ਸੰਗਤ ਮੰਡੀ, 28 ਮਾਰਚ (ਸੁਖਤੇਜ ਧਾਲੀਵਾਲ)- ਓਮ ਸੰਨਜ਼ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਫ਼ੈਕਟਰੀ ਸੰਗਤ ਵਲੋਂ ਪਿੰਡ ਗੁਰਥੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਟਾਟ, ਮੇਟ ਤੇ ਦਰੀਆਂ ਭੇਟ ਕੀਤੀਆਂ ਗਈਆਂ¢ ਫ਼ੈਕਟਰੀ ਦੇ ਡਾਇਰੈਕਟਰ ਧਰਮਪਾਲ ਸ਼ਰਮਾ ਤੇ ਸੀਨੀਅਰ ਮੈਨੇਜਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨੇੜਲੇ ਪਿੰਡ ਗੁਰਥੜੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬੈਠਣ ਲਈ 15 ਛੋਟੇ ਟਾਟ, 15 ਵੱਡੇ ਮੇਟ, ਅਤੇ 10 ਦਰੀਆਂ ਭੇਟ ਕੀਤੀਆਂ ਗਈਆਂ ਹਨ¢ ਉਨ੍ਹਾਂ ਦੱਸਿਆਂ ਕਿ ਫ਼ੈਕਟਰੀ ਦੇ ਸੀ.ਐਮ ਡੀ. ਦੀਪ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਸੀ.ਏ.ਓ.ਬਲਵੰਤ ਸਿੰਘ ਗਿੱਲ, ਅਤੇ ਪ੍ਰਧਾਨ ਆਰ.ਡੀ ਅਗਰਵਾਲ ਦੀ ਪ੍ਰੇਰਨਾ ਸਦਕਾ, ਫ਼ੈਕਟਰੀ ਵੱਲੋਂ ਇਲਾਕੇ ਦੇ ਪਿੰਡਾਂ ਵਿਚ ਲਗਾਤਾਰ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਇਸੇ ਕੜੀ ਦੇ ਤਹਿਤ ਚੱਲਦਿਆਂ ਪਿੰਡ ਗੁਰਥੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਟਾਟ ਮੇਟ ਤੇ ਦਰੀਆਂ ਭੇਟ ਕੀਤੀਆਂ ਗਈਆਂ ਹਨ¢ਇਸ ਮੌਕੇ ਪਿੰਡ ਦੇ ਸਰਪੰਚ ਕਾਲਾ ਸਿੰਘ, ਸਾਬਕਾ ਮੈਂਬਰ, ਸੁਖਦੇਵ ਸਿੰਘ, ਪੰਚ ਗੁਰਤੇਜ ਸਿੰਘ, ਪ੍ਰਧਾਨ ਧੀਰਾ ਸਿੰਘ, ਬੂਟਾ ਸਿੰਘ, ਬਿੰਦਰ ਸਿੰਘ, ਬਲਵੀਰ ਸਿੰਘ ਮੈਂਬਰ, ਸਕੂਲ ਦੇ ਅਧਿਆਪਕ ਉਪਿੰਦਰ ਸਿੰਘ, ਸੁਰਿੰਦਰ ਕੁਮਾਰ, ਨੇ ਫ਼ੈਕਟਰੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ¢