12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮਾਰਕਫੈੱਡ ਰਿਟਾਇਰਡ ਫ਼ੀਲਡ ਇੰਪਲਾਈਜ਼ ਵੈਲਫ਼ੇਅਰ ਐਸੋਸੀਏਸ਼ਨ ਦਾ ਗਠਨ-ਹਰਪਾਲ ਸਿੰਘ ਸੈਦੇਵਾਲਾ ਬਣੇ ਸੂਬਾ ਪ੍ਰਧਾਨ

Ad Position 21
No active advertisement
ਅਜੀਤ ਡੈਸਕ 24-02-2026
ਬਠਿੰਡਾ, 23 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਮਾਰਕਫੈੱਡ ਦੇ ਸੇਵਾਮੁਕਤ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਅਤੇ ਮੁਸ਼ਕਿਲਾਂ ਦੇ ਨਿਪਟਾਰੇ ਲਈ ਜਥੇਬੰਦਕ ਹੁੰਦਿਆਂ 'ਮਾਰਕਫੈੱਡ ਰਿਟਾਇਰਡ ਫੀਲਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ' ਦਾ ਗਠਿਨ ਕੀਤਾ ਹੈ, ਜਿਸ ਸਬੰਧੀ ਸਥਾਨਕ ਚਿਲਡਰਨ ਪਾਰਕ ਵਿਖੇ ਇਕੱਤਰਤਾ ਸੱਦੀ ਗਈ | ਇਸ ਮੌਕੇ ਹਰਪਾਲ ਸਿੰਘ ਸੈਦੇਵਾਲਾ (ਮਾਨਸਾ) ਨੂੰ 'ਮਾਰਕਫੈੱਡ ਰਿਟਾਇਰਡ ਫ਼ੀਲਡ ਇੰਪਲਾਈਜ਼ ਵੈਲਫ਼ੇਅਰ ਐਸੋਸੀਏਸ਼ਨ' ਦਾ ਸੂਬਾ ਪ੍ਰਧਾਨ, ਸੁਰਜੀਤ ਸਿੰਘ ਬਠਿੰਡਾ ਨੂੰ ਸੀਨੀਅਰ ਉੱਪ-ਪ੍ਰਧਾਨ, ਹੰਸ ਕੁਮਾਰ ਫਤਿਹਗੜ੍ਹ ਸਾਹਿਬ ਨੂੰ ਉਪ-ਪ੍ਰਧਾਨ, ਅਸ਼ਵਨੀ ਕੁਮਾਰ ਪਟਿਆਲਾ ਨੂੰ ਜਨਰਲ ਸਕੱਤਰ, ਹੁਸ਼ਿਆਰ ਸਿੰਘ ਨਾਭਾ ਨੂੰ ਜੁਆਇੰਟ ਸਕੱਤਰ, ਜਰਨੈਲ ਸਿੰਘ ਦਰੀਆਪੁਰ (ਮਾਨਸਾ) ਨੂੰ ਖਜ਼ਾਨਚੀ, ਪਰਮਜੀਤ ਸਿੰਘ ਖੰਨਾ ਨੂੰ ਕੋਆਰਡੀਨੇਟਰ, ਵਰਿੰਦਰ ਕੁਮਾਰ ਸ਼ਰਮਾ ਬਠਿੰਡਾ ਨੂੰ ਕਾਨੂੰਨੀ ਕੋਆਰਡੀਨੇਟਰ, ਬਬਲੀ ਖਾਨ ਸੰਗਰੂਰ ਨੂੰ ਪ੍ਰੈੱਸ ਸਕੱਤਰ ਅਤੇ ਜਸਵੀਰ ਸਿੰਘ ਨਾਭਾ ਅਤੇ ਹੁਕਮ ਚੰਦ ਲਾਧੂਕਾ (ਫ਼ਾਜ਼ਿਲਕਾ) ਨੂੰ ਮੈਂਬਰ ਚੁਣਿਆ ਗਿਆ | ਨਵੇਂ ਚੁਣੇ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਮਾਰਕਫੈੱਡ ਪੰਜਾਬ ਅੰਦਰ ਕਣਕ-ਝੋਨੇ ਦੀ ਖਰੀਦ ਤੇ ਭੰਡਾਰਨ ਤੋਂ ਇਲਾਵਾ ਪਸ਼ੂ ਖੁਰਾਕ ਤੇ ਰਸੋਈ ਵਸਤਾਂ ਵੀ ਤਿਆਰ ਕਰਦੀ ਹੈ ਪਰ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਫੀਲਡ ਕਾਮੇ ਕੰਮ ਦੇ ਬੋਝ ਥੱਲੇ ਦੱਬੇ ਹੋਏ ਹਨ | ਉਨ੍ਹਾਂ ਕਿਹਾ ਕਿ ਇਸ ਦੌਰਾਨ ਅਨਾਜ ਜਾਂ ਵਸਤਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਫੀਲਡ ਕਾਮਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ 'ਤੇ ਚਾਰਜ਼ਸੀਟਾਂ ਸਮੇਤ ਕੇਸ ਬਣਾ ਕੇ ਉਨ੍ਹਾਂ ਦੀਆਂ ਤਰੱਕੀ ਤੇ ਸੇਵਾ ਲਾਭ ਰੋਕ ਦਿੱੱਤੇ ਜਾਂਦੇ ਹਨ ਤੇ ਆਖਰ ਉਹ ਸੇਵਾਮੁਕਤੀ ਮੌਕੇ ਖਾਲੀ ਹੱਥ ਘਰਾਂ ਨੂੰ ਪਰਤਦੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ਨੂੰ ਮਹਿਕਮੇ ਤੇ ਅਦਾਲਤਾਂ ਕੋਲ ਲੜਦੇ-ਝਗੜਦੇ ਹੋਏ ਇਕੱਲੇ ਮੁਲਾਜ਼ਮ ਹੀ ਨਹੀਂ ਸਗੋਂ ਮਾਰਕਫੈੱਡ ਵੀ ਆਰਥਿਕ ਪੱਖੋਂ ਕਮਜ਼ੋਰ ਹੁੰਦਾ ਹੈ, ਜਿਸ ਲਈ ਉਹ ਪੰਜਾਬ ਸਰਕਾਰ ਅਤੇ ਮਾਰਕਫੈੱਡ ਦੇ ਚੇਅਰਮੈਨ/ਪ੍ਰਬੰਧਕ ਤੋਂ ਮੰਗ ਕਰਦੇ ਹਨ ਕਿ ਤੁਰੰਤ ਨਾਜਾਇਜ਼ ਕੇਸਾਂ ਦੀ ਨਿਰਪੱਖ ਜਾਂਚ ਕਰਵਾ ਕੇ ਸਬੰਧਿਤ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੇ ਨਾਲ-ਨਾਲ ਸਬੰਧਿਤ ਸੇਵਾਮੁਕਤ ਮੁਲਾਜ਼ਮਾਂ ਦੇ ਬਣਦੇ ਲਾਭ ਬਹਾਲ ਕੀਤੇ ਜਾਣ, ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੀ ਜਥੇਬੰਦੀ ਇੰਨ੍ਹਾਂ ਮਸਲਿਆਂ ਨੂੰ ਲੈ ਕੇ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜੰਡਾਂਵਾਲਾ ਵਿਖੇ 70 ਪਰਿਵਾਰ ਅਕਾਲੀ ਦਲ ਛੱਡ ਕੇ ਹੋਏ ਭਾਜਪਾ ਵਿਚ ਸ਼ਾਮਿਲ ਅਗਲੀ ਖ਼ਬਰ ਪਿੰਡ ਅਬਲੂ-ਕੋਟਲੀ ਵਿਖੇ ਭਾਜਪਾ ਵਲੋਂ ਵਰਕਰ ਮੀਟਿੰਗ
Ad Position 24