16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਕੈਂਪ ਵਿਚ 57 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਰਾਮਾਂ ਮੰਡੀ, 8 ਮਾਰਚ (ਤਰਸੇਮ ਸਿੰਗਲਾ)-ਸਥਾਨਕ ਸਹਾਰਾ ਆਈ ਕੇਅਰ ਸੈਂਟਰ ਵਿਖੇ ਗਰੇ ਮੈਟਰਜ਼ ਬਠਿੰਡਾ ਦੇ ਐਮ.ਡੀ ਰਾਕੇਸ਼ ਕਪੂਰ ਵਲੋਂ ਰਾਮਾਂ ਸਹਾਰਾ ਕਲੱਬ ਦੇ ਸਹਿਯੋਗ ਨਾਲ ਆਪਣੇ ਮਾਪਿਆਂ, ਪ੍ਰੇਮ ਲਤਾ ਕਪੂਰ ਅਤੇ ਰਾਮਪਾਲ ਕਪੂਰ ਦੀ ਯਾਦ ਵਿਚ ਅੱਜ ਲਗਾਏ ਗਏ ਅੱਖਾਂ ਦੇ 23ਵੇਂ ਮੁਫ਼ਤ ਚੈੱਕਅਪ ਕੈਂਪ ਵਿਚ, ਅੱਖਾਂ ਰੋਗ ਦੇ ਮਾਹਿਰ ਡਾ. ਕਰਨ ਸਾਰਵਾਲ (ਐੱਮ.ਐੱਸ.) ਰਾਮਪੁਰਾ ਫੂਲ ਅਤੇ ਉਨ੍ਹਾਂ ਦੀ ਟੀਮ ਵਲੋਂ 57 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ¢ 15 ਮਰੀਜ਼ ਮੋਤੀਆਬਿੰਦ ਪੀੜਤ ਪਾਏ ਗਏ ਹਨ, ਜਿਨ੍ਹਾਂ ਦੇ ਅਪ੍ਰੇਸ਼ਨ 10 ਮਾਰਚ ਨੂੰ ਮੁਫ਼ਤ ਕੀਤੇ ਜਾਣਗੇ¢ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਕੁਮਾਰ ਕਾਂਸਲ ਨੇ ਕੈਂਪ ਦੇ ਆਯੋਜਨ ਲਈ ਐਮ.ਡੀ. ਰਾਕੇਸ਼ ਕਪੂਰ ਦਾ ਧੰਨਵਾਦ ਕੀਤਾ ਹੈ¢ ਇਸ ਮੌਕੇ ਕਲੱਬ ਦੇ ਪ੍ਰਧਾਨ ਸੁਰੇਸ਼ ਕਾਂਸਲ ਐਡਵੋਕੇਟ, ਪ੍ਰੋਜੈਕਟ ਚੇਅਰਮੈਨ ਹੰਸ ਰਾਜ ਖੰਨਾ, ਸੁਰੇਸ਼ ਜੱਗਾ ਕੈਸ਼ੀਅਰ, ਵਿਕਰਾਂਤ ਗੋਇਲ ਐਡਵੋਕੇਟ ਸਕੱਤਰ, ਸਰਪ੍ਰਸਤ ਡਾਕਟਰ ਸੋਹਨ ਲਾਲ ਕਲਿਆਣੀ, ਅਸ਼ੋਕ ਕੁਮਾਰ ਸੇਤੀਆ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ, ਮਾਮਲਾ ਦਰਜ <br/> ਅਗਲੀ ਖ਼ਬਰ ਮਹਿਲਾਵਾਂ ਨੂੰ ਹਜ਼ਾਰ ਰੁਪਏ ਦੇਣ ਤੋਂ ਪਹਿਲਾਂ ਸਰਕਾਰ ਉਨ੍ਹਾਂ ਦੇ ਚਾਰ ਸਾਲਾਂ ਦਾ ਬਕਾਇਆ ਵੀ ਦੇਵੇ-ਸੁਖਬੀਰ ਸਿੰਘ ਬਾਦਲ...
Ad Position 24