16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮਾਲਵਾ ਬੈਲਟ ਦੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਬਠਿੰਡਾ, 8 ਮਾਰਚ (ਅਵਤਾਰ ਸਿੰਘ ਕੈਂਥ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮਾਲਵਾ ਜ਼ੋਨ ਦੇ ਜ਼ਿਲਿ੍ਹਆਂ ਦੀ ਮੀਟਿੰਗ ਟੀਚਰ ਹੋਮ ਵਿਖੇ ਹੋਈ¢ ਇਸ ਮੌਕੇ ਆਂਗਣਵਾੜੀ ਵਰਕਰਾਂ ਅਤੇ ਆਮ ਅÏਰਤਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ ਗਈ¢ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਿਗੋਬਿੰਦ ਕੌਰ ਕੌਮੀ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੋਟਾਂ ਸਮੇਂ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਆਂਗਣਵਾੜੀ ਵਰਕਰ ਹੈਲਪਰ ਦਾ ਮਾਣ ਭੱਤਾ ਭੱਤਾ ਦੁੱਗਣਾ ਕੀਤਾ ਜਾਵੇਗਾ¢ ਮਾਨ ਭੱਤਾ ਦੁੱਗਣਾ ਤਾ ਕੀ ਕਰਨਾ ਸੀ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਜੋ ਮਾਣ ਭੱਤਾ ਮਿਲ ਰਿਹਾ ਸੀ ਪਿਛਲੇ ਚਾਰ ਸਾਲ ਤੋਂ ਉਹ ਵੀ ਸਮੇਂ ਸਿਰ ਨਹੀਂ ਦਿੱਤਾ ਗਿਆ ਕਦੇ ਛੇ ਮਹੀਨੇ ਬਾਅਦ ਕਦੇ ਅੱਠ ਮਹੀਨਿਆਂ ਬਾਅਦ ਅੱਧਾ ਮਾਣ ਭੱਤਾ ਦਿੱਤਾ ਜਾਂ ਰਿਹਾ ਹੈ¢ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਤੱਕ ਨਹੀਂ ਦਿੱਤੇ ਗਏ ਆਂਗਣਵਾੜੀ ਕੇਂਦਰਾਂ ਦੇ ਵਿੱਚ ਆ ਰਿਹਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਵੱਡੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ¢ ਆਂਗਣਵਾੜੀ ਕੇਂਦਰਾਂ ਵਿਚੋਂ ਕਾਂਗਰਸ ਦੀ ਸਰਕਾਰ ਸਮੇਂ ਖੋਹੇ ਗਏ ਬੱਚੇ ਵਾਪਸ ਨਹੀਂ ਕੀਤੇ ਗਏ¢ ਉਨ੍ਹਾਂ ਨੇ ਕਿਹਾ ਕਿ ਜਥੇਬੰਦੀ ਵਲੋਂ 30 ਮਾਰਚ ਤੱਕ ਬਲਾਕ ਪੱਧਰੀ ਅਤੇ 15 ਅਪ੍ਰੈਲ ਤੱਕ ਜ਼ਿਲ੍ਹਾ ਪੱਧਰੀ ਵਰਕਰ ਮੀਟਿੰਗਾਂ ਕਰਕੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ ¢ਪਹਿਲੇ ਪੜਾਅ ਵਿੱਚ 1 ਮਈ ਤੋਂ 30 ਮਈ ਤੱਕ ਆਮ ਆਦਮੀ ਪਾਰਟੀ ਦੇ ਐਮਐਲਏਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ | ਅੱਜ ਦੀ ਮੀਟਿੰਗ ਵਿੱਚ ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਵੀਰ ਕੌਰ ਮਾਨਸਾ, ਸ਼ੀਲਾ ਦੇਵੀ ਤੱਲੇ ਵਾਲਾ, ਰੇਸ਼ਮਾ ਰਾਣੀ ਫ਼ਾਜ਼ਿਲਕਾ, ਗੁਰਮੀਤ ਕੌਰ ਬਠਿੰਡਾ ਪਰਮਜੀਤ ਕੌਰ ਰੁਲਦੂਵਾਲਾ ਅੰਮਿ੍ਤਪਾਲ ਕੌਰ ਬੱਲੂਆਣਾ ਲੀਲਾਵੰਤੀ ਬਠਿੰਡਾ, ਮਨਪ੍ਰੀਤ ਕੌਰ ਸਿਵੀਆ, ਬਲਵੀਰ ਕੌਰ ਭੋਖੜਾ, ਮਨਮੀਤ ਕੌਰ ਨਥਾਣਾ, ਜਸਵਿੰਦਰ ਕੌਰ ਦੋਦਾ, ਗਗਨਦੀਪ ਕੌਰ ਮੱਲਣ, ਕੁਲਵੰਤ ਕੌਰ ਲੁਹਾਰਾ, ਸੁਖਦੀਪ ਕੌਰ ਬਾਘਾ ਪੁਰਾਣਾ, ਸ਼ੀਲਾ ਰਾਣੀ ਫ਼ਾਜ਼ਿਲਕਾ, ਸ਼ਿੰਦਰਪਾਲ ਕੌਰ ਜਲਾਲਾਬਾਦ, ਕਿਰਨਜੀਤ ਕੌਰ ਮਲੋਟ, ਸ਼ਰਨਜੀਤ ਕੌਰ ਫ਼ਰੀਦਕੋਟ, ਜਸਵਿੰਦਰ ਕੌਰ ਹਰੀ ਨੋ, ਰਵਿੰਦਰ ਕੌਰ ਜੈਤੋ, ਸੁਰਜੀਤ ਕੌਰ ਧਰਮਕੋਟ, ਸੁਰਿੰਦਰ ਕੌਰ ਜੋੜਕੀਆਂ, ਰਣਵੀਰ ਕੌਰ ਬੁਢਲਾਡਾ, ਨਰਿੰਦਰ ਕੌਰ ਘੱਲ ਖ਼ੁਰਦ, ਸਰਬਜੀਤ ਕੌਰ ਮੁਕਤਸਰ ਪਰਮਿੰਦਰ ਕੌਰ ਲਬਾਣਿਆਂ ਵਾਲੀ ਆਦਿ ਆਗੂਆਂ ਨੇ ਭਾਗ ਲਿਆ¢
Ad Position 22
No active advertisement
ਪਿਛਲੀ ਖ਼ਬਰ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਅਗਲੀ ਖ਼ਬਰ ਸ੍ਰੀ ਸ਼ਿਵ ਮਹਾਂਪੁਰਾਣ ਯੱਗ ਦੇ ਭੋਗ ਮੌਕੇ ਕੋਟਫੱਤਾ ਦੇ ਬਾਹਰਲੇ ਡੇਰੇ 'ਚ ਖ਼ੂਨਦਾਨ ਕੈਂਪ ਲਗਾਇਆ <br/>
Ad Position 24