ਭੁੱਚੋ ਮੰਡੀ, 28 ਮਾਰਚ (ਪਰਵਿੰਦਰ ਸਿੰਘ ਜÏੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿਖੇ ਆਧੁਨਿਕ ਸਿੱਖਿਆ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ ਚਾਰ ਨਵੇਂ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਕੀਤਾ ਗਿਆ¢ ਇਸ ਮੌਕੇ ਪਿ੍ੰਸੀ ਸਿੰਘ ਗੋਲਣ (ਉਪ ਚੇਅਰਮੈਨ), ਰਾਜਵਿੰਦਰ ਸਿੰਘ ਰਾਜੂ (ਬਲਾਕ ਪ੍ਰਧਾਨ), ਬਲਾਕ ਨੋਡਲ ਅਫ਼ਸਰ ਆਸ਼ੂ ਸਿੰਘ ਰਾਮਪੁਰਾ, ਗੁਰਵਿੰਦਰ ਸਿੰਘ ਬੀ.ਐਮ. ਵੀ ਮÏਜੂਦ ਸਨ¢ ਇਸ ਮੌਕੇ ਸਕੂਲ ਪਿ੍ੰਸੀਪਲ ਦਵਿੰਦਰ ਪਾਲ ਬਾਵਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਲਗਾਏ ਗਏ ਇਹ ਚਾਰ ਇੰਟਰੈਕਟਿਵ ਪੈਨਲ ਬੱਚਿਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਣਗੇ¢ ਉਨ੍ਹਾਂ ਕਿਹਾ ਕਿ ਇਸ ਤਕਨੀਕ ਰਾਹੀਂ ਅਧਿਆਪਕ ਵਿਦਿਆਰਥੀਆਂ ਨੂੰ ਵੀਡੀਓਜ਼, ਤਸਵੀਰਾਂ ਅਤੇ ਡਿਜੀਟਲ ਸਮੱਗਰੀ ਦੇ ਜ਼ਰੀਏ ਪਾਠ ਪੜ੍ਹਾ ਸਕਣਗੇ, ਜਿਸ ਨਾਲ ਬੱਚਿਆਂ ਦੀ ਸੋਝੀ ਹੋਰ ਮਜ਼ਬੂਤ ਹੋਵੇਗੀ¢ ਇਸ ਨਾਲ ਬੱਚਿਆਂ ਨੂੰ ਪੜ੍ਹਾਈ ਵਿੱਚ ਰੁਚੀ ਵੀ ਵਧੇਗੀ ਅਤੇ ਉਹ ਨਵੀਂ ਤਕਨੀਕ ਨਾਲ ਜੁੜ ਸਕਣਗੇ¢ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਕੂਲਾਂ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਮਿਆਰ ਲਗਾਤਾਰ ਉੱਚਾ ਹੋ ਰਿਹਾ ਹੈ¢ ਇਹ ਇੰਟਰੈਕਟਿਵ ਪੈਨਲ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਣਗੇ¢ ਸਮਾਗਮ ਵਿਚ ਸਕੂਲ ਦੇ ਲੈਕਚਰਾਰ ਤੇਜਵਿੰਦਰ ਸਿੰਘ, ਅਰਪਨਾ ਕੌਸ਼ਲ, ਰੇਨੂ ਬਾਲਾ ਅਤੇ ਵੀਰਾਂਵੰਤੀ ਵੀ ਮੌਜੂਦ ਸਨ¢ ਇਸ ਤੋਂ ਇਲਾਵਾ ਸਕੂਲ ਸਟਾਫ਼ ਵਿਚੋਂ ਪਰਮਿੰਦਰ ਸਿੰਘ (ਪੀ.ਟੀ.ਆਈ.), ਮਹਿੰਦਰ ਪਾਲ ਸਿੰਘ, ਰਵਿੰਦਰ ਸਿੰਘ (ਡੀ.ਪੀ.ਈ.) ਅਤੇ ਮਨਦੀਪ ਸਿੰਘ ਤੋਂ ਬਿਨਾਂ ਸਮੂਹ ਸਟਾਫ਼ ਦਾ ਵੀ ਪੂਰਨ ਸਹਿਯੋਗ ਰਿਹਾ¢