16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੰਤ ਬਾਬਾ ਕਰਨੈਲ ਦਾਸ ਜਲਾਲ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਭਗਤਾ ਭਾਈਕਾ, 8 ਮਾਰਚ (ਸੁਖਪਾਲ ਸਿੰਘ ਸੋਨੀ)-ਵਿਵੇਕ ਆਸ਼ਰਮ ਜਲਾਲ ਦੇ ਸੰਥਾਪਿਕ ਬ੍ਰਹਮਲੀਨ ਸੰਤ ਕਰਨੈਲ ਦਾਸ ਦੇ ਜਨਮ ਦਿਹਾੜੇ ਮÏਕੇ ਅੱਜ ਅੱਜ ਆਸ਼ਰਮ ਵਿਖੇ ਮÏਜੂਦਾ ਗੱਦੀਨਸ਼ੀਨ ਸੰਤ ਬ੍ਰਹਮ ਮੁਨੀ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ¢ ਸਮਾਗਮ ਦÏਰਾਨ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ¢ ਬਾਬਾ ਕਰਨੈਲ ਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੁੱਝ ਦਿਨਾ ਤੋ ਅਖੰਡ ਪਾਠਾ ਦੀ ਲੜੀ ਚੱਲ ਰਹੀ ਸੀ ਅਤੇ ਅੱਜ ਜਨਮ ਦਿਹਾੜੇ ਦੀ ਖ਼ੁਸ਼ੀ ਨਮਿੱਤ ਭੋਗ ਪਾਏ ਗਏ¢ ਇਸ ਮÏਕੇ ਵਿਵੇਕ ਆਸ਼ਰਮ ਜਲਾਲ ਦੇ ਮੁਖੀ ਸੁਆਮੀ ਬ੍ਰਹਮ ਮੁਨੀ ਨੇ ਸਮੁੱਚੀਆਂ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਅਤੇ ਇਲਾਹੀ ਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ¢ ਬਾਬਾ ਗੰਗਾ ਰਾਮ ਨੇ ਸਮੁੱਚੀਆਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਤਾ ਦੀ ਜੀਵਨੀ ਤੇ ਚਾਨਣਾ ਪਾਇਆ¢ ਸਮਾਗਮ ਦÏਰਾਨ ਬਾਬਾ ਲਾਲ ਦਾਸ ਨੇ ਸਟੇਜ ਭੂਮਿਕਾ ਬਾਖ਼ੂਬੀ ਨਿਭਾਈ¢ ਇਸ ਮੌਕੇ ਬਾਬਾ ਮੋਹਨ ਦਾਸ ਬਗਰਾੜੀ, ਰਿਸ਼ੀ ਰਾਮ ਜੈਤੋ, ਪਰਮਾਨੰਦ ਬਠਿੰਡਾ, ਕਲਿਆਣ ਦੇਵ ਗਿੱਦੜਬਾਹਾ, ਰਾਮ ਨਰਾਇਣ ਮÏੜ ਮੰਡੀ, ਕਰਤਾਰ ਦਾਸ ਚੰਦਬਾਜਾ, ਸੁਖਦੇਵ ਮੁਨੀ ਕਲਿਆਣ , ਮੇਵਾ ਦਾਸ ਗੰਗਾ ਨਗਰ , ਬਸੰਤ ਦਾਸ ਬੇਗਾ ਲਹਿਰਾ ਆਦਿ ਹਾਜ਼ਰ ਸਨ¢ ਇਸ ਮÏਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ¢ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਾਇਆ ਗਿਆ¢

Ad Position 22
No active advertisement
ਪਿਛਲੀ ਖ਼ਬਰ ਸ੍ਰੀ ਸ਼ਿਵ ਮਹਾਂਪੁਰਾਣ ਯੱਗ ਦੇ ਭੋਗ ਮੌਕੇ ਕੋਟਫੱਤਾ ਦੇ ਬਾਹਰਲੇ ਡੇਰੇ 'ਚ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਹੇਮ ਕੁੰਵਰ ਮਹਾਰਾਜ ਦੀ 19ਵੀਂ ਬਰਸੀ ਮੌਕੇ ਵਿਸ਼ਾਲ ਖ਼ੂਨਦਾਨ 15 ਨੂੰ <br/>
Ad Position 24