ਮੌੜ ਮੰਡੀ, 27 ਮਾਰਚ (ਗੁਰਜੀਤ ਸਿੰਘ ਕਮਾਲੂ)-18 ਫਰਵਰੀ ਨੂੰ ਪਿੰਡ ਜਿਉਂਦ ਵਿਚ ਬੈਠੇ ਸ਼ਾਂਤਮਈ ਕਿਸਾਨ ਮਜ਼ਦੂਰਾਂ ਉੱਪਰ ਪੰਜਾਬ ਸਰਕਾਰ ਦੀ ਸ਼ਹਿ 'ਤੇ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ ਵਿਚ ਦੋ ਕਿਸਾਨ ਚਰਨਜੀਤ ਸਿੰਘ ਮਾੜੀ ਤੇ ਪ੍ਰਨੀਤ ਸਿੰਘ ਜਿਉਂਦ ਨੂੰ ਗੰਭੀਰ ਜ਼ਖ਼ਮੀ ਹੋ ਗਏ ਸਨ¢ ਜਿਨ੍ਹਾਂ ਦਾ ਘਰ ਆਕੇ ਸੂਬੇ ਦੇ ਮੀਤ ਪ੍ਰਧਾਨ ਜਨਕ ਸਿੰਘ ਭੰਡਾਲ, ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੀਨੀਅਰ ਆਗੂ ਮਾਸਟਰ ਗੁਰਚਰਨ ਸਿੰਘ ਤੇ ਬਲਾਕ ਲਹਿਰਾਗਾਗਾ ਦੇ ਜਰਨਲ ਸਕੱਤਰ ਬਹਾਦਰ ਸਿੰਘ, ਖ਼ਜ਼ਾਨਚੀ ਕਰਨੈਲ ਸਿੰਘ ਵਲੋਂ ਸਿਹਤ ਦਾ ਹਾਲ ਚਾਲ ਪੁੱਛਿਆ ਗਿਆ ਛੋਟੀ ਕਿਸਾਨੀ ਵਿਚੋਂ ਦੇਖਦਿਆਂ ਜ਼ਿਲ੍ਹਾ ਸੰਗਰੂਰ ਦੇ ਮਾ.ਗੁਰਚਰਨ ਸਿੰਘ ਵਲੋਂ ਆਪਣੇ ਤੌਰ 'ਤੇ ਚਰਨਜੀਤ ਸਿੰਘ ਮਾੜੀ ਦੇ ਇਲਾਜ ਅਤੇ ਬੱਚਿਆਂ ਦੀ ਫ਼ੀਸ ਭਰਨ ਲਈ ਇੱਕੀ ਹਜਾਰ ਰੁਪਏ ਦੀ ਸਹਾਇਤਾ ਕੀਤੀ ਗਈ¢ ਕਿਸਾਨ ਆਗੂਆਂ ਨੇ ਜ਼ਿਲ੍ਹਾ ਬਠਿੰਡਾ ਦੇ ਐਸ.ਐਸ.ਪੀ. ਜੋਤੀ ਯਾਦਵ ਵਲੋਂ ਕੀਤੇ ਗਏ ਇਸ ਜਬਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ¢ ਜ਼ਿਲ੍ਹਾ( ਬਠਿੰਡਾ) ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਜ਼ਿਲ੍ਹਾ ਪ੍ਰੈਸ ਸਕੱਤਰ ਜਸਵੀਰ ਸਿੰਘ ਸੇਮਾ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਜਰਨਲ ਸਕੱਤਰ ਗੁਰਮੇਲ ਸਿੰਘ ਬੱਬਲੀ ਬਲਾਕ ਆਗੂ ਗੁਰਜੀਤ ਸਿੰਘ ਬੰਗੇਹਰ, ਸਿਕੰਦਰ ਸਿੰਘ ਘੁੰਮਣ ਕਲਾਂ, ਕਲਕੱਤਾ ਸਿੰਘ ਮਾਣਕ ਖਾਨਾਂ ਅਤੇ ਸੰਗਰੂਰ ਜ਼ਿਲ੍ਹੇ ਦੇ ਆਗੂਆਂ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਚਰਨਜੀਤ ਸਿੰਘ ਮਾੜੀ ਦੇ ਇਸ ਦੁੱਖ ਸੁੱਖ ਵਿਚ ਪਰਿਵਾਰ ਨਾਲ ਹਮੇਸ਼ਾ ਡਟ ਕੇ ਖੜ੍ਹੀ ਹੈ¢ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਬਠਿੰਡਾ ਜ਼ਿਲ੍ਹੇ ਦਾ ਪ੍ਰਸ਼ਾਸਨ ਜਿਨ੍ਹਾਂ ਚਿਰ ਜਿਉਂਦ ਪਿੰਡ ਦਾ ਜ਼ਮੀਨੀ ਮਸਲਾ ਹੱਲ ਨਹੀਂ ਕਰਦੇ ਉਨ੍ਹਾਂ ਚਿਰ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ¢ ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਵਲੋਂ ਜੋ ਸਾਰੇ ਸੰਸਾਰ ਤੇ ਆਪਣਾ ਹੱਕ ਜਮਾਉਣ ਲਈ ਈਰਾਨ ਤੇ ਨਾਲ ਜੰਗ ਛੇੜ ਰੱਖੀ ਹੈ ਉਸ ਦਾ ਨੁਕਸਾਨ ਆਮ ਜਨਤਾ ਨੂੰ ਝੱਲਣਾ ਪੈ ਰਿਹਾ ਹੈ¢ ਕਿਉਂਕਿ ਕਿ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਹੋਏ ਸਮਝੌਤੇ ਅਤੇ ਪੰਜਾਬ ਸਰਕਾਰ ਦੀ ਇਸ ਚੁੱਪੀ ਨੂੰ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਵੀ ਹੁਣ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਹੀ ਕੰਮ ਕਰ ਰਹੀ ਹੈ¢ ਕਿਸਾਨ ਆਗੂਆਂ ਵਲੋਂ ਅਮਰੀਕਾ ਦੇ ਈਰਾਨ ਉਪਰ ਕੀਤੇ ਹਮਲਿਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ¢ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਜ਼ਿਲ੍ਹਾ ਕਮੇਟੀ (ਬਠਿੰਡਾ) ਤੇ ਪਿੰਡ ਮਾੜੀ ਦੇ ਇਕਾਈ ਪ੍ਰਧਾਨ ਭੋਲਾ ਸਿੰਘ ਅਤੇ ਚਰਨਜੀਤ ਸਿੰਘ ਦੇ ਪਰਿਵਾਰ ਵਲੋਂ ਸੰਗਰੂਰ ਜ਼ਿਲ੍ਹੇ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ¢