ਰਾਮਾਂ ਮੰਡੀ, 8 ਮਾਰਚ (ਤਰਸੇਮ ਸਿੰਗਲਾ)-ਸਥਾਨਕ ਸਿਵਲ ਹਸਪਤਾਲ ਵਿਚ ਸਿਹਤ ਸਹੂਲਤਾਂ ਦੀ ਘਾਟ ਨੂੰ ਲੈ ਕੇ ਮੰਡੀ ਵਾਸੀਆਂ ਵਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਰਾਮਾਂ ਵਿਖੇ ਧਰਨਾ ਲਾ ਕੇ ਅੱਜ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ¢ ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਲਾਕੇ ਵਿਚ ਹੀ ਨਹੀਂ, ਪੂਰੇ ਪੰਜਾਬ ਵਿਚ ਸਿਹਤ ਸਹੂਲਤਾਂ ਲੋਕਾਂ ਦੀ ਮੁੱਖ ਸਮੱਸਿਆ ਬਣੀ ਹੋਈ ਹੈ¢ ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਦਾ ਇਲਾਜ ਤਾਂ ਕਰਨਾ ਸੀ, ਮਰੀਜ਼ਾਂ ਦੇ ਇਲਾਜ ਲਈ ਲੋੜੀਂਦੇ ਟੈੱਸਟ ਅਤੇ ਡਾਕਟਰ ਹੀ ਨਹੀਂ ਹਨ, ਜ਼ਿਆਦਾਤਰ ਡਾਕਟਰ ਹਫ਼ਤੇ ਵਿਚ ਇੱਕਾ-ਦੁੱਕਾ ਦਿਨਾਂ ਲਈ ਡੈਪੂਟੇਸ਼ਨ ਤੇ ਡਿਊਟੀ ਕਰਦੇ ਹਨ, ਜਿਨ੍ਹਾਂ ਦਾ ਮਰੀਜ਼ਾਂ ਨੂੰ ਕੋਈ ਲਾਭ ਨਹੀਂ ਹੈ¢ ਇਲਾਕੇ ਅੰਦਰ ਕਿਸੇ ਵੀ ਐਮਰਜੈਂਸੀ ਮਰੀਜ਼ ਨੂੰ ਲੋੜ ਪੈਣ ਤੇ ਸਿਵਲ ਹਸਪਤਾਲ ਵਿਚ ਇਲਾਜ ਕਰਨ ਦੀ ਬਜਾਏ ਸਟਾਫ਼ ਵਲੋਂ ਅੱਗੇ ਰੈਫ਼ਰ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ¢ ਕੁਲ ਮਿਲਾ ਕੇ ਅੱਜ ਇਕ ਵੀ ਨਾਗਰਿਕ ਸਿਵਲ ਹਸਪਤਾਲ ਦੇ ਇਲਾਜ ਤੋਂ ਸੰਤੁਸ਼ਟ ਨਹੀਂ ਹੈ¢ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹਸਪਤਾਲ ਵਿੱਚ ਸਟਾਫ਼ ਅਤੇ ਟੈੱਸਟਾਂ ਦਾ ਸਮਾਨ ਪੂਰਾ ਨਹੀਂ ਕਰ ਸਕਦੀ ਤਾਂ ਸਾਡੀ ਮੰਗ ਹੈ ਕਿ ਹਸਪਤਾਲ ਨੂੰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਅਧੀਨ ਕੀਤਾ ਜਾਵੇ¢ ਉਨ੍ਹਾਂ ਕਿਹਾ ਕਿ ਜੇ ਜਲਦੀ ਸਰਕਾਰ ਵਲੋਂ ਸਿਵਲ ਹਸਪਤਾਲ ਵਿਚ ਸਹੂਲਤਾਂ ਦੀ ਘਾਟ ਨੂੰ ਪੂਰਾ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ¢ ਇਸ ਮÏਕੇ ਧਰਨੇ ਵਿਚ ਜਗਜੀਤ ਸਿੰਘ ਰਾਮਾਂ, ਰਘਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ, ਸੁਰਜੀਤ ਸਿੰਘ ਸਾਬਕਾ ਸਰਪੰਚ ਰਾਮਸਰਾ, ਕÏਰ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ, ਰਾਹੁਲ ਜੈਨ, ਜਗਦੇਵ ਸਿੰਘ ਜੋਗੇਆਲਾ ਬਲਾਕ ਪ੍ਰਧਾਨ ਬੀਕੇਯੂ ਉਗਰਾਹਾਂ, ਕੁਲਵਿੰਦਰ ਸਿੰਘ ਗਿਆਨਾਂ ਕੁਲਦੀਪ ਸਿੰਘ ਸੇਖੁ ਗੁਰਜੀਤ ਸਿੰਘ ਮੱਖਣ ਸਿੰਘ, ਰਾਜ ਕੁਮਾਰ, ਸਤਨਾਮ ਸਿੰਘ, ਮੁਖ਼ਤਿਆਰ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਸੰਧੂ ਅਤੇ ਮੰਡੀ ਨਿਵਾਸੀ ਹਾਜ਼ਰ ਸਨ¢