12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਿੰਡ ਅਬਲੂ-ਕੋਟਲੀ ਵਿਖੇ ਭਾਜਪਾ ਵਲੋਂ ਵਰਕਰ ਮੀਟਿੰਗ

Ad Position 21
No active advertisement
ਅਜੀਤ ਡੈਸਕ 24-02-2026
ਮਹਿਮਾ ਸਰਜਾ, 23 ਫਰਵਰੀ (ਬਲਦੇਵ ਸੰਧੂ): ਪਿੰਡ ਅਬਲੂ ਵਿਖੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਐੱਸ.ਸੀ ਮੋਰਚਾ ਦੇ ਪ੍ਰਧਾਨ ਬਲਦੇਵ ਸਿੰਘ ਆਕਲੀਆ ਵਲੋਂ ਵਰਕਰ ਮੀਟਿੰਗ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ | ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ | ਪੰਜਾਬ ਵਿਚ ਦਿਨ-ਬ-ਦਿਨ ਲੁੱਟ-ਖਸੁੱਟ ਅਤੇ ਕਤਲੋਗਾਰਦ ਦੀਆਂ ਘਟਨਾਵਾਂ ਆਮ ਗੱਲ ਹੈ | ਨਸ਼ਿਆਂ ਨੂੰ ਰੋਕਣ ਦੇ ਮਾਮਲੇ ਵਿਚ ਵੀ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਹੀ ਹੈ | ਦੂਜੇ ਪਾਸੇ ਅਕਾਲੀ ਦਲ ਸਰਕਾਰ ਬਣਾਉਣ ਲਈ ਤਰਲੋ ਮੱਛੀ ਹੋ ਰਿਹਾ ਹੈ ਅਤੇ ਕਾਂਗਰਸ ਆਪਸੀ ਕਾਟੋ ਕਲੇਸ਼ ਵਿਚ ਉਲਝੀ ਪਈ ਹੈ | ਇਸ ਕਰਕੇ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਮਨ ਬਣਾ ਚੁੱਕੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਭਾਜਪਾ ਨੇਤਾ ਦਲਜੀਤ ਸਿੰਘ ਖੁਰਮੀ, ਸਰਕਲ ਜਨਰਲ ਸਕੱਤਰ ਰਿੰਪੀ ਸ਼ਰਮਾ, ਸਾਬਕਾ ਸਰਪੰਚ ਰਾਮ ਸਿੰਘ ਭੱਟੀ, ਰੇਸ਼ਮ ਸਿੰਘ ਅਬਲੂ, ਇਕਬਾਲ ਸ਼ਾਹ, ਸਰਕਲ ਯੁਵਾ ਮੋਰਚਾ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਪਾਲਾ ਅਬਲੂ, ਰਿੰਪੂ ਅਬਲੂ ਅਤੇ ਹਰਪ੍ਰੀਤ ਸਿੰਘ ਸਮੇਤ ਬਹੁਤ ਸਾਰੇ ਨਗਰ ਨਿਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਾਰਕਫੈੱਡ ਰਿਟਾਇਰਡ ਫ਼ੀਲਡ ਇੰਪਲਾਈਜ਼ ਵੈਲਫ਼ੇਅਰ ਐਸੋਸੀਏਸ਼ਨ ਦਾ ਗਠਨ-ਹਰਪਾਲ ਸਿੰਘ ਸੈਦੇਵਾਲਾ ਬਣੇ ਸੂਬਾ ਪ੍ਰਧਾਨ ਅਗਲੀ ਖ਼ਬਰ ਬਾਲਿਆਂਵਾਲੀ ਵਿਖੇ ਬੋਹੜ ਦਾ ਦਰੱਖਤ ਵੱਢਣ ਤੇ ਨੈਸ਼ਨਲ ਗਰੀਨ ਟਿ੍ਬਿਊਨਲ 'ਚ ਪਟੀਸ਼ਨ ਦਾਇਰ
Ad Position 24