾਂ ਵਲੋਂ ਸ਼ਮੂਲੀਅਤ ਕੀਤੀ ਗਈ¢ਇਸ ਸਮੇਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਕਾਲੀ ਦਲ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਕੀਤੀਆਂ ਜਾ ਰਹੀਆਂ ਰੈਲੀਆਂ ਨੇ ਵਿਰੋਧੀਆਂ ਦੇ ਦੰਦ ਜੋੜ ਦਿੱਤੇ ਹਨ¢ ਪੰਜਾਬ ਦੇ ਲੋਕਾਂ ਵਲੋਂ ਅਕਾਲੀ ਦਲ ਨੂੰ ਅਥਾਹ ਪਿਆਰ ਦਿੱਤਾ ਜਾ ਰਿਹਾ ਹੈ ਤੇ ਲੋਕ ਮੁੜ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਬੇਹੱਦ ਉਤਾਵਲੇ ਨਜ਼ਰ ਆ ਰਹੇ ਹਨ¢ ਸ. ਮਲੂਕਾ ਨੇ ਦੱਸਿਆ ਕਿ 28 ਫਰਵਰੀ ਦੀ ਭਾਈ ਰੂਪਾ ਰੈਲੀ ਦÏਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤÏਰ 'ਤੇ ਸੰਬੋਧਨ ਕਰਨਗੇ¢ ਉਨ੍ਹਾਂ ਹਲਕੇ ਦੇ ਸਮੂਹ ਲੋਕਾਂ ਨੂੰ ਭਾਈ ਰੂਪਾ ਰੈਲੀ ਦÏਰਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ¢ ਇਸ ਸਮੇਂ ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਇਲ, ਜਗਮੋਹਣ ਲਾਲ ਭਗਤਾ, ਸੁਖਦੀਪ ਸਿੰਘ ਸਿਰੀਏਵਾਲਾ, ਮਨਜੀਤ ਸਿੰਘ ਧੁੰਨਾ, ਸਤਵਿੰਦਰਪਾਲ ਸਿੰਘ ਸਿੱਧੂ, ਸੁਖਜਿੰਦਰ ਖ਼ਾਨਦਾਨ, ਜਸਪਾਲ ਵੜਿੰਗ, ਸੁਖਜਿੰਦਰ ਖਹਿਰਾ, ਹਰਦੇਵ ਸਿੰਘ ਗੋਗੀ ਬਰਾੜ, ਗੁਰਚਰਨ ਸਿੰਘ ਪੁਰੀ, ਦਵਿੰਦਰ ਸਿੰਘ ਮਠਾੜੂ, ਮਿ. ਨਿਰਮਲ ਸਿੰਘ ਹੀਰੋ, ਕਾਕਾ ਖਾਨਾਪੱਤੀ, ਗੁਰਵਿੰਦਰ ਕÏਰ ਭਗਤਾ, ਪਰਮਜੀਤ ਕÏਰ ਬਰਾੜ, ਹੰਸ ਸਿੰਘ ਸੋਹੀ, ਮਾ. ਲਾਲ ਸਿੰਘ ਭਗਤਾ, ਪੁਨੀਤਪਾਲ ਗੋਲੂ, ਸ਼ਿਵਕੰਕਰ ਸਿੰਘ ਕਾਕਾ, ਮਨਪ੍ਰੀਤ ਸਿੰਘ ਖ਼ਾਲਸਾ, ਸੁਖਚੈਨ ਸਿੰਘ ਖ਼ਾਲਸਾ, ਹਰਵਿੰਦਰ ਮੂੰਗਲਾ, ਮਿ. ਗੁਰਬਚਨ ਸਿੰਘ ਧੀਮਾਨ, ਦਲਜੀਤ ਮਸ਼ੀਨਾਂ ਵਾਲਾ, ਪ੍ਰਵੀਨ ਮਹੇਸ਼ਵਰੀ, ਸੁਰਿੰਦਰ ਭੁੱਟੋ, ਹਰਜਿੰਦਰ ਸਿੰਘ ਸਾਬਕਾ ਕÏਾਸਲਰ, ਗੁਰਲਾਭ ਸਿੰਘ ਕੋਠੇ ਭਾਈਆਣਾ, ਮੁਕੇਸ਼ ਸਿੰਗਲਾ, ਜੱਸੀ ਜਲਾਲ, ਗੁਰਪ੍ਰੀਤ ਸਿੰਘ ਖਾਨਾਪੱਤੀ, ਠਾਣਾ ਪੰਨੂੰ ਆਦਿ ਹਾਜ਼ਰ ਸਨ¢
ਅਕਾਲੀ ਸਰਕਾਰ ਆਉਣ ਤੇ ਲੋਕਾਂ ਲਈ ਰਾਹਤ ਸਕੀਮਾਂ ਦਾ ਆਗਾਜ਼ ਹੋਵੇਗਾ-ਮਲੂਕਾ
ਅਜੀਤ ਡੈਸਕ
24-02-2026