16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੰਤ ਬਾਬਾ ਫਤਹਿ ਸਿੰਘ ਪਬਲਿਕ ਸਕੂਲ ਬਲੋ-ਬਦਿਆਲਾ ਦੇ ਅਧਿਆਪਕਾਂ ਨੇ ਸਕੂਲ ਲਈ ਕੀਤਾ ਲੋੜੀਂਦਾ ਸਮਾਨ ਦਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਚਾਉਕੇ, 8 ਮਾਰਚ (ਮਨਜੀਤ ਸਿੰਘ ਘੜੈਲੀ)-ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਬੱਲੋ ਬਦਿਆਲਾ ਦੇ ਇਨਕਰੀਮੈਂਟ ਪ੍ਰਾਪਤ ਕੁਝ ਅਧਿਆਪਕਾਂ ਵਲੋਂ ਸਕੂਲ ਲਈ ਦਸਵੰਧ ਕੱਢਦੇ ਹੋਏ 6 ਕਮਰਿਆਂ ਲਈ ਪਰਦੇ, 6 ਹੋਟ ਕੇਸ ਦਾਨ ਕੀਤੇ ਹਨ | ਇਨ੍ਹਾਂ ਅਧਿਆਪਕਾਂ ਪਰਮਜੀਤ ਕੌਰ, ਹਰਸ਼ਰਨ ਕੌਰ, ਪ੍ਰਦੀਪ ਕੌਰ, ਪਰਮਿੰਦਰ ਕੌਰ, ਵੀਰਪਾਲ ਕੌਰ, ਸੁਖਚੈਨ ਸਿੰਘ ਡੀ.ਪੀ.ਈ. (ਸਰਕਾਰੀ ਨੌਕਰੀ ਮਿਲਣ ਦੀ ਖ਼ੁਸ਼ੀ ਵਿਚ) ਨੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਮੇਜਰ ਸਿੰਘ ਢਿੱਲੋਂ ਅਤੇ ਪਿ੍ੰਸੀਪਲ ਰਣਜੀਤ ਸਿੰਘ ਦੀ ਪ੍ਰੇਰਨਾ ਸਦਕਾ ਸਕੂਲ ਦੀ ਦਿੱਖ ਸੰਵਾਰਨ ਅਤੇ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣਾ ਬਣਦਾ ਫ਼ਰਜ਼ ਨਿਭਾਇਆ ਹੈ | ਪਿ੍ੰਸੀਪਲ ਰਣਜੀਤ ਸਿੰਘ ਵਲੋਂ ਉਨ੍ਹਾਂ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਅਧਿਆਪਕਾਂ ਨੇ ਦਸਵੰਧ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਆਪਣਾ ਯੋਗਦਾਨ ਪਾਇਆ¢

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਵਿਚ ਸਿਹਤ ਸਹੂਲਤਾਂ ਦੀ ਘਾਟ ਨੂੰ ਲੈ ਕੇ ਮੰਡੀ ਵਾਸੀਆਂ ਵਲੋਂ ਸੰਘਰਸ਼ ਦੀ ਸ਼ੁਰੂਆਤ ਅਗਲੀ ਖ਼ਬਰ ਪੰਜਾਬ ਵਿਚ 'ਆਪ' ਦਾ ਬਦਲਾਅ ਹੋਇਆ ਠੁੱਸ, ਹੁਣ ਬਦਲਾਅ ਭਾਜਪਾ ਹੀ ਲੈ ਕੇ ਆਵੇਗੀ-ਅਮਨਕਾਂਤ ਚੱਠਾ <br/>
Ad Position 24