12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬਾਲਿਆਂਵਾਲੀ ਵਿਖੇ ਬੋਹੜ ਦਾ ਦਰੱਖਤ ਵੱਢਣ ਤੇ ਨੈਸ਼ਨਲ ਗਰੀਨ ਟਿ੍ਬਿਊਨਲ 'ਚ ਪਟੀਸ਼ਨ ਦਾਇਰ

Ad Position 21
No active advertisement
ਅਜੀਤ ਡੈਸਕ 24-02-2026
ਬਾਲਿਆਂਵਾਲੀ, 23 ਫ਼ਰਵਰੀ (ਪੱਤਰ ਪ੍ਰੇਰਕ)-ਬਾਲਿਆਂਵਾਲੀ ਵਿਖੇ ਪੰਚਾਇਤੀ ਜਗ੍ਹਾ ਵਿਚ ਲੱਗੇ ਦੇਸ਼ ਦੇ ਕੌਮੀ ਦਰੱਖਤ ਬੋਹੜ ਦੇ ਮੋਟੇ ਟਾਹਣਿਆਂ ਨੂੰ ਬਿਨ੍ਹਾਂ ਮਨਜ਼ੂਰੀ ਤੋਂ ਵੱਢਣ ਵਾਲਿਆਂ ਅਤੇ ਪ੍ਰਸ਼ਾਸਨ ਖਿਲਾਫ਼ ਨੈਸ਼ਨਲ ਗਰੀਨ ਟਿ੍ਬਿਊਨਲ ਚੰਡੀਗੜ੍ਹ ਪਟੀਸ਼ਨ ਦਾਇਰ ਕੀਤੀ ਗਈ ਹੈ | ਇਸ ਸਬੰਧੀ ਦਰਖ਼ਾਸਤੀ ਕੁਲਦੀਪ ਕੁਮਾਰ ਨੇ ਦੱਸਿਆ ਕਿ 12 ਜੁਲਾਈ 2025 'ਚ ਬਾਲਿਆਂਵਾਲੀ ਵਿਖੇ ਰਾਮ ਲੀਲ੍ਹਾ ਗਰਾਊਾਡ 'ਚੋਂ ਬੀਰਬਲ ਦਾਸ ਤੇ ਉਸ ਦੇ ਪੁੱਤਰ ਸਾਹਿਲ ਕੁਮਾਰ ਨੇ ਬਿਨ੍ਹਾਂ ਮਨਜ਼ੂਰੀ ਤੋਂ ਰਾਮ ਲੀਲ੍ਹਾ ਗਰਾਊਾਡ ਵਿਚ ਲੱਗੇ ਬੋਹੜ ਦੇ ਦਰੱਖਤ ਦੇ ਵੱਡੇ-ਵੱਡੇ ਟਾਹਣੇ ਵੱਢ ਕੇ ਦਰੱਖਤ ਦੀ ਸੁੰਦਰਤਾ ਨੂੰ ਨਸ਼ਟ ਕੀਤਾ ਸੀ | ਇਸ ਬਾਬਤ ਗ੍ਰਾਮ ਪੰਚਾਇਤ ਬਾਲਿਆਂਵਾਲੀ ਨੂੰ ਉਸੇ ਦਿਨ ਲਿਖਤੀ ਦਰਖਾਸਤ ਦਿੱਤੀ ਸੀ ਪ੍ਰੰਤੂ ਗ੍ਰਾਮ ਪੰਚਾਇਤ ਦਰਖਾਸਤ ਨੂੰ ਰਫ਼ਾ-ਦਫ਼ਾ ਕਰਨ 'ਤੇ ਲੱਗੀ ਰਹੀ ਜਦਕਿ ਦਰੱਖਤ ਵੱਢਣ ਵਾਲੀ ਧਿਰ ਨੇ ਪੰਚਾਇਤ ਕੋਲ ਲਿਖਤੀ ਸਵੀਕਾਰ ਕੀਤਾ ਸੀ ਕਿ ਦਰੱਖਤ ਵੱਢਿਆ ਹੈ ਪ੍ਰੰਤੂ ਪੰਚਾਇਤ ਨੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਕਥਿਤ ਦੋਸ਼ੀਆਂ ਨੂੰ ਵਾਤਾਵਰਣ ਪ੍ਰੇਮੀ ਘੋਸ਼ਿਤ ਕਰਦਿਆਂ ਕਿਹਾ ਕਿ ਦਰੱਖਤ ਸਿਰਫ਼ ਇਸ ਲਈ ਵੱਢਿਆ ਗਿਆ ਕਿਉਂਕਿ ਉਪਰੋਕਤ ਵਿਅਕਤੀ ਉਸ ਸਮੇਂ ਆਪਣੀਆਂ ਦੁਕਾਨਾਂ ਦੀ ਉਸਾਰੀ ਕਰਵਾ ਰਹੇ ਸਨ ਤੇ ਦਰੱਖਤ ਦੇ ਗੋਲ ਘੇਰੇ ਕਾਰਨ ਦੁਕਾਨਾਂ ਬਜ਼ਾਰ 'ਚੋਂ ਦਿਖਾਈ ਨਹੀਂ ਦਿੰਦੀਆਂ ਸਨ | ਇਸ ਸਬੰਧੀ ਗ੍ਰਾਮ ਪੰਚਾਇਤ ਬਾਲਿਆਂਵਾਲੀ, ਬਲਾਕ ਰਾਮਪੁਰਾ ਦੇ ਬੀਡੀਪੀਓ, ਜੰਗਲੀ ਜੀਵ ਤੇ ਸੁਰੱਖਿਆ ਵਿਭਾਗ ਬਠਿੰਡਾ,ਡਿਪਟੀ ਕਮਿਸ਼ਨਰ, ਪੰਚਾਇਤ ਮੰਤਰੀ, ਮੁੱਖ ਮੰਤਰੀ ਪੰਜਾਬ ਸਰਕਾਰ ਕੋਲ ਦਰਖ਼ਾਸਤ ਭੇਜਕੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ | ਇਸ ਸਬੰਧੀ ਹਾਈ ਕੋਰਟ ਦੇ ਵਕੀਲ ਹਿਮਾਂਸ਼ੂ ਬਾਂਸਲ ਤੇ ਵਕੀਲ ਆਕਾਸ਼ ਕੌਸ਼ਲ ਅਤੇ ਵਕੀਲ ਅਭਿਨਵ ਕੌਸ਼ਲ ਨੇ ਦੱਸਿਆ ਸੀ ਦੇਸ਼ ਦੇ ਕੌਮੀ ਦਰੱਖਤ ਬੋਹੜ ਨੂੰ ਬਿਨ੍ਹਾਂ ਮਨਜ਼ੂਰੀ ਤੋਂ ਵੱਢਿਆ ਨਹੀਂ ਜਾ ਸਕਦਾ | ਉਨ੍ਹਾਂ ਦੱਸਿਆ ਕਿ ਦਰੱਖਤ ਦੇ ਟਾਹਣੇ ਵੱਢਣ ਵਾਲਿਆਂ ਅਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਖ਼ਿਲਾਫ਼ ਮਾਣਯੋਗ ਨੈਸ਼ਨਲ ਗਰੀਨ ਟਿ੍ਬਿਊਨਲ ਚੰਡੀਗੜ੍ਹ ਵਿਖੇ ਕਰੀਮੀਨਲ ਐਕਟ ਤਹਿਤ ਪਟੀਸ਼ਨ ਦਾਇਰ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਅਬਲੂ-ਕੋਟਲੀ ਵਿਖੇ ਭਾਜਪਾ ਵਲੋਂ ਵਰਕਰ ਮੀਟਿੰਗ ਅਗਲੀ ਖ਼ਬਰ ਜ਼ੁਬਾਨਬੰਦੀ ਖ਼ਿਲਾਫ਼ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਵਿਸ਼ਾਲ ਮੁਜ਼ਾਹਰਾ 27 ਨੂੰ
Ad Position 24