ਭਗਤਾ ਭਾਈਕਾ, 27 ਮਾਰਚ (ਸੁਖਪਾਲ ਸਿੰਘ ਸੋਨੀ)-ਅਮਰੀਕਾ ਇਜ਼ਰਾਇਲ ਅਤੇ ਇਰਾਕ ਸਮੇਤ ਖਾੜੀ ਦੇਸ਼ਾਂ ਦੇ ਪ੍ਰਭਾਵਿਤ ਹੋਣ ਨਾਲ ਪੂਰੀ ਦੁਨੀਆਂ 'ਚ ਤੇਲ ਡੀਜ਼ਲ ਅਤੇ ਗੈਸ ਦਾ ਸੰਕਟ ਖੜ੍ਹਾ ਹੋ ਗਿਆ ਹੈ | ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋ ਰਿਹਾ ਹੈ | ਪੱਛਮੀ ਏਸ਼ੀਆ 'ਚ ਤਣਾਅ ਕਾਰਨ ਕੱਚਾ ਤੇਲ 70 ਡਾਲਰ ਪ੍ਰਤੀ ਬੇਰਲ ਤੋਂ 122 ਡਾਲਰ ਪ੍ਰਤੀ ਬੇਰਲ ਤੱਕ ਪਹੁੰਚ ਗਈਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕੀਤਾ | ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਸਪਲਾਈ ਰੁਕਣ ਜਾਂ ਸੀਮਤ ਹੋਣ ਨਾਲ ਆਮ ਦੇਸ਼ਾਂ ਦੇ ਨਾਲ ਵਿਕਸਤ ਸ਼ੀਲ ਅਤੇ ਵਿਕਸਤ ਦੇਸ਼ਾਂ 'ਚ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ | ਭਾਰਤ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖਣ ਵਾਲਾ ਇਕਲੌਤਾ ਦੇਸ਼ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੈਟਰੋਲੀਅਮ ਮੰਤਰੀ ਨੇ ਪੈਟਰੋਲ ਉਪਰ 13 ਰੁਪਏ ਤੋਂ 3 ਰੁਪਏ ਕਰ ਕੇ 10 ਪ੍ਰਤੀ ਲਿਟਰ ਅਤੇ ਡੀਜ਼ਲ ਤੇ ਐਕਸਾਇਜ ਡਿਊਟੀ ਜੀਰੋ ਕਰਕੇ ਆਮ ਲੋਕਾਂ ਦੀ ਜੇਬ ਤੇ ਕਰੋੜਾਂ ਦੀ ਰਾਹਤ ਦਿੱਤੀ ਹੈ | ਸਰਕਾਰ ਦੇ ਇਸ ਫੈਸਲੇ ਨਾਲ ਬੇਸ਼ੱਕ ਸਰਕਾਰੀ ਖਜ਼ਾਨੇ 'ਤੇ ਅਸਰ ਪਵੇਗਾ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਭਲਾਈ ਨੂੰ ਹੀ ਪਹਿਲ ਦਿੱਤੀ ਹੈ | ਦੇਸ਼ ਵਿਚ ਤੇਲ ਅਤੇ ਗੈਸ ਦੇ ਲੋੜ ਤੋਂ ਵੱਧ ਭੰਡਾਰ ਮੌਜੂਦ ਹੈ | ਖਾੜੀ ਦੇਸ਼ਾਂ ਨਾਲ ਗੂੜੇ ਸੰਬੰਧ ਹੋਣ ਨਾਤੇ ਭਾਰਤ ਚ ਤੇਲ ਤੇ ਗੈਸ ਦੀ ਸਪਲਾਈ ਵੀ ਨਿਰਵਿਘਨ ਜਾਰੀ ਹੈ | ਮਲੂਕਾ ਨੇ ਕਿਹਾ ਕੇ ਵਿਰੋਧੀ ਧਿਰ ਕੋਈ ਠੋਸ ਮੁੱਦਾ ਨਾ ਹੋਣ ਕਾਰਨ ਲੋਕਾਂ ਨੂੰ ਗੈਸ ਦੀ ਕਮੀ ਤੇ ਵਿਦੇਸ਼ ਨੀਤੀ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ | ਐਸ ਸੀ ਮੋਰਚਾ ਪ੍ਰਧਾਨ ਸਵਰਨ ਸਿੰਘ ਬੁਰਜ ਲੱਧਾ, ਜ਼ਿਲ੍ਹਾ ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਕਮਰਪਾਲ ਭੁੱਲਰ, ਕਿਸਾਨ ਵਿੰਗ ਪ੍ਰਧਾਨ ਬੂਟਾ ਭਾਈਰੂਪਾ, ਮਹਿਲਾ ਵਿੰਗ ਪ੍ਰਧਾਨ ਸੁੱਖਵਿੰਦਰ ਕੌਰ ਸ਼ੇਰਗੜ, ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਭੁੱਚੋ, ਓ ਬੀ ਸੀ ਮੋਰਚਾ ਪ੍ਰਧਾਨ ਗੋਰਾ ਸੋਨੀ, ਘੱਟ ਗਿਣਤੀ ਮੋਰਚਾ ਭਾਰਤ ਭੂਸ਼ਨ ਜੈਨ, ਜਿਲ੍ਹਾ ਸਕੱਤਰ ਅਮਨ ਚੱਠਾ, ਜ਼ਿਲ੍ਹਾ ਸਕੱਤਰ ਤੇਲੂ ਰਾਮ ਰਾਮਾ, ਗੁਰਜੀਤ ਸਿੰਘ ਗੋਰਾ ਦਿਉਣ, ਚਰਨਜੀਤ ਸਿੰਘ ਬਰਾੜ, ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਨੇ ਵੀ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ |