ਕੋਟਫੱਤਾ, 8 ਮਾਰਚ (ਰਣਜੀਤ ਸਿੰਘ ਬੁੱਟਰ)-ਸ੍ਰੀ ਮਾਨ 108 ਸਿੱਧ ਬਾਬਾ ਵਸਾਊਾ ਦਾਸ ਖੜੇਸਵਰੀ ਅਤੇ ਸ਼੍ਰੀ ਸ਼੍ਰੀ 108 ਸਿੱਧ ਬਾਬਾ ਮਾਨ ਦਾਸ ਦੀ ਅਪਾਰ ਕ੍ਰਿਪਾ ਸਦਕਾ ਉਦਾਸੀਨ ਆਸ਼ਰਮ ਡੇਰਾ ਬਾਹਰਲਾ ਪਿੰਡ ਕੋਟਫੱਤਾ ਵਿਖੇ ਸ਼੍ਰੀ ਸ਼ਿਵ ਮਹਾਂਪੁਰਾਣ ਯੱਗ ਦੇ ਭੋਗ ਮÏਕੇ ਉਦਾਸੀਨ ਆਸ਼ਰਮ ਵੱਲੋਂ ਸਮੂਹ ਨਗਰ ਕੌਂਸਲ ਤੇ ਨਗਰ-ਨਿਵਾਸੀਆਂ ਨਾਲ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ¢ ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਬਲੱਡ ਸੈਂਟਰ ਬਠਿੰਡਾ ਵੱਲੋਂ ਲਗਾਏ ਇਸ ਖ਼ੂਨਦਾਨ ਕੈਂਪ ਜਿਥੇ ਸੰਤਾਂ ਮਹਾਂਪੁਰਸ਼ਾਂ, ਸੇਵਾਦਾਰਾਂ ਨੇ ਖ਼ੂਨਦਾਨ ਕੀਤਾ ਓਥੇ ਹੀ ਅÏਰਤਾਂ ਨੇ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨ ਕਰਕੇ ਆਪਣਾ ਯੋਗਦਾਨ ਪਾਇਆ¢ ਇਸ ਮÏਕੇ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਡੇਰੇ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ਇਸ ਮÏਕੇ ਡੇਰੇ ਦੇ ਸ੍ਰੀ ਮਾਨ ਮਹੰਤ ਅਮਰ ਦਾਸ ਜੀ ਨੇ ਕਿਹਾ ਕਿ ਸਭ ਤੋਂ ਵੱਡਾ ਧਰਮ ਅਤੇ ਪੁੰਨ ਦਾ ਕਾਰਜ ਹੈ ਖ਼ੂਨਦਾਨ ਕਰਨਾ¢ ਖ਼ੂਨਦਾਨੀ ਵਲੋਂ ਖ਼ੂਨਦਾਨ ਕਰਨ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ¢ ਇਸ ਲਈ ਸਾਨੂੰ ਸਮੇਂ-ਸਮੇਂ 'ਤੇ ਖ਼ੂਨਦਾਨ ਕਰਨਾ ਚਾਹੀਦਾ ਹੈ¢