10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਆਦਰਸ਼ ਸੀਨੀਅਰ ਸੈੈਕੰਡਰੀ ਸਕੂਲ 'ਚ 11ਵੀਂ ਜਮਾਤ ਦੇ ਨਤੀਜਿਆਂ ਨੇ ਖੜ੍ਹੇ ਕੀਤੇ ਸਵਾਲ <br/>

Ad Position 21
No active advertisement
ਅਜੀਤ ਡੈਸਕ 29-03-2026
ਬਠਿੰਡਾ, 28 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਆਦਰਸ਼ ਸੀਨੀਅਰ ਸੰਕੈਡਰੀ ਸਕੂਲ 'ਚ 11ਵੀਂ ਜਮਾਤ ਦੇ ਆਏ ਨਤੀਜਿਆਂ 'ਚ 19 ਵਿਦਿਆਰਥੀ ਫ਼ੇਲ੍ਹ ਹੋ ਗਏ | ਇਸ ਦੌਰਾਨ ਵੱਡੀ ਗਿਣਤੀ ਸਕੂਲ ਪਹੁੰਚੇ ਮਾਪਿਆਂ ਵਲੋਂ ਹੰਗਾਮਾ ਕੀਤਾ ਗਿਆ | ਮਾਪਿਆਂ ਨੇ ਸਕੂਲ ਦੇ ਅਧਿਆਪਕਾਂ ਉਪਰ ਵਿਦਿਆਰਥੀਆਂ ਨੂੰ ਜਾਣ-ਬੁੱਝ ਕੇ ਫ਼ੇਲ੍ਹ ਕਰਨ ਦੇ ਦੋਸ਼ ਲਗਾਉਂਦੇ ਹੋਏ ਪੇਪਰ ਚੈੱਕ ਕਰਵਾਉਣ ਲਈ ਕਿਹਾ ਗਿਆ | ਪਰ ਸਕੂਲ ਅਧਿਆਪਕਾਂ ਵਲੋਂ ਮਾਪਿਆਂ ਨੂੰ ਪੇਪਰ ਦਿਖਾਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ | ਪੁਲਿਸ ਨੇ ਸਕੂਲ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ ਗਿਆ | ਉੱਧਰ ਸਕੂਲ ਦੇ ਕਈ ਅਧਿਆਪਕਾਂ ਵਲੋਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਵਿਚ ਕਿਹਾ ਕਿ ਜੋ ਵਿਦਿਆਰਥੀ ਫ਼ੇਲ੍ਹ ਹੋਏ ਹਨ, ਉਨ੍ਹਾਂ ਵਲੋਂ ਪੇਪਰਾਂ ਵਿਚ ਕੁਝ ਲਿਖਿਆ ਹੀ ਨਹੀਂ ਸੀ ਤੇ ਕਈ ਵਿਦਿਆਰਥੀ 5-6 ਪੇਪਰਾਂ ਵਿਚ ਰਹੇ ਹਨ | ਦੱਸਣਾ ਬਣਦਾ ਹੈ, ਕਿ ਪੰਜਾਬ ਸਰਕਾਰ ਵਲੋਂ ਭਲੇ ਹੀ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਲੱਖਾਂ ਦਾਅਵੇ ਕੀਤਾ ਜਾ ਰਹੇ ਹਨ, ਪਰ ਹਕੀਕਤ 'ਚ ਕਈ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਚੰਗੀ ਨਾ ਹੋਣ ਕਾਰਨ ਹੁਣ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ | ਅਜਿਹਾ ਹੀ ਇਕ ਨਵਾਂ ਮਾਮਲਾ ਬਠਿੰਡਾ ਦੇ ਆਦਰਸ਼ ਸੀਨੀਅਰ ਸੰਕੈਡਰੀ ਸਕੂਲ 'ਚ ਵੇਖਣ ਨੂੰ ਮਿਲਿਆ ਹੈ | ਜਿੱਥੇ ਅੱਜ 11ਵੀਂ ਜਮਾਤ ਦੇ ਆਏ ਨਤੀਜਿਆਂ 'ਚ 78 ਵਿਦਿਆਰਥੀਆਂ ਵਿਚੋਂ 19 ਬੱਚੇ ਫ਼ੇਲ੍ਹ ਹੋ ਗਏ | ਇਸ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਸਕੂਲ 'ਚ ਪਹੁੰਚ ਕੇ ਹੰਗਾਮਾ ਕੀਤਾ ਗਿਆ | ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਫ਼ੇਲ੍ਹ ਹੋਣ ਕਾਰਨ ਮਾਪਿਆਂ ਵਿਚ ਨਾਰਾਜ਼ਗੀ ਦੇਖਣ ਨੂੰ ਮਿਲੀ | ਮਾਪਿਆਂ ਨੇ ਦੋਸ਼ ਲਗਾਏ ਕਿ ਸਕੂਲ 'ਚ ਸਾਲ ਭਰ ਅਧਿਆਪਕਾਂ ਵਲੋਂ ਚੰਗੀ ਤਰ੍ਹਾਂ ਪੜ੍ਹਾਈ ਨਾ ਕਾਰਨ ਇਹ ਨਤੀਜੇ ਦੇਖਣ ਨੂੰ ਮਿਲੇ ਹਨ ਤੇ ਕਈ ਬੱਚਿਆਂ ਦੇ ਮਾਪਿਆਂ ਨੇ ਸਕੂਲ ਅਧਿਆਪਕਾਂ ਦੁਆਰਾ ਨਿੱਜੀ ਰੰਜਿਸ ਰੱਖਣ ਦੇ ਦੋਸ਼ ਲਗਾਏ ਗਏ | ਉੱਧਰ ਇਸ ਮਾਮਲੇ ਸਬੰਧੀ ਸਕੂਲ ਦੇ ਇੰਚਾਰਜ ਰਾਕੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਨਤੀਜੇ ਪੂਰੀ ਪਾਰਦਰਸ਼ਤਾ ਨਾਲ ਤਿਆਰ ਕੀਤੇ ਹਨ, ਤੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਪੇਪਰਾਂ ਦੇ ਅਧਾਰ 'ਤੇ ਹੀ ਨੰਬਰ ਦਿੱਤੇ ਗਏ ਹਨ | ਉੱਧਰ ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਬੱਚੇ ਫ਼ੇਲ੍ਹ ਹੋਏ ਹਨ, ਉਨ੍ਹਾਂ ਨੂੰ ਇਕ ਮਹੀਨੇ 'ਚ ਤਿਆਰੀ ਕਰਵਾ ਕੇ ਦੁਬਾਰਾ ਪੇਪਰ ਲਏ ਜਾਣਗੇ | ਉਨ੍ਹਾਂ ਕਿਹਾ ਕਿ ਕਈ ਬੱਚੇ ਘੱਟ ਪੜਨ ਕਾਰਨ ਉਹ ਫ਼ੇਲ੍ਹ ਹੋਏ ਹਨ | ਉਨ੍ਹਾਂ ਕਿਹਾ ਬੱਚਿਆਂ ਦੇ ਪੇਪਰ ਵੀ ਚੈੱਕ ਕੀਤੇ ਜਾਣਗੇ, ਜੇਕਰ ਉਨ੍ਹਾਂ ਨੇ ਪੇਪਰ ਸਹੀ ਕੀਤੇ ਹਨ, ਤਾਂ ਇਸ ਸਬੰਧੀ ਅਧਿਆਪਕਾਂ ਤੋਂ ਪੁੱਛਿਆ ਜਾਵੇਗਾ |
28ਬੀਟੀਡੀ27


Ad Position 22
No active advertisement
ਪਿਛਲੀ ਖ਼ਬਰ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਬਹੁਪੱਖੀ ਵਿਕਾਸ ਕੀਤਾ ਜਾਵੇਗਾ-ਰਵੀਪ੍ਰੀਤ ਸਿੰਘ ਸਿੱਧੂ <br/> ਅਗਲੀ ਖ਼ਬਰ ਸਹਾਰਨਾ ਦੇ 32 ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ <br/>
Ad Position 24