23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਿਸ਼ਵ ਟੀਬੀ ਦਿਵਸ ਮੌਕੇ ਮਾਹਿਰਾਂ ਵਲੋਂ ਸਿਹਤ ਸਟਾਫ਼ ਨੂੰ ਦਿੱਤੀ ਟਰੇਨਿੰਗ <br/>

Ad Position 21
No active advertisement
ਅਜੀਤ ਡੈਸਕ 28-03-2026
ਸੰਗਤ ਮੰਡੀ, 27 ਮਾਰਚ (ਸੁਖਤੇਜ ਧਾਲੀਵਾਲ)-ਸਰਕਾਰੀ ਹਸਪਤਾਲ ਸੰਗਤ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਪਾਮਿਲ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਟੀਬੀ ਦਿਵਸ ਮੌਕੇ ਮਾਹਿਰਾਂ ਵਲੋਂ ਸਿਹਤ ਸਟਾਫ਼ ਨੂੰ ਇਕ ਰੋਜ਼ਾ ਟਰੇਨਿੰਗ ਸੈਸ਼ਨ ਕਰਵਾਕੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਿਹਤ ਬਲਾਕ ਸੰਗਤ ਦੇ ਵੱਖ-ਵੱਖ ਹੈਲਥ ਵੈਲਨੈੱਸ ਕਲੀਨਿਕ ਤੋਂ ਸਿਹਤ ਵਰਕਰ ਮੇਲ, ਫ਼ੀਮੇਲ ਅਤੇ ਸੀ ਐਚ ਓ ਨੇ ਹਿੱਸਾ ਲਿਆ | ਇਸ ਮੌਕੇ ਡਾ: ਪਾਮਿਲ ਬਾਂਸਲ ਅਤੇ ਏਮਜ਼ ਬਠਿੰਡਾ ਤੋਂ ਡਾ: ਪ੍ਰਕਾਸ਼ ਕੁਮਾਰ ਨੇ ਵਿਸ਼ਾ ਮਾਹਿਰ ਦੇ ਤੌਰ 'ਤੇ ਹਿੱਸਾ ਲਿਆ | ਡਾ: ਪਾਮਿਲ ਬਾਂਸਲ ਨੇ ਕਿਹਾ ਕਿ ਅਸੀਂ ਟੀ ਬੀ ਨੂੰ ਖ਼ਤਮ ਕਰ ਸਕਦੇ ਹਾਂ | ਟੀ ਬੀ ਦੀ ਮਹਾਂਮਾਰੀ ਕਾਰਨ ਕਈ ਸਦੀਆਂ ਤੋਂ ਪੂਰੀ ਦੁਨੀਆਂ ਵਿਚ ਵੱਡੀ ਗਿਣਤੀ 'ਚ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ | ਇਸ ਦੇ ਨਾਲ ਹੀ ਆਧੁਨਿਕ ਦਵਾਈ ਵਿਚ ਤਰੱਕੀ ਦੇ ਬਾਵਜੂਦ ਅੱਜ ਵੀ ਵੱਡੀ ਗਿਣਤੀ ਲੋਕ ਇਸ ਬਿਮਾਰੀ ਦੇ ਨਾਂਅ ਤੋਂ ਵੀ ਡਰਦੇ ਹਨ ਕਿਉਂਕਿ ਇਹ ਜ਼ਿਆਦਾਤਰ ਮਾਮਲਿਆਂ ਵਿਚ ਛੂਤਕਾਰੀ ਹੈ | ਇਸ ਤੋਂ ਪੀੜ੍ਹਤ ਲੋਕਾਂ ਨੂੰ ਆਮ ਤੌਰ 'ਤੇ ਸਮਾਜ ਤੋਂ ਅਲੱਗ-ਥਲੱਗ ਹੋਣਾ ਪੈਂਦਾ ਹੈ | ਇਸ ਮੌਕੇ ਡਾ: ਪ੍ਰਕਾਸ਼ ਨੇ ਟੀ ਬੀ ਦੇ ਲੱਛਣਾਂ ਜਿਵੇਂ ਲਗਾਤਾਰ ਖਾਂਸੀ ਦਾ ਹੋਣਾ, ਭਾਰ ਘਟਣਾ, ਭੁੱਖ ਘੱਟ ਲੱਗਣਾ, ਵਾਰ ਵਾਰ ਬੁਖ਼ਾਰ ਹੋਣਾ, ਥਕਾਵਟ ਮਹਿਸੂਸ ਹੋਣਾ, ਬਾਰੇ ਦੱਸਿਆ | ਟੀ ਬੀ ਤੋਂ ਬਚਣ ਲਈ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਮੈਡੀਕਲ ਕਾਲਜ ਜਾਂ ਕੇ ਟੀ ਬੀ ਦਾ ਇਲਾਜ ਕਰਵਾਇਆ ਜਾ ਸਕਦਾ ਹੈ | ਇਸ ਮੌਕੇ ਟਰੇਨਡ ਸਟਾਫ਼ ਨੂੰ ਪਿੰਡਾਂ ਵਿਚ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਗਿਆ | ਡਾ: ਪਾਮਿਲ ਬਾਂਸਲ ਨੇ ਕਿਹਾ ਕਿ ਸ਼ੱਕੀ ਮਰੀਜ਼ਾਂ ਦੀ ਸਰਕਾਰੀ ਸੰਸਥਾ ਵਿਖੇ ਜਾਂਚ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਤੇਲ 'ਤੇ ਐਕਸਾਇਜ਼ ਡਿਊਟੀ ਘਟਾ ਕੇ ਆਮ ਲੋਕਾਂ ਨੂੰ ਵੱਡੀ ਰਾਹਤ-ਮਲੂਕਾ <br/> ਅਗਲੀ ਖ਼ਬਰ ਅਕਾਲ ਯੂਨੀਵਰਸਿਟੀ ਵਿਚ 'ਬਜਟ-ਮੈਨੀਆ 2026' ਕੁਇਜ਼ ਮੁਕਾਬਲਾ ਕਰਵਾਇਆ
Ad Position 24