23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਲੋਂ 'ਪੇਰੈਂਟਸ ਓਰੀਐਂਟੇਸ਼ਨ' ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 28-03-2026
ਲਹਿਰਾ ਮੁਹੱਬਤ, 27 ਮਾਰਚ (ਸੁਖਪਾਲ ਸਿੰਘ ਸੁੱਖੀ)-ਸਿਲਵਰ ਓਕਸ ਸਕੂਲ ਲਹਿਰਾ ਬੇਗਾ (ਰਾਮਪੁਰਾ ਰੋਡ ਬਠਿੰਡਾ) ਵਲੋਂ 'ਪੇਰੈਂਟਸ ਓਰੀਐਂਟੇਸ਼ਨ' ਪ੍ਰੋਗਰਾਮ ਕੀਤਾ ਗਿਆ | ਜਿਸ ਰਾਹੀਂ ਸਕੂਲ ਦੇ ਦਿ੍ਸ਼ਟੀਕੋਣ, ਕਦਰਾਂ-ਕੀਮਤਾਂ ਅਤੇ ਅਧਿਆਪਨ ਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮਾਪਿਆਂ ਨਾਲ ਸਾਂਝੀ ਕੀਤੀ | ਜਿਸ ਦੀ ਸ਼ੁਰੂਆਤ ਦੀਪ ਪ੍ਰਜਵਲਨ ਸਮਾਰੋਹ ਮਗਰੋਂ ਸਿੱਖਿਆ ਵਿਚ ਮੁੱਲਾਂ, ਸੰਸਕਾਰਾਂ ਅਤੇ ਆਤਮਿਕ ਵਿਕਾਸ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ | ਇਸ ਤੋਂ ਬਾਅਦ ਇਕ ਇੰਟਰਐਕਟਿਵ ਸੈਸ਼ਨ ਦੌਰਾਨ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੀ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਨੇ ਸ਼ਮੂਲੀਅਤ ਕਰਦਿਆਂ ਮਾਪਿਆਂ ਨਾਲ ਵਿਚਾਰ-ਵਟਾਂਦਰਾ ਕੀਤਾ | ਉਨ੍ਹਾਂ ਸਕੂਲ ਦੇ ਖੇਡ ਪ੍ਰੋਗਰਾਮ ਅਤੇ ਵੱਖ-ਵੱਖ ਸਹਿ-ਪਾਠਕ੍ਰਮ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਜੋ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਦੀ ਪਛਾਣ ਅਤੇ ਉਨ੍ਹਾਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਨੇ ਅਨੁਸ਼ਾਸਨ, ਸੰਸਕਾਰ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਸਕੂਲ ਦੀ ਸਿੱਖਿਆ ਨੀਤੀ ਦੇ ਮੁੱਖ ਆਧਾਰ ਵਜੋਂ ਦਰਸਾਇਆ | ਸੈਸ਼ਨ ਵਿੱਚ ਪਹੁੰਚੇ ਮਾਪਿਆਂ ਦਾ ਸਵਾਗਤ ਕਰਦਿਆਂ ਸਕੂਲ ਪਿ੍ੰਸੀਪਲ ਸ੍ਰੀਮਤੀ ਛਾਇਆ ਵਿਨੋਚਾ ਨੇ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਪ੍ਰਭਾਵਸ਼ਾਲੀ ਸੰਚਾਰ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਗੱਲ ਕੀਤੀ | ਉਨ੍ਹਾਂ ਕਿਹਾ ਕਿ ਮਾਪਿਆਂ ਤੇ ਸਕੂਲ ਦੀ ਸਾਂਝੀ ਭੂਮਿਕਾ ਬਹੁਤ ਜ਼ਰੂਰੀ ਹੈ | ਸਕੂਲ ਪ੍ਰੰਪਰਾਗਤ ਸਿੱਖਿਆ ਤੋਂ ਅੱਗੇ ਵੱਧ ਕੇ ਜਿਗਿਆਸਾ-ਅਧਾਰਿਤ ਸਿੱਖਣ ਅਤੇ ਵਿਹਾਰਿਕ ਗਿਆਨ 'ਤੇ ਜ਼ੋਰ ਦਿੰਦਾ ਹੈ | ਇਸ ਦੇ ਨਾਲ ਹੀ ਮਾਪਿਆਂ ਨੂੰ ਸਕੂਲ ਦੀਆਂ ਆਧੁਨਿਕ ਸਹੂਲਤਾਂ ਬਾਰੇ ਵੀ ਜਾਣੂ ਕਰਾਉਂਦਿਆਂ ਸਮਾਰਟ ਕਲਾਸ-ਰੂਮ, ਵਿਗਿਆਨ ਅਤੇ ਕੰਪਿਊਟਰ ਲੈਬਜ਼ ਅਤੇ ਵੱਖ-ਵੱਖ ਖੇਡਾਂ ਦੀਆਂ ਸਹੂਲਤਾਂ ਤੋਂ ਇਲਾਵਾ ਮਾਪਿਆਂ ਨੂੰ ਸਕੂਲ ਦੇ ਆਨਲਾਈਨ ਸਿਸਟਮ ਸਕੂਲ ਐਪ ਬਾਰੇ ਜਾਣਕਾਰੀ ਦਿੱਤੀ | ਜਿਸ ਰਾਹੀਂ ਉਹ ਬੱਚਿਆਂ ਦੇ ਰੋਜ਼ਾਨਾ ਜਮਾਤ ਕਾਰਜ, ਸਿਲੇਬਸ ਅਤੇ ਸਕੂਲ ਗਤੀਵਿਧੀਆਂ ਨਾਲ ਅੱਪਡੇਟ ਰਹਿ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼ਿਵ ਮਹਾਂਪੁਰਾਣ ਕਥਾ ਦਾ ਕੀਤਾ ਸ਼ੁੱਭ ਆਰੰਭ <br/> ਅਗਲੀ ਖ਼ਬਰ ਕੇਂਦਰ ਵਲੋਂ ਤੇਲ 'ਤੇ ਐਕਸਾਇਜ਼ ਡਿਊਟੀ ਘਟਾ ਕੇ ਆਮ ਲੋਕਾਂ ਨੂੰ ਵੱਡੀ ਰਾਹਤ-ਮਲੂਕਾ <br/>
Ad Position 24