23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ਼ਿਵ ਮਹਾਂਪੁਰਾਣ ਕਥਾ ਦਾ ਕੀਤਾ ਸ਼ੁੱਭ ਆਰੰਭ <br/>

Ad Position 21
No active advertisement
ਅਜੀਤ ਡੈਸਕ 28-03-2026
ਰਾਮਾਂ ਮੰਡੀ, 27 ਮਾਰਚ (ਤਰਸੇਮ ਸਿੰਗਲਾ)-ਸਥਾਨਕ ਮਾਂ ਚਿੰਤਪੁਰਨੀ ਇਸਤਰੀ ਸਭਾ ਮੰਦਰ ਵਿਖੇ ਮੂਰਤੀ ਸਥਾਪਨਾ ਅਤੇ ਭਗਵਾਨ ਸ਼੍ਰੀ ਗੌਰੀ ਸ਼ੰਕਰ ਜੀ ਦੀ ਮੂਰਤੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸਬੰਧ ਵਿਚ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸ਼ਿਵ ਮਹਾਂਪੁਰਾਣ ਕਥਾ ਦਾ ਸ਼ੁੱਭ ਆਰੰਭ ਬੜੀ ਸ਼ਰਧਾ ਨਾਲ ਕੀਤਾ ਗਿਆ | ਇਸ ਮੌਕੇ ਮੰਦਰ ਭਗਤੀਮਈ ਰੰਗ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਕਥਾ ਦੀ ਸ਼ੁਰੂਆਤ ਦਾਨੀ ਸੱਜਣ ਉੱਜਵਲ ਲਹਿਰੀ ਅਤੇ ਗੌਰਵ ਲਹਿਰੀ ਵਲੋਂ ਵਿਧੀਵਤ ਪੂਜਨ ਅਤੇ ਜੋਤੀ ਪ੍ਰਚੰਡ ਦੀ ਰਸਮ ਨਾਲ ਹੋਈ | ਇਸ ਦੌਰਾਨ ਪੰਡਿਤਾਂ ਵਲੋਂ ਵੇਦ ਮੰਤ੍ਰਾਂ ਦੇ ਉਚਾਰਣ ਨਾਲ ਪੂਰਾ ਵਾਤਾਵਰਣ ਆਧਿਆਤਮਿਕਤਾ ਨਾਲ ਗੂੰਜ ਉਠਿਆ | ਕਥਾ ਦੌਰਾਨ ਕਥਾਵਾਚਕ ਪੰਡਿਤ ਸ਼ਾਰਦਾਨੰਦ ਪੋਖਰਿਆਲ ਸ਼ਾਸਤਰੀ ਜੀ ਹਰਦੁਆਰ ਵਾਲੇ ਨੇ ਭਗਵਾਨ ਭੋਲੇਨਾਥ ਦੀ ਮਹਿਮਾ ਦਾ ਵਿਸਥਾਰ ਨਾਲ ਵਰਣਨ ਕੀਤਾ | ਉਨ੍ਹਾਂ ਦੱਸਿਆ ਕਿ ਸ਼ਿਵ ਮਹਾਂਪੁਰਾਣ ਸਿਰਫ਼ ਇਕ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਮਨੁੱਖ ਨੂੰ ਸੱਚਾਈ, ਸੇਵਾ ਅਤੇ ਭਗਤੀ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦੇਂਦਾ ਹੈ | ਕਥਾਵਾਚਕ ਨੇ ਸਿ੍ਸ਼ਟੀ ਦੀ ਉਤਪੱਤੀ, ਭਗਵਾਨ ਸ਼ਿਵ ਦੀ ਅਨੰਤ ਮਹਿਮਾ ਅਤੇ ਭਗਤੀ ਦੀ ਮਹੱਤਤਾ ਬਾਰੇ ਵੀ ਭਗਤਾਂ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਜੋ ਵੀ ਮਨੁੱਖ ਸੱਚੇ ਮਨ ਨਾਲ ਭਗਵਾਨ ਸ਼ਿਵ ਦੀ ਭਗਤੀ ਕਰਦਾ ਹੈ, ਉਸ ਦੇ ਜੀਵਨ ਦੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਜੀਵਨ ਵਿੱਚ ਸੁੱਖ-ਸ਼ਾਂਤੀ ਆਉਂਦੀ ਹੈ | ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਪ੍ਰਧਾਨ ਸੰਜੂ ਫੱਤਾ, ਮੀਤ ਪ੍ਰਧਾਨ ਜਸ਼ਨ ਜੱਗਾ, ਸ਼ੰਮੀ ਗਰਗ ਸਕੱਤਰ, ਦੀਪਕ ਗਰਗ ਅਤੇ ਡਿੱਕੀ ਮਿੱਤਲ ਕੈਸ਼ੀਅਰ, ਤੇਲੂ ਰਾਮ ਬਾਂਸਲ ਨੌਰੰਗ, ਰਮਨ ਗੋਇਲ, ਕੇਵਲ ਲਹਿਰੀ, ਰੋਬਿਨ ਸਿੰਗਲਾ, ਰੀਸ਼ੂ ਸਿੰਗਲਾ, ਸੰਜੂ ਗਰਗ, ਸੁਰਿੰਦਰਪਾਲ ਸੁਖਲੱਧੀ, ਸਾਜਨ ਮੱਕੜ, ਪੁਜਾਰੀ ਘਨਸ਼ਾਮ ਦਾਸ ਸ਼ਰਮਾ ਤੋਂ ਇਲਾਵਾ ਬੌਬੀ ਲਹਿਰੀ ਪ੍ਰਧਾਨ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਆਯੋਜਕਾਂ ਨੇ ਦੱਸਿਆ ਕਿ ਸ਼੍ਰੀ ਗੌਰੀ ਸ਼ੰਕਰ ਜੀ ਦੀ ਮੂਰਤੀ ਦਾਨੀ ਸੱਜਣ ਉੱਜਵਲ ਲਹਿਰੀ ਵਲੋਂ ਆਪਣੇ ਪਿਤਾ ਸਵ.ਰਾਕੇਸ਼ ਕੁਮਾਰ ਲਹਿਰੀ ਦੀ ਯਾਦ ਵਿੱਚ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਦਾਨ ਦਿੱਤੀ ਗਈ ਹੈ | ਉਹਨਾਂ ਵੱਲੋਂ ਦਾਨੀ ਪਰਿਵਾਰ ਦਾ ਧੰਨਵਾਦ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਯੂਨੀਅਨ ਦੇ ਆਗੂਆਂ ਵਲੋਂ ਜ਼ਖ਼ਮੀ ਕਿਸਾਨ ਚਰਨਜੀਤ ਸਿੰਘ ਦਾ ਹਾਲ ਜਾਣਿਆ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਲੋਂ 'ਪੇਰੈਂਟਸ ਓਰੀਐਂਟੇਸ਼ਨ' ਪ੍ਰੋਗਰਾਮ
Ad Position 24